ਸੰਤ ਰਾਮਪਾਲ ਦੋਹਰੇ ਕਤਲ ਮਾਮਲੇ 'ਚ ਦੋਸ਼ੀ ਕਰਾਰ ,ਇਸ ਦਿਨ ਹੋਵੇਗਾ ਸਜ਼ਾ ਦਾ ਐਲਾਨ

By  Shanker Badra October 11th 2018 01:13 PM -- Updated: October 11th 2018 02:03 PM

ਸੰਤ ਰਾਮਪਾਲ ਦੋਹਰੇ ਕਤਲ ਮਾਮਲੇ 'ਚ ਦੋਸ਼ੀ ਕਰਾਰ ,ਇਸ ਦਿਨ ਹੋਵੇਗਾ ਸਜ਼ਾ ਦਾ ਐਲਾਨ:ਹਿਸਾਰ ਦੇ ਸਤਲੋਕ ਆਸ਼ਰਮ ਵਾਲੇ ਸੰਤ ਰਾਮਪਾਲ 'ਤੇ ਕਤਲ ਦੇ 2 ਮਾਮਲਿਆਂ 'ਚ ਅੱਜ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ।ਇਹ ਫ਼ੈਸਲਾ ਹਿਸਾਰ ਦੀ ਸੈਂਟ੍ਰਲ ਜੇਲ੍ਹ 'ਚ ਲੱਗੀ ਸਪੈਸ਼ਲ ਅਦਾਲਤ ਨੇ ਸੁਣਾਇਆ ਹੈ।ਅਦਾਲਤ ਨੇ ਇਸ ਮਾਮਲੇ ਵਿੱਚ ਸੰਤ ਰਾਮਪਾਲ ਕਰਾਰ ਦੇ ਦਿੱਤਾ ਹੈ।ਇਸ ਸਬੰਧੀ ਅਦਾਲਤ ਵੱਲੋਂ ਇਹ ਫ਼ੈਸਲਾ 16-17 ਅਕਤੂਬਰ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ।

ਦੱਸ ਦਈਏ ਕਿ ਰਾਮਪਾਲ ਉੱਤੇ 24 ਅਗਸਤ ਨੂੰ ਫੈਸਲਾ ਆਉਣਾ ਸੀ ਪਰ ਰਾਮ ਰਹੀਮ ਮਾਮਲੇ ਨੂੰ ਦੇਖਦਿਆਂ ਸੁਰੱਖਿਆ ਕਾਰਨਾਂ ਕਰਕੇ ਇਸਨੂੰ ਟਾਲ ਦਿੱਤਾ ਗਿਆ ਸੀ।

ਇਸ ਦੇ ਮੱਦੇਨਜ਼ਰ ਹਿਸਾਰ ਤੇ ਨੇੜਲੇ ਇਲਾਕਿਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਦੱਸਿਆ ਜਾ ਰਿਹਾ ਹੈ ਕਿ ਅਦਾਲਤ ਤੋਂ 3 ਕਿਲੋਮੀਟਰ ਤੱਕ ਸੁਰੱਖਿਆ ਦਾ ਘੇਰਾ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਬੀਤੇ ਦਿਨ ਸ਼ਾਮ ਨੂੰ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ-144 ਲਾਗੂ ਕਰ ਦਿੱਤੀ ਗਈ ਸੀ ਤੇ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾ ਨੂੰ ਵੀ ਬੰਦ ਰੱਖਿਆ ਗਿਆ ਹੈ।

ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੀਤੇ ਦਿਨ ਤੋਂ ਹੀ ਹਿਸਾਰ ਜਾਣ ਵਾਲੀ ਸਾਰੀ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ।ਰੇਲਵੇ ਨੇ ਕਾਨੂੰਨੀ ਵਿਵਸਥਾ ਨੂੰ ਬਣਾਈ ਰੱਖਣ ਲਈ ਰਾਜਸਥਾਨ,ਪੰਜਾਬ,ਮੱਧ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ -ਵੱਖ ਹਿੱਸਿਆਂ ਤੋਂ ਹਿਸਾਰ ਤੱਕ ਜਾਣ ਵਾਲੀ ਲੋਕਲ ਰੇਲਗੱਡੀਆਂ ਨੂੰ ਵੀ ਬੰਦ ਕੀਤਾ ਹੈ।

-PTCNews

Related Post