Ration Card Updates : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ 

By  Shanker Badra May 14th 2021 09:29 AM

ਨਵੀਂ ਦਿੱਲੀ : ਕੀਤੁਹਾਡੇ ਘਰ ਕੋਈ ਨਵਾਂ ਮੈਂਬਰ ਆਇਆ ਹੈ? ਅਤੇ ਤੁਸੀਂ ਉਸ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਨਾ ਚਾਹੁੰਦੇ ਹੋ। ਜੇ ਤੁਹਾਡਾ ਜਵਾਬ ਹਾਂ ਹੈ ਤਾਂ ਤੁਹਾਨੂੰ ਹੁਣ ਇਸ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਕਿਸੇ ਵੀ ਦਫਤਰ ਵਿੱਚ ਧੱਕੇ ਖਾਣ ਦੀ ਜ਼ਰੂਰਤ ਨਹੀਂ ਹੈ। ਅਸੀਂ ਤੁਹਾਨੂੰ ਨਾਮ ਸ਼ਾਮਲ ਕਰਨ ਦੇ ਬਹੁਤ ਅਸਾਨ ਤਰੀਕੇ ਦੱਸ ਰਹੇ ਹਾਂ , ਤਾਂ ਜੋ ਤੁਹਾਡੇ ਘਰ ਦੇ ਨਵੇਂ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਿਆ ਜਾ ਸਕੇ।

Ration Card Update : add new family member in ration card aadhar card Ration Card Updates : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ

ਪੜ੍ਹੋ ਹੋਰ ਖ਼ਬਰਾਂ : ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਹੋਏ ਗਾਇਬ : ਰਾਹੁਲ ਗਾਂਧੀ  

ਜੇ ਤੁਹਾਡੇ ਘਰ ਵਿਚ ਕਿਸੇ ਦਾ ਜਨਮ ਹੋਇਆ ਹੈ ਜਾਂ ਕਿਸੇ ਦਾ ਵਿਆਹ ਹੋਇਆ ਹੈ। ਇਸਦਾ ਅਰਥ ਹੈ ਕਿ ਇਕ ਨਵਾਂ ਮੈਂਬਰ ਤੁਹਾਡੇ ਘਰ ਵਿਚ ਸ਼ਾਮਲ ਹੋਇਆ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਸਾਨੀ ਨਾਲ ਉਸ ਦਾ ਨਾਮ ਰਾਸ਼ਨ ਕਾਰਡ ਵਿੱਚ ਸ਼ਾਮਲ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਸਾਰੀ ਪ੍ਰਕਿਰਿਆ ਦੱਸ ਰਹੇ ਹਾਂ।

Ration Card Update : add new family member in ration card aadhar card Ration Card Updates : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ

ਰਾਸ਼ਨ ਕਾਰਡ ਵਿਚ ਇਕ ਨਵੇਂ ਮੈਂਬਰ ਦਾ ਨਾਮ ਸ਼ਾਮਲ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਆਧਾਰ ਕਾਰਡ ਵਿਚ ਥੋੜ੍ਹੀ ਜਿਹੀ ਤਬਦੀਲੀ ਕਰਨੀ ਪਵੇਗੀ।  ਜੇ ਤੁਹਾਡੇ ਘਰ ਵਿਚ ਕਿਸੇ ਦਾ ਵਿਆਹ ਹੋਇਆ ਹੈ ਤਾਂ ਲੜਕੀ ਦਾ ਉਪਨਾਮ ਬਦਲ ਜਾਂਦਾ ਹੈ। ਅਜਿਹੇ ਵਿਚ ਉਸ ਨੂੰ ਆਪਣੇ ਪਿਤਾ ਦੇ ਨਾਮ ਦੀ ਜਗ੍ਹਾ ਆਪਣੇ ਪਤੀ ਦਾ ਨਾਮ ਆਧਾਰ ਕਾਰਡ ਵਿਚ ਦਰਜ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਪੁਰਾਣੇ ਪਤੇ ਦੀ ਜਗ੍ਹਾ ਨਵਾਂ ਪਤਾ ਲਿਖਣਾ ਪਏਗਾ। ਨਵੇਂ ਆਧਾਰ ਕਾਰਡ ਦਾ ਵੇਰਵਾ ਮੌਜੂਦਾ ਜਗ੍ਹਾ 'ਤੇ ਮੌਜੂਦ ਖੁਰਾਕ ਵਿਭਾਗ ਦੇ ਅਧਿਕਾਰੀ ਨੂੰ ਦੇਣਾ ਹੋਵੇਗਾ।

Ration Card Update : add new family member in ration card aadhar card Ration Card Updates : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ

Ration Card Updates : ਤੁਸੀਂ ਨਵੇਂ ਮੈਂਬਰ ਦਾ ਨਾਮ ਆਨਨਲਾਈਨ ਵੀ ਸ਼ਾਮਲ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਨਵੇਂ ਰਾਸ਼ਨ ਕਾਰਡ ਲਈ ਅਰਜ਼ੀ ਦੇਣੀ ਪਏਗੀ। ਇਹ ਜ਼ਰੂਰੀ ਹੋਏਗਾ ਕਿ ਤੁਹਾਡਾ ਨੰਬਰ ਰਜਿਸਟਰ ਹੋਣਾ ਚਾਹੀਦਾ ਹੈ। ਇਸਦੇ ਲਈ ਤੁਹਾਨੂੰ ਰਾਜ ਦੀ ਭੋਜਨ ਸਪਲਾਈ ਦੀ ਅਧਿਕਾਰਤ ਸਾਈਟ 'ਤੇ ਜਾਣਾ ਪਏਗਾ। ਜੇ ਤੁਹਾਡੇ ਘਰ ਵਿੱਚ ਕੋਈ ਬੱਚਾ ਪੈਦਾ ਹੋਇਆ ਹੈ ਤਾਂ ਘਰ ਦੇ ਮੁਖੀ ਨੂੰ ਆਪਣੇ ਬੱਚੇ ਦਾ ਨਾਮ ਜੋੜਨ ਲਈ ਬੱਚੇ ਦੇ ਜਨਮ ਸਰਟੀਫਿਕੇਟ ਦੇ ਨਾਲ ਘਰ ਦੇ ਮੁਖੀ ਦਾ ਰਾਸ਼ਨ ਕਾਰਡ ਅਤੇ ਬੱਚੇ ਦੇ ਮਾਪਿਆਂ ਦੋਵਾਂ ਦੇ ਅਧਾਰ ਕਾਰਡ ਦੀ ਜ਼ਰੂਰਤ ਹੋਏਗੀ।

Ration Card Update : add new family member in ration card aadhar card Ration Card Updates : ਰਾਸ਼ਨ ਕਾਰਡ ਵਿੱਚ ਇੰਝ ਜੋੜੋ ਘਰ ਦੇ ਨਵੇਂ ਮੈਂਬਰ ਦਾ ਨਾਮ, ਪੜ੍ਹੋ ਪੂਰਾ ਵੇਰਵਾ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਜੇ ਤੁਸੀਂ ਆਪਣੀ ਨੂੰਹ ਦਾ ਨਾਮ ਰਾਸ਼ਨ ਕਾਰਡ ਵਿਚ ਜੁੜਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਹਿਲਾਂ ਉਸ ਦੇ ਮਾਤਾ -ਪਿਤਾ ਦੇ ਘਰ ਰਾਸ਼ਨ ਕਾਰਡ ਸੀ ,ਉਸ ਦਾ ਨਾਮ ਰਾਸ਼ਨ ਕਾਰਡ ਤੋਂ ਹਟਾਉਣ ਲਈ ਇਕ ਸਰਟੀਫਿਕੇਟ ਦੇਣਾ ਪਏਗਾ। ਤਦ ਇੱਕ ਵਿਆਹ ਸਰਟੀਫਿਕੇਟ ਦੀ ਲੋੜ ਹੋਵੇਗੀ। ਪਤੀ ਦਾ ਰਾਸ਼ਨ ਕਾਰਡ (ਫੋਟੋ ਕਾੱਪੀ ਅਤੇ ਅਸਲੀ ਦੋਵੇਂ) ਇਸ ਤੋਂ ਇਲਾਵਾ ਔਰਤ ਦੇ ਆਧਾਰ ਕਾਰਡ ਦੀ ਜ਼ਰੂਰਤ ਹੋਏਗੀ।

-PTCNews

Related Post