ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਮੀਤ ਹੇਅਰ ਨੇ ਕਿਹਾ ਕਿ- ਪੰਜਾਬ ਦੀ ਪ੍ਰਤਿਭਾ ਨੂੰ ਮੈਡਲ ਤੱਕ ਲੈ ਕੇ ਜਾਵਾਂਗੇ

By  Riya Bawa August 9th 2022 04:57 PM -- Updated: August 9th 2022 05:20 PM

ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਬਰਮਿੰਘਮ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਕਿਹਾ ਕਿ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕੈਨੇਡਾ ਅਤੇ ਇੰਗਲੈਂਡ ਲਈ ਤਗਮੇ ਜਿੱਤੇ ਹਨ। ਮੈਡਲ ਜੇਤੂ ਅਮਰਵੀਰ ਢੇਸੀ ਅਤੇ ਮਨਧੀਰ ਕੂਨਰ ਜਲੰਧਰ ਦੇ ਰਹਿਣ ਵਾਲੇ ਹਨ। ਉਹਨਾਂ ਨੇ ਕੈਨੇਡਾ ਅਤੇ ਇੰਗਲੈਂਡ ਲਈ ਤਗਮੇ ਜਿੱਤੇ। ਕੈਨੇਡੀਅਨ ਹਾਕੀ ਟੀਮ ਵਿੱਚ 6 ਖਿਡਾਰੀ ਪੰਜਾਬੀ ਹਨ।

ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਮੀਤ ਹੇਅਰ ਨੇ ਕਿਹਾ ਕਿ- ਪੰਜਾਬ ਦੀ ਪ੍ਰਤਿਭਾ ਨੂੰ ਮੈਡਲ ਤੱਕ ਲੈ ਕੇ ਜਾਵਾਂਗੇ

ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਖਿਡਾਰੀਆਂ ਨੂੰ ਇੱਕ ਪਲੇਟਫਾਰਮ ਦੀ ਲੋੜ ਹੈ। ਇਸ ਕਾਮਨਵੈਲਥ ਵਿੱਚ ਪੰਜਾਬ ਦੇ 17 ਖਿਡਾਰੀਆਂ ਨੇ ਤਗਮੇ ਜਿੱਤੇ। ਇਸ ਦੌਰਾਨ ਉਨ੍ਹਾਂ ਮੇਜਰ ਧਿਆਨ ਚੰਦ ਦੇ ਜਨਮ ਦਿਨ 'ਤੇ 29 ਅਗਸਤ ਤੋਂ ਪੰਜਾਬ ਖੇਡ ਮੇਲਾ ਕਰਵਾਉਣ ਦਾ ਐਲਾਨ ਕੀਤਾ।

ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਮੀਤ ਹੇਅਰ ਨੇ ਕਿਹਾ ਕਿ- ਪੰਜਾਬ ਦੀ ਪ੍ਰਤਿਭਾ ਨੂੰ ਮੈਡਲ ਤੱਕ ਲੈ ਕੇ ਜਾਵਾਂਗੇ

ਇਹ ਵੀ ਪੜ੍ਹੋ : 'Alia bhatt' ਨੇ ਬੇਬੀਮੂਨ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ, ਨਿੱਜੀ ਜ਼ਿੰਦਗੀ ਬਾਰੇ ਕੀਤਾ ਵੱਡਾ ਖੁਲਾਸਾ

ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਅਸੀਂ ਪੰਜਾਬ ਦੀ ਪ੍ਰਤਿਭਾ ਨੂੰ ਮੈਡਲ ਤੱਕ ਲੈ ਕੇ ਜਾਵਾਂਗੇ। ਇਸੇ ਲਈ ਅੰਡਰ 14 ਤੋਂ ਲੈ ਕੇ 50 ਸਾਲ ਤੋਂ ਉਪਰ ਤੱਕ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਅਸੀਂ ਬਲਾਕ ਪੱਧਰ ਤੋਂ ਹੀ ਪ੍ਰਤਿਭਾ ਦੀ ਪਛਾਣ ਕਰਾਂਗੇ ਅਤੇ ਉਨ੍ਹਾਂ ਨੂੰ ਵਧਣ ਵਿੱਚ ਮਦਦ ਕਰਾਂਗੇ। ਇਸ ਦੇ ਲਈ ਉਹ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਵੀ ਮਿਲ ਚੁੱਕੇ ਹਨ। ਇਸ ਕੰਮ ਵਿੱਚ ਕੇਂਦਰ ਤੋਂ ਸਹਿਯੋਗ ਮੰਗਿਆ ਗਿਆ ਹੈ।

ਰਾਸ਼ਟਰਮੰਡਲ ਖੇਡਾਂ ਨੂੰ ਲੈ ਕੇ ਮੀਤ ਹੇਅਰ ਨੇ ਕਿਹਾ ਕਿ- ਪੰਜਾਬ ਦੀ ਪ੍ਰਤਿਭਾ ਨੂੰ ਮੈਡਲ ਤੱਕ ਲੈ ਕੇ ਜਾਵਾਂਗੇ

ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਖੇਡ ਮੇਲਾ ਦੋ ਮਹੀਨੇ ਤੱਕ ਚੱਲੇਗਾ। ਇਸ 'ਚ ਕਰੀਬ 5 ਲੱਖ ਖਿਡਾਰੀ ਹਿੱਸਾ ਲੈਣਗੇ। ਇਸ ਦੀ ਆਨਲਾਈਨ ਰਜਿਸਟ੍ਰੇਸ਼ਨ 11 ਅਗਸਤ ਤੋਂ ਸ਼ੁਰੂ ਹੋਵੇਗੀ। ਅੰਡਰ 14, ਅੰਡਰ 17, ਅੰਡਰ 21, 21 ਤੋਂ 40, 41 ਤੋਂ 50 ਸਾਲ, 50 ਸਾਲ ਤੋਂ ਉਪਰ ਦੇ ਵੀ ਭਾਗ ਲੈ ਸਕਦੇ ਹਨ। ਇਸ ਵਿੱਚ 28 ਖੇਡਾਂ ਕਰਵਾਈਆਂ ਜਾਣਗੀਆਂ।

-PTC News

Related Post