Rewa Bus Accident: ਦੀਵਾਲੀ ਮਨਾਉਣ ਲਈ ਘਰ ਜਾ ਰਹੇ 15 ਲੋਕਾਂ ਦੀ ਬੱਸ ਹਾਦਸੇ 'ਚ ਹੋਈ ਮੌਤ, 27 ਜ਼ਖ਼ਮੀ

By  Riya Bawa October 22nd 2022 09:13 AM

Madhya Pradesh Bus Accident: ਮੱਧ ਪ੍ਰਦੇਸ਼ ਦੇ ਰੀਵਾ ਵਿੱਚ ਇੱਕ ਬੱਸ ਦੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਹ ਬੱਸ, ਜਿਸ ਵਿੱਚ 100 ਦੇ ਕਰੀਬ ਲੋਕ ਸਵਾਰ ਸਨ, ਉੱਤਰ ਪ੍ਰਦੇਸ਼ ਦੇ ਗੋਰਖਪੁਰ ਜਾ ਰਹੇ ਸਨ। ਬੀਤੀ ਦੇਰ ਰਾਤ ਇਹ ਬੱਸ ਰੀਵਾ ਵਿੱਚ ਸੁਹਾਗੀ ਪਹਾੜੀ ਨੇੜੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ।

BusAccident

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸੁਹਾਗੀ ਦੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦਕਿ ਗੰਭੀਰ ਜ਼ਖਮੀਆਂ ਦਾ ਰੀਵਾ ਦੇ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਰੀਵਾ ਦੇ ਪੁਲਿਸ ਸੁਪਰਡੈਂਟ ਨਵਨੀਤ ਭਸੀਨ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਜ਼ਿਆਦਾਤਰ ਲੋਕ ਉੱਤਰ ਪ੍ਰਦੇਸ਼ ਦੇ ਮਜ਼ਦੂਰ ਸਨ, ਜੋ ਮੱਧ ਪ੍ਰਦੇਸ਼ ਦੇ ਕਟਨੀ ਤੋਂ ਬੱਸ ਵਿੱਚ ਸਵਾਰ ਹੋਏ ਸਨ।

ਇਹ ਵੀ ਪੜ੍ਹੋ: Dhanteras 2022: ਧਨਤੇਰਸ ਦੀ ਰਾਤ ਨੂੰ ਇਸ ਸਥਾਨ 'ਤੇ ਜਗਾਓ ਦੀਵਾ, ਜੀਵਨ ਦੇ ਸਾਰੇ ਦੁੱਖ ਹੋਣੇਗੇ ਦੂਰ

ਅਧਿਕਾਰੀਆਂ ਨੇ ਦੱਸਿਆ ਕਿ ਉਹ ਇੱਕ ਵੱਖਰੀ ਬੱਸ ਵਿੱਚ ਹੈਦਰਾਬਾਦ ਤੋਂ ਕਟਨੀ ਆਏ ਸਨ, ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਦਾ ਸਮੂਹ ਦੀਵਾਲੀ ਲਈ ਘਰ ਜਾ ਰਿਹਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕੁਝ ਰਾਹਗੀਰਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।

ਸਥਾਨਕ ਲੋਕਾਂ ਦੀ ਸੂਚਨਾ ਤੋਂ ਬਾਅਦ ਸੋਹਾਗੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੱਸ 'ਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ। ਗੰਭੀਰ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਟਯੋਨਥਾਰ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਸਾਰੇ ਦੀਵਾਲੀ ਮਨਾਉਣ ਲਈ ਉੱਤਰ ਪ੍ਰਦੇਸ਼ ਵਿੱਚ ਆਪਣੇ ਘਰਾਂ ਨੂੰ ਪਰਤ ਰਹੇ ਸਨ।

-PTC News

Related Post