ਰੀਅਲ ਇਸਟੇਟ ਨਾਲ ਸੰਬੰਧਤ ਪ੍ਰਾਜੈਕਟਾਂ ਲਈ ਰੇਰਾ ਰਜਿਸਟ੍ਰੇਸ਼ਨ ਹੋਈ ਜ਼ਰੂਰੀ

By  Joshi October 2nd 2017 04:13 PM

Rera Registration compulsory for builders: ਜੇਕਰ ਤੁਸੀਂ ਵੀ ਆਪਣੇ ਸੁਪਨਿਆਂ ਦਾ ਆਸ਼ਿਆਨਾ ਭਾਲ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਸਰਕਾਰ ਨੇ ਮਕਾਨ/ਫਲੈਟ ਖਰੀਦਣ ਲਈ ਕੁਝ ਨਵੇਂ ਨਿਯਮ ਬਣਾਏ ਹਨ ਅਤੇ ਮਕਾਨ ਖਰੀਦਣ ਸਮੇਂ ਇਹਨਾਂ 'ਤੇ ਖਰੇ ਉਤਰਨਾ ਬਹੁਤ ਜ਼ਰੂਰੀ ਹੈ।

Rera Registration compulsory for builders:  ਰੇਰਾ ਰਜਿਸਟ੍ਰੇਸ਼ਨ ਹੋਈ ਜ਼ਰੂਰੀਇਹਨਾਂ ਨਿਯਮਾਂ ਤਹਿਤ ਕੋਈ ਵੀ ਬਿਲਡਰ ਜਾਂ ਰੀਅਲ ਅਸਟੇਟ ਦੇ ਨਾਲ ਸੰਬੰਧਤ ਪ੍ਰਮੋਟਰ ਜੇਕਰ ਆਪਣਾ ਕੋਈ ਵੀ ਸਨਅਤੀ, ਵਪਾਰਕ, ਰਿਹਾਇਸ਼ੀ , ਜਾਂ ਕੋਈ ਹੋਰ ਬਿਲਡਿੰਗ ਪ੍ਰੋਜੈਕਟ, ਰੇਰਾ 'ਚ ਰਜਿਸਟਰ ਕਰਾਏ ਬਿਨ੍ਹਾਂ ਸ਼ੁਰੂ ਕਰਦਾ ਹੈ, ਤਾਂ ਇਹ ਗੈਰ ਕਾਨੂੰਨੀ ਮੰਨਿਆ ਜਾਵੇਗਾ।

Rera Registration compulsory for builders:  ਰੇਰਾ ਰਜਿਸਟ੍ਰੇਸ਼ਨ ਹੋਈ ਜ਼ਰੂਰੀਜੇਕਰ ਮਾਲਕ, ਜਾਂ ਬਿਲਡਰ ਅਜਿਹਾ ਕੋਈ ਪ੍ਰਾਜੈਕਟ ਸ਼ੁਰੂ ਕਰਦਾ ਹੈ ਤਾਂ ਉਹ ਕਾਨੂੰਨ ਤੋੜਨ ਦਾ ਦੋਸ਼ੀ ਸਮਝਿਆ ਜਾਵੇਗ। ਦੱਸਣਯੋਗ ਹੈ ਕਿ ਕਿਸੇ ਵੀ ਕਿਸਮ ਦਾ ਰੀਅਲ ਇਸਟੇਟ ਨਾਲ ਸੰਬੰਧਤ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਇਸ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ( ਰੇਰਾ ) ਕੋਲ ਰਜਿਸਟਰ ਕਰਾਉਣਾ ਹੁਣ ਅਤਿ ਜ਼ਰੂਰੀ ਹੋ ਗਿਆ ਹੈ।

Rera Registration compulsory for builders:  ਰੇਰਾ ਰਜਿਸਟ੍ਰੇਸ਼ਨ ਹੋਈ ਜ਼ਰੂਰੀਜਿਹਨਾਂ ਬਿਲਡਰਾਂ ਨੂੰ ਆਪਣੇ ਪ੍ਰਾਜੈਕਟਾਂ ਲਈ ਮਈ 1,2017 ਤੱਕ ਕੰਪਲੀਸ਼ਨ ਸਰਟੀਫਿਕੇਟ ਨਹੀਂ ਮਿਲਿਆ, ਉਹਨਾਂ ਲਈ ਇੱਥੇ ਰਜਿਸਟਰ ਕਰਵਾਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਜੇਕਰ ਕੋਈ ਇੱਕ ਬਿਲਡਰ ਅਲੱਗ ਅਲੱਗ ਪ੍ਰਾਜੈਕਟ ਚਲਾ ਰਿਹਾ ਹੈ ਤਾਂ ਉਸਨੂੰ ਸਾਰੇ ਪ੍ਰਾਜੈਕਟ ਅਲੱਗ ਅਲੱਗ ਰਜਿਸਟਰ ਕਰਵਾਉਣੇ ਪੈਣਗੇ।

Rera Registration compulsory for builders:  ਰੇਰਾ ਰਜਿਸਟ੍ਰੇਸ਼ਨ ਹੋਈ ਜ਼ਰੂਰੀਇਸ ਤੋਂ ਬਿਨ੍ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਡੀਲ ਕਰਨਾ ਜਾਂ ਕੋਈ ਐਗਰੀਮੈਂਟ ਕਾਨੂੰਨ ਦੀ ਉਲੰਘਣਾ ਮੰਨੀ ਜਾਵੇਗੀ ਅਤੇ ਦੋਸ਼ੀਆਂ ਨੂੰ ਇਸ ਤਹਿਤ ਰੀਅਲ ਅਸਟੇਟ ਐਕਟ ਦੀ ਧਾਰਾ ੫੯ ਸਜ਼ਾ / ਜੁਰਮਾਨੇ ਦੀ ਸਜ਼ਾ ਹੋ ਸਕਦੀ ਹੈ।

ਜ਼ਿਕਰ-ਏ-ਖਾਸ ਹੈ ਕਿ ਰਜਿਸਟਰ ਕੀਤੇ ਬਿਨ੍ਹਾਂ ਪ੍ਰਾਜੈਕਟਾਂ ਨੂੰ ਮੀਡੀਆ ਰਾਹੀਂ ਵੀ ਪ੍ਰਮੋਟ ਨਹੀਂ ਕੀਤਾ ਜਾ ਸਕਦਾ ਹੈ।

ਕੀ ਹੈ ਰੇਰਾ ਰਜਿਸਟਰੇਸ਼ਨ?

ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ( ਰੇਰਾ ) ਕੋਲ ਪ੍ਰਜੈਕਟ ਰਜਿਸਟਰ ਕਰਾਉਣ ਦਾ ਅਰਥ ਹੈ ਪ੍ਰਾਜੈਕਟ ਨਾਲ ਸੰਬੰਧਤ ਹਰ ਪਹਿਲੂ ਬਾਰੇ ਜਾਣਕਾਰੀ ਮੁਹੱਈਆ ਕਰਨਾ ਹੈ ਅਤੇ ਨਾਲ ਸੰਬੰਧਤ ਦਸਤਾਵੇਜ ਦਿਖਾਉਣੇ।

ਖਰੀਦਦਾਰਾਂ ਨੂੰ ਵੀ ਰੇਰਾ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਉਹ ਬਿਲਡਰਾਂ ਦੇ ਕਿਸੇ ਵੀ ਤਰ੍ਹਾਂ ਦੇ ਝਾਂਸੇ 'ਚ ਨਾ ਆਉਣ ਅਤੇ ਪ੍ਰਾਜੈਕਟ ਰਜਿਸਟਰ ਕਰਵਾਏ ਬਿਨ੍ਹਾਂ ਕੋਈ ਵੀ ਪ੍ਰਾਪਰਟੀ ਨਾਂ ਖਰੀਦਣ।

ਫਿਲਹਾਲ ਤਾਂ ਇਸ ਸੰਬੰਧੀ ਰੇਰਾ ਵੱਲੋਂ ਸਾਰੇ ਪ੍ਰਾਜੈਕਟ ਰਜਿਸਟਰ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਨਾਲ ਸੰਬੰਧਤ ਜ਼ਰੂਰੀ ਦਸਤਾਵੇਜ ਜਮ੍ਹਾਂ ਕਰਾਵਏ ਜਾ ਰਹੇ ਹਨ, ਪਰ ਜਲਦ ਹੀ ਇਹ ਸਾਰਾ ਰਿਕਾਰਡ ਆਨਲਾਈਨ ਹੋ ਜਾਵੇਗਾ। ਅਜਿਹਾ ਇਸ ਨਿਯਮ ਦੀ ਪਾਰਦਸ਼ਤਾ ਬਰਕਰਾਰ ਰੱਖਣ ਲਈ ਕੀਤਾ ਜਾ ਰਿਹਾ ਹੈ।

—PTC News

Related Post