RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ

By  Shanker Badra June 24th 2019 11:24 AM

RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ:ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ 6 ਮਹੀਨੇ ਪਹਿਲਾਂ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਹਾਲਾਂਕਿ ਵਿਰਲ ਅਚਾਰੀਆ ਦਾ ਕਰਜਕਾਲ ਪੂਰਾ ਹੋਣ 'ਚ ਛੇ ਮਹੀਨਿਆਂ ਦਾ ਸਮਾਂ ਬਾਕੀ ਸੀ।

RBI Deputy Governor Viral Acharya has resigned six months before RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ

ਦਰਅਸਲ 'ਚ ਵਿਰਲ ਅਚਾਰਿਆ 23 ਜਨਵਰੀ 2017 ਨੂੰ ਆਰਬੀਆਈ ਦੇ ਡਿਪਟੀ ਗਵਰਨਰ ਬਣੇ ਸਨ। ਇਸ ਅਹੁਦੇ 'ਤੇ ਉਨ੍ਹਾਂ ਦਾ ਕਰਜਕਾਲ 3 ਸਾਲ ਲਈ ਸੀ। ਖ਼ਬਰਾਂ ਮੁਤਾਬਕ ਅਚਾਰੀਆ ਨੇ ਨਿੱਜੀ ਕਾਰਨਾਂ ਕਾਰਨ ਆਰਬੀਆਈ ਦੇ ਡਿਪਟੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।ਹਾਲਾਂਕਿ ਆਰਬੀਆਈ ਨੇ ਹਾਲੇ ਤਕ ਨਾ ਤਾਂ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ ਅਤੇ ਨੇ ਹੀ ਇਸ ਤੋਂ ਇਨਕਰਾਰ ਕੀਤਾ ਹੈ।

RBI Deputy Governor Viral Acharya has resigned six months before RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ

ਵਿਰਲ ਅਚਾਰੀਆ ਆਰਥਿਕ ਉਦਾਰੀਕਰਨ ਤੋਂ ਬਾਅਦ ਭਾਰਤੀ ਰਿਜ਼ਰਵ ਬੈਂਕ ਦੇ ਸਭ ਤੋਂ ਘੱਟ ਉਮਰ ਦੇ ਡਿਪਟੀ ਗਵਰਨਰ ਰਹੇ ਹਨ। ਉਨ੍ਹਾਂ ਨੇ ਅਗਲੇ ਸਾਲ ਫਰਵਰੀ 'ਚ ਨਿਊਯਾਰਕ ਯੂਨੀਵਰਸਿਟੀ ਆਫ਼ ਬਿਜਨਸ 'ਚ ਬਤੌਰ ਸੀਵੀ ਸਟਾਰ ਪ੍ਰੋਫੈਸਰ ਆਫ਼ ਇਕਨਾਮਿਕਸ ਜੁਆਇਨ ਕਰਨਾ ਸੀ।ਬਿਜਨਸ ਸਟੈਂਡਰਡ ਅਨੁਸਾਰ ਉਹ ਹੁਣ ਇਸ ਸਾਲ ਅਗਸਤ ਮਹੀਨੇ ਹੀ ਉੱਥੇ ਜੁਆਇਨ ਕਰਨ ਜਾ ਰਹੇ ਹਨ।

RBI Deputy Governor Viral Acharya has resigned six months before RBI ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਦੱਸਿਆ ਇਹ ਕਾਰਨ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਭਾ ਜੇਲ੍ਹ ‘ਚ ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਸਥਿਤੀ ਤਣਾਅਪੂਰਨ , ਪਿੰਡਾਂ ਚੋਂ ਡੇਰਾ ਪ੍ਰੇਮੀ ਕੋਟਕਪੂਰਾ ਪੁੱਜਣ ਲੱਗੇ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਰਬੀਆਈ ਗਵਰਨਰ ਉਰਜਿਤ ਪਟੇਲ ਨੇ ਦਸੰਬਰ ਵਿੱਚ ਨਿੱਜੀ ਕਾਰਨ ਦੱਸਦੇ ਹੋਏ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

-PTCNews

Related Post