ਰਿਲਾਇੰਸ ਜੀਓ ਨੇ ਲਾਂਚ ਕੀਤਾ'Made in India' browser,ਜਾਣੋ ਕੀ ਹੈ ਖਾਸੀਅਤ !!
ਯੂਜ਼ਰਸ ਦੀ ਸਹੂਲਤ ਅਤੇ ਪ੍ਰਾਈਵੇਸੀ ਨੂੰ ਦੇਖਦੇ ਹੋਏ ਰਿਲਾਇੰਸ ਜੀਓ ਨੇ ਆਖ਼ਿਰਕਾਰ ਭਾਰਤ ’ਚ ਆਪਣਾ ਖ਼ੁਦ ਦਾ ਬ੍ਰਾਊਜ਼ਰ ਲਾਂਚ ਕੀਤਾ ਹੈ। ਇਸ ਬ੍ਰਾਉਜ਼ਰ ਦਾ ਨਾਮ JioPages ਹੈ। ਰਿਲਾਇੰਸ ਜੀਓ ਨੇ ਇਸ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਇਹ ਨਵਾਂ ਬ੍ਰਾਊਜ਼ਰ ਜ਼ਰੂਰਤਾਂ ਦੇ ਹਿਸਾਬ ਨਾਲ ਤੇਜ਼ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ। ਪ੍ਰਾਈਵੇਸੀ ਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਹੋਰ ਬ੍ਰਾਊਜ਼ਰਾਂ ਦੇ ਮੁਕਾਬਲੇ ਇਹ ਯੂਜ਼ਰਸ ਨੂੰ ਡਾਟਾ ਪ੍ਰਾਈਵੇਸੀ ਦੇ ਨਾਲ ਆਪਣੇ ਡਾਟਾ ’ਤੇ ਪੂਰਾ ਕੰਟਰੋਲ ਦਿੰਦਾ ਹੈ। ਤਾਂ ਜੋ ਤੁਜਰ੍ਸ ਦਾ ਡਾਟਾ ਲੀਕ ਨਾ ਹੋ ਸਕੇ, ਅਤੇ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ।ਕੰਪਨੀ ਦਾ ਕਹਿਣਾ ਹੈ ਕਿ JioPages ਨੂੰ ਪਾਵਰਫੁਲ ਕ੍ਰੋਮੀਅਮ ਬਲਿੰਕ ਇੰਜਣ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਇੰਜਣ ਦੀ ਹਾਈਡ ਸਪੀਡ ਕਾਰਨ ਬ੍ਰਾਊਜ਼ਿੰਗ ਦਾ ਸ਼ਾਨਦਾਰ ਅਨੁਭਵ ਯੂਜ਼ਰਸ ਨੂੰ ਮਿਲੇਗਾ। JioPages ਨੂੰ ਪੂਰੀ ਤਰ੍ਹਾਂ ਭਾਰਤ ’ਚ ਹੀ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਪਭੋਗਤਾਵਾਂ ਕੋਲ ਗੂਗਲ, ਬਿੰਗ, ਐਮਐਸਐਨ, ਯਾਹੂ ਜਾਂ ਡਕ ਡੱਕ ਗੋ ਵਰਗੇ ਮਾਰਕੀਟ ਵਿੱਚ ਕਿਸੇ ਵੀ ਪ੍ਰਮੁੱਖ ਸਰਚ ਇੰਜਨ ਨੂੰ ਆਪਣੇ ਡਿਫਾਲਟ ਸਰਚ ਇੰਜਨ ਦੇ ਤੌਰ ਤੇ ਸੈਟ ਕਰਨ ਦਾ ਵਿਕਲਪ ਹੈ. ਉਹ ਤੇਜ਼ੀ ਅਤੇ ਆਸਾਨ ਪਹੁੰਚ ਲਈ ਹੋਮ ਸਕ੍ਰੀਨ ਤੇ ਆਪਣੀਆਂ ਮਨਪਸੰਦ ਵੈਬਸਾਈਟਾਂ ਦੇ ਲਿੰਕ ਵੀ ਪਿੰਨ ਕਰ ਸਕਦੇ ਹਨ।8 ਭਾਰਤੀ ਭਾਸ਼ਾਵਾਂ ਦੀ ਸੁਪੋਰਟ