ਅਦਾਕਾਰਾ ਰਵੀਨਾ ਟੰਡਨ ,ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਰਾਹ ਖ਼ਾਨ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ

By  Shanker Badra December 27th 2019 01:29 PM

ਅਦਾਕਾਰਾ ਰਵੀਨਾ ਟੰਡਨ ,ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਰਾਹ ਖ਼ਾਨ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ:ਮੁੰਬਈ : ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ,ਕਾਮੇਡੀਅਨ ਭਾਰਤੀ ਸਿੰਘ ਤੇ ਡਾਇਰੈਕਟਰ ਫ਼ਰਾਹ ਖ਼ਾਨ ਦੇ ਖ਼ਿਲਾਫ਼ ਪਿਛਲੇ ਦਿਨੀਂ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਤਿੰਨਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ। ਜਿਸ ਤੋਂ ਬਾਅਦ ਤਿੰਨਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ।

Ravina, Bharti And Farah Khan for Arrest Christian communities protest ਅਦਾਕਾਰਾ ਰਵੀਨਾ ਟੰਡਨ ,ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਰਾਹ ਖ਼ਾਨ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ

ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖਾਨ ਵੱਲੋਂ ਇਸਾਈ ਭਾਈਚਾਰੇ ਵਲੋਂ ਪ੍ਰਭੂ ਈਸਾ ਮਸੀਹ ਦੀ ਯਾਦ 'ਚ ਉਚਾਰੇ ਜਾਂਦੇ ਪਵਿੱਤਰ ਧਾਰਮਿਕ ਨਾਅਰੇ ਹੈਲੇਲੁਈਆ ਸ਼ਬਦ ਨੂੰ ਗਲਤ ਤਰੀਕੇ ਨਾਲ ਉਚਾਰ ਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

 Ravina, Bharti And Farah Khan for Arrest Christian communities protest ਅਦਾਕਾਰਾ ਰਵੀਨਾ ਟੰਡਨ ,ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਰਾਹ ਖ਼ਾਨ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ

ਜਿਸ ਦੇ ਰੋਸ ਵਜੋਂ ਅੱਜ ਮਸੀਹੀ ਭਾਈਚਾਰੇ ਦਾ ਗੁੱਸਾ ਭਾਰਤੀ ਸਿੰਘ ,ਰਵੀਨਾ ਟੰਡਨ ਤੇ ਫ਼ਰਾਹ ਖ਼ਾਨ ਦੇ ਖਿਲਾਫ ਫੁੱਟਿਆ ਹੈ। ਇਸ ਦੌਰਾਨ ਮਸੀਹੀ ਭਾਈਚਾਰੇ ਨੇ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਮਕਸੂਦਾਂ ਚੌਕ ਟ੍ਰੈਫਿਕ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਵੀਨਾ ਦੇ ਮੁਆਫ਼ੀ ਮੰਗਣ ਤੋਂ ਉਹ ਸੰਤੁਸਟ ਨਹੀਂ ਹਨ। ਜੇਕਰ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਤਾਂ ਭਾਰਤੀ ਸਿੰਘ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ।

Ravina, Bharti And Farah Khan for Arrest Christian communities protest ਅਦਾਕਾਰਾ ਰਵੀਨਾ ਟੰਡਨ ,ਕਾਮੇਡੀਅਨ ਭਾਰਤੀ ਸਿੰਘ ਅਤੇ ਫ਼ਰਾਹ ਖ਼ਾਨ ਦੀ ਗ੍ਰਿਫਤਾਰੀ ਲਈ ਇਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ

ਦੱਸ ਦੇਈਏ ਕਿ ਓਧਰ ਦੂਜੇ ਪਾਸੇ ਅਦਾਕਾਰਾ ਰਵੀਨਾ ਟੰਡਨ ਨੇ ਟਵਿੱਟਰ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗੀ ਹੈ। ਰਵੀਨਾ ਟੰਡਨ ਨੇ ਮੁਆਫੀ ਮੰਗਦੇ ਹੋਏ ਲਿਖਿਆ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ। ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ, ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ। ਉਨ੍ਹਾਂ ਲਿਖਿਆ ਸਾਡਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ ਪਰ ਜੇਕਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮੁਆਫ਼ੀ ਮੰਗਦੇ ਹਨ।

-PTCNews

Related Post