ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ

By  Jashan A August 16th 2019 06:34 PM

ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ,ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਲਈ 6 ਉਮੀਦਵਾਰਾਂ ਦਾ ਇੰਟਰਵਿਊ ਲਿਆ। ਜਿਸ ਦੌਰਾਨ ਭਾਰਤ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਪ੍ਰੈਸ ਕਾਨਫਰੰਸ ਕਰ ਮੁੜ ਤੋਂ ਰਵੀ ਸ਼ਾਸਤਰੀ ਨੂੰ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾ ਦਿੱਤਾ ਹੈ।

bcciਮਿਲੀ ਜਾਣਕਾਰੀ ਮੁਤਾਬਕ ਰਵੀ ਸ਼ਾਸਤਰੀ 2021 ਤੱਕ ਭਾਰਤੀ ਕ੍ਰਿਕਟ ਟੀਮ ਦੇ ਕੋਚ ਬਣੇ ਰਹਿਣਗੇ।

https://twitter.com/ANI/status/1162345978093064194?s=20

ਦੱਸ ਦਈਏ ਕਿ 2017 ‘ਚ ਸ਼ਾਸਤਰੀ ਦਾ ਭਾਰਤੀ ਟੀਮ ਦੇ ਮੁੱਖ ਕੋਚ ਦੇ ਤੌਰ ‘ਚ ਜੁੜਨ ਤੋਂ ਬਾਅਦ ਤੋਂ ਰਿਕਾਰਡ ਕਾਫੀ ਚੰਗਾ ਹੈ। ਪਿਛਲੇ ਸਾਲ ਭਾਰਤ ਨੇ ਆਸਟਰੇਲੀਆਈ ਸਰਜ਼ਮੀਂ ‘ਤੇ ਪਹਿਲੀ ਵਾਰ ਟੈਸਟ ਸੀਰੀਜ਼ ਜਿੱਤੀ ਸੀ।

ravi shastri ਇਥੇ ਦੱਸਣਾ ਬਣਦਾ ਹੈ ਕਿਸ਼ਾਸਤਰੀ ਦੇ ਮਾਰਗਦਰਸ਼ਨ ‘ਚ ਹੀ ਜੁਲਾਈ 2017 ਤੋਂ ਭਾਰਤ ਨੇ 21 ਟੈਸਟ ‘ਚੋਂ 13 ‘ਚ ਜਿੱਤ ਦਰਜ ਕੀਤੀ। ਟੀ-20 ਕੌਮਾਂਤਰੀ ‘ਚ ਤਾਂ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ ਜਿੱਥੇ ਭਾਰਤ ਨੇ 36 ‘ਚੋਂ 25 ਮੈਚਾਂ ‘ਚ ਜਿੱਤ ਦਰਜ ਕੀਤੀ ਤੇ ਵਨ-ਡੇ ‘ਚ ਵੀ ਭਾਰਤੀ ਟੀਮ 60 ‘ਚੋਂ 43 ਮੁਕਾਬਲੇ ਜਿੱਤ ਕੇ ਹਾਵੀ ਰਹੀ।

-PTC News

Related Post