ਸਿਵਲ ਸੇਵਾ ਪ੍ਰੀਖਿਆ 2020 ਦਾ ਨਤੀਜਾ ਜਾਰੀ, ਸ਼ੁਭਮ ਨੇ ਕੀਤਾ TOP

By  Riya Bawa September 24th 2021 07:44 PM -- Updated: September 24th 2021 07:49 PM

UPSC civil services results 2020: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐਸਸੀ) ਨੇ ਸਿਵਲ ਸੇਵਾਵਾਂ ਪ੍ਰੀਖਿਆ 2020 ਦੇ ਸਫਲ ਅਤੇ ਅਸਫਲ ਉਮੀਦਵਾਰਾਂ ਦੇ ਅੰਕ ਜਾਰੀ ਕੀਤੇ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾਵਾਂ ਪ੍ਰੀਖਿਆ 2020 ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸ਼ੁਭਮ ਨੇ ਆਈਆਈਟੀ ਬੰਬੇ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤੀ ਹੈ। ਜਾਗ੍ਰਿਤੀ ਅਵਸਥੀ ਨੇ ਇਸ ਪ੍ਰੀਖਿਆ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਅੰਕਿਤਾ ਜੈਨ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਕੁੱਲ 761 ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਜਿੱਤ ਹਾਸਿਲ ਕੀਤੀ ਹੈ। ਟੋਪ (Top) ਦੇ 25 ਉਮੀਦਵਾਰਾਂ ਵਿੱਚੋਂ 13 ਪੁਰਸ਼ ਅਤੇ 12 ਔਰਤਾਂ ਹਨ। ਪ੍ਰੀਖਿਆ ਦੇ ਨਤੀਜੇ 24 ਸਤੰਬਰ ਨੂੰ ਜਾਰੀ ਕੀਤੇ ਗਏ ਹਨ। ਸਿਵਲ ਸੇਵਾਵਾਂ 2020 ਦੀ ਮੁਢਲੀ ਪ੍ਰੀਖਿਆ ਅਤੇ ਮੁੱਖ ਪ੍ਰੀਖਿਆ (ਸਫਲਤਾ ਅਤੇ ਅਸਫਲ) ਦੇ ਨਤੀਜੇ UPSC ਦੀ ਵੈਬਸਾਈਟ www.upsc.gov.in ਤੇ ਜਾਰੀ ਕਰ ਦਿੱਤੇ ਗਏ ਹਨ ਤੇ ਚੈੱਕ ਕਰ ਸਕਦੇ ਹਨ।

-PTC News

Related Post