ਰਾਕੇਸ਼ ਟਿਕੈਤ ਦਾ 'ਟ੍ਰਿਪਲ-ਟੀ' ਫਾਰਮੂਲਾ, ਕਿਹਾ- 'ਇੰਝ ਜਿੱਤਾਂਗੇ ਜੰਗ'

By  Baljit Singh June 23rd 2021 03:14 PM

ਨਵੀਂ ਦਿੱਲੀ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਕਰੀਬ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹੋਏ ਹਨ ਅਤੇ ਅੰਦੋਲਨ ਜਾਰੀ ਹੈ। ਇਸ ਦੌਰਾਨ ਟਿਕੈਤ ਨੇ ਕਿਸਾਨਾਂ ਨੂੰ 'ਟ੍ਰਿਪਲ ਟੀ' ਦਾ ਫਾਰਮੂਲਾ ਦਿੱਤਾ ਹੈ। ਜਿਸ ਦਾ ਮਤਲਬ ਹੈ ਟੈਂਕ, ਟਰੈਕਟਰ ਅਤੇ ਟਵਿੱਟਰ।

ਪੜੋ ਹੋਰ ਖਬਰਾਂ: ਆਕਸਫੋਰਡ ਯੂਨੀਵਰਸਿਟੀ ਦਾ ਦਾਅਵਾ, ਕੋਰੋਨਾ ਦੇ ਇਲਾਜ ‘ਚ ਕਾਰਗਰ ਹੈ ਇਹ ਦਵਾਈ!

ਰਾਕੇਸ਼ ਟਿਕੈਤ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਦੇਸ਼ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ। ਸਰਹੱਦ 'ਤੇ ਟੈਂਕ, ਖੇਤ 'ਚ ਟਰੈਕਟਰ, ਨੌਜਵਾਨਾਂ ਦੇ ਹੱਥ 'ਚ ਟਵਿੱਟਰ। ਦੱਸਣਯੋਗ ਹੈ ਕਿ ਟਿਕੈਤ ਨੇ 19 ਜੂਨ ਨੂੰ ਵੀ ਇਕ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਸੀ,''ਕੇਂਦਰ ਸਰਕਾਰ ਇਹ ਗਲਤਫਹਿਮੀ ਆਪਣੇ ਦਿਮਾਗ਼ 'ਚੋਂ ਕੱਢ ਦੇਵੇ ਕਿ ਕਿਸਾਨ ਵਾਪਸ ਜਾਣਗੇ, ਕਿਸਾਨ ਉਦੋਂ ਵਾਪਸ ਜਾਣਗੇ, ਜਦੋਂ ਮੰਗਾਂ ਪੂਰੀਆਂ ਹੋ ਜਾਣਗੀਆਂ। ਸਾਡੀ ਮੰਗ ਹੈ ਕਿ ਤਿੰਨੋਂ ਕਾਨੂੰਨ ਰੱਦ ਹੋਣਗੇ।''

ਪੜੋ ਹੋਰ ਖਬਰਾਂ: ਚਾਰ ਸੂਬਿਆਂ ‘ਚ 40 ਮਰੀਜ! ਦੇਸ਼ ‘ਚ ਡੈਲਟਾ+ ਵੇਰੀਏਂਟ ਦਾ ਤੇਜ਼ੀ ਨਾਲ ਵਧ ਰਿਹੈ ਖਤਰਾ

ਦੱਸ ਦੇਈਏ ਕਿ ਕੋਰੋਨਾ ਆਫ਼ਤ ਦੌਰਾਨ ਪਿਛਲੇ 200 ਤੋਂ ਵੱਧ ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵਲੋਂ ਪਾਸ ਤਿੰਨੋਂ ਖੇਤੀ ਕਾਨੂੰਨ ਵਾਪਸ ਲਏ ਜਾਣ।

ਪੜੋ ਹੋਰ ਖਬਰਾਂ: ਅੱਤਵਾਦੀ ਹਾਫਿਜ਼ ਸਈਦ ਦੇ ਘਰ ਦੇ ਬਾਹਰ ਵੱਡਾ ਧਮਾਕਾ, ਦੋ ਦੀ ਮੌਤ

-PTC News

Related Post