ਸਮੁੱਚੇ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਵਲੋਂ ਕਿਸਾਨ-ਮਜਦੂਰ ਸੰਘਰਸ਼ ਦੀ ਹਮਾਇਤ ਦਾ ਐਲਾਨ

By  Jagroop Kaur November 30th 2020 10:09 PM

ਪ੍ਰੋਗਰੈਸਿਵ ਰਿਸਰਚ ਸਕਾਲਰ ਐਸੋਸੀਏਸ਼ਨ (PRSA) ਨੇ ਦਿੱਲੀ ਵਿੱਚ ਮੋਰਚਾ ਲਗਾ ਕੇ ਬੈਠੇ ਸੰਘਰਸ਼ੀਲ ਕਿਸਾਨਾਂ-ਮਜਦੂਰਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਇੱਕਜੁਟਤਾ ਪ੍ਰਗਟ ਕੀਤੀ ਹੈ। ਬਰਤਾਨੀਆ ਸਮਰਾਜ ਨਾਲ ਲੜਦਿਆਂ ਬੰਗਾਲ ਦੇ ਸ਼ੇਰ ਮੰਨੇ ਜਾਂਦੇ ਸੁਭਾਸ਼ ਚੰਦਰ ਬੋਸ ਨੇ ਸਮੁੱਚੇ ਭਾਰਤ ਵਾਸੀਆਂ ਨੂੰ ਗੁਲਾਮੀ ਤੋਂ ਮੁਕਤ ਹੋਣ ਲਈ ਆਜ਼ਾਦ ਹਿੰਦ ਫੌਜ ਨਾਲ 'ਦਿੱਲੀ ਚਲੋ' ਦਾ ਹੋਕਾ ਦਿੱਤਾ ਸੀ। ਇਸ ਸੱਦਾ ਨੇ ਬੰਗਾਲ ਤੋਂ ਪੰਜਾਬ ਤੱਕ ਲੋਕਾਂ ਵਿੱਚ ਅੰਗਰੇਜ ਹਕੂਮਤ ਖਿਲ਼ਾਫ ਨਵੀਂ ਰੂਹ ਫੂਕ ਦਿੱਤੀ ਸੀ।

ਹੁਣ ਫੇਰ ਅਸੀਂ ਸਮੁੱਚੇ ਭਾਰਤ ਦੇ ਸੰਘਰਸ਼ੀਲ ਕਿਸਾਨਾਂ, ਮਜ਼ਦੂਰਾਂ, ਮੁਲਜਮਾਂ, ਵਿਦਿਆਰਥੀਆਂ ਸਮੇਤ ਸਮੂਹ ਭਾਰਤ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ 'ਦਿੱਲੀ ਸੰਸਦ ਮਾਰਗ ਦਾ ਘਿਰਾਓ(Occupy Parliament street) ਕੀਤਾ ਜਾਵੇ ਅਤੇ ਅਣਮਿੱਥੇ ਸਮੇਂ ਦੀ ਹੜਤਾਲ ਦਾ ਸੱਦਾ ਦਈਏ

Indefinite General strike-PRSA

ਮੰਗਾਂ ਅਤੇ ਅਪੀਲ

#1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੁਰੰਤ ਅਸਤੀਫਾ ਦੇਣ।

#2. ਕਿਸਾਨ ਵਿਰੋਧੀ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ।

#3. ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜੇ ਤੇ ਤੁਰੰਤ ਲੀਕ ਫੇਰੀ ਜਾਵੇ।

#4. ਦਿੱਲੀ ਸ਼ਹਿਰ ਦੇ ਮਜ਼ਦੂਰ, ਕਾਮੇ, ਵਿਦਿਆਰਥੀ ਅਤੇ ਨੌਜਵਾਨ 'ਸੰਸਦ ਮਾਰਗ ਦਾ ਘਿਰਾਓ (Occupy Parliment street) ਦਾ ਹਿੱਸਾ ਬਣਨ।

#5. ਦੇਸ਼ ਦੀਆਂ ਸਾਰੀਆਂ ਟਰੇਡ ਯੂਨੀਅਨਾਂ ਨੂੰ ਅਪੀਲ ਹੈ ਕਿ ਉਹ ਇੱਕ ਦਿਨ ਦੀ ਬਜਾਏ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਦੀ ਹੜਤਾਲ ਕਰੀਏ ।

ਜ਼ਿਕਰਯੋਗ ਹੈ ਕਿ ਰਾਜਧਾਨੀ ਦੀਆਂ ਸਰਹੱਦਾਂ ’ਤੇ ਪਿਛਲੇ ਚਾਰ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨ ਸੰਗਠਨਾਂ ਨੇ ਪ੍ਰਦਰਸ਼ਨਕਾਰੀਆਂ ਦੇ ਉੱਤਰੀ ਦਿੱਲੀ ਦੇ ਬੁਰਾੜੀ ਸਥਿਤ ਮੈਦਾਨ ’ਚ ਜਾਣ ਤੋਂ ਬਾਅਦ ਗੱਲਬਾਤ ਸ਼ੁਰੂ ਕਰਨ ਦੇ ਕੇਂਦਰ ਦੇ ਪ੍ਰਸਤਾਵ ਨੂੰ ਅਸਵਿਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕੋਈ ਸ਼ਰਤ ਸਵਿਕਾਰ ਨਹੀਂ ਕਰਨਗੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਰਸ਼ਟਰੀ ਰਾਜਧਾਨੀ ’ਚ ਆਉਣ ਵਾਲੇ ਸਾਰੇ ਪੰਜ ਪ੍ਰਵੇਸ਼ ਮਾਰਗਾਂ ਨੂੰ ਬੰਦ ਕਰ ਦੇਵਾਂਗੇ।

Related Post