ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਨਵਾਂ ਮੋੜ, 12 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ 'ਚ ਪ੍ਰੇਮਿਕਾ ਦਾ ਨਾਮ ਵੀ ਸ਼ਾਮਿਲ

By  Jagroop Kaur March 5th 2021 05:52 PM

ਬਾਲੀਵੁਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਮਾਮਲਾ ਅਜੇ ਤੱਕ ਸੁਲਝੀ ਨਹੀਂ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜਾਂਚ ਲਗਾਤਾਰ ਜਾਰੀ ਹੈ ਅਤੇ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਡਰੱਗ ਕਨੈਕਸ਼ਨ ਮਾਮਲੇ ’ਚ (ਕੇਸ ਨੰਬਰ 16/20) ਕੋਰਟ ’ਚ ਚਾਰਜਸ਼ੀਟ ਫਾਈਲ ਕੀਤੀ ਹੈ। ਐੱਨ.ਸੀ.ਬੀ. ਚੀਫ ਸਮੀਰ ਵਾਨਖੇੜੇ ਅਦਾਲਤ ’ਚ ਖ਼ੁਦ ਚਾਰਜਸ਼ੀਰਟ ਦਾਖ਼ਲ ਕਰਨ ਪਹੁੰਚੇ ਹਨ। ਦੱਸ ਦੇਈਏ ਕਿ ਇਸ ਨੂੰ ਐੱਨ.ਸੀ.ਬੀ. ਦੀ ਭਾਸ਼ਾ ’ਚ ਕੰਪਲੇਂਟ ਬੋਲਦੇ ਹਨ ਅਤੇ ਪੁਲਸ ਦੀ ਭਾਸ਼ਾ ’ਚ ਚਾਰਜਸ਼ੀਟ।Sushant Singh Rajput: Images viral after death may have been morphed

ਹੋਰ ਪੜ੍ਹੋ : ਬਿਕਰਮ ਸਿੰਘ ਮਜੀਠੀਆ ਨੇ ਹਰਿਆਣਾ ਅਤੇ ਦਿੱਲੀ ਸਰਕਾਰ ਖਿਲਾਫ਼ ਸਦਨ ‘ਚ ਨਿੰਦਾ ਪ੍ਰਸਤਾਵ ਲਿਆਉਣ ਦੀ ਕੀਤੀ ਮੰਗ

30 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਐੱਨ.ਸੀ.ਬੀ ਨੇ ਕੋਰਟ ’ਚ ਅੱਜ ਦਾਖ਼ਲ ਕੀਤੀ ਹੈ। ਜਿਸ ਦੇ 12 ਹਜ਼ਾਰ ਪੰਨਿਆਂ ਦੀ ਹਾਰਡ ਕਾਪੀ ਅਤੇ ਸੀਡੀ ’ਚ ਸਬੂਤ ਦਿੱਤੇ ਗਏ। ਐੱਨ.ਸੀ.ਬੀ. ਮੁੰਬਈ ਯੂਨਿਟ ਬਾਲੀਵੁੱਡ ਡਰੱਗ ਕਨੈਕਸ਼ਨ ਮਾਮਲੇ ’ਚ ਅੱਜ ਪਹਿਲੀ ਚਾਰਜਸ਼ੀਟ ਕੋਰਟ ’ਚ ਦਾਖ਼ਲ ਕੀਤੀ ਹੈ। Sushant's Death Case LIVE: ED likely to summon Ssandip Singh, CBI to record  statement of actor's father | Celebrities News – India TV

ਸੁਸ਼ਾਤ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਦੇ ਦੌਰਾਨ ਈ.ਡੀ. ਨੂੰ ਡਰੱਗ ਨਾਲ ਜੁੜੀ ਚੈਟ ਮਿਲੀ ਸੀ ਜਿਸ ਤੋਂ ਬਾਅਦ ਈ.ਡੀ. ਨੇ ਉਹ ਚੈਟ ਐੱਨ.ਸੀ.ਬੀ. ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਕੇਸ ’ਚ ਐੱਨ.ਸੀ.ਬੀ. ਦੀ ਐਂਟਰੀ ਹੋਈ ਅਤੇ ਜਾਂਚ ਕਾਫ਼ੀ ਤੇਜ਼ੀ ਨਾਲ ਅੱਗੇ ਵਧੀ।Sushant Singh Rajput case: Chargesheet filed in drug case related to Sushant's death

sushant singh death caseਹੋਰ ਪੜ੍ਹੋ : ਹੁਣ ਦਿਲਜੀਤ ਦੋਸਾਂਝ ਨਾਲ ਨਜ਼ਰ ਆਵੇਗੀ ਪੰਜਾਬ ਦੀ ਕੈਟਰੀਨਾ ਕੈਫ਼

NCB ਦੀ ਚਾਰਜਸ਼ੀਟ ’ਚ ਸੁਸ਼ਾਂਤ ਦੀ ਪ੍ਰੇਮਿਕਾ ਰਿਆ ਸਣੇ ਕੁੱਲ 33 ਲੋਕਾਂ ਦੇ ਨਾਂ ਬਤੌਰ ਦੋਸ਼ੀ ਸ਼ਾਮਲ ਕੀਤੇ ਗਏ ਹਨ। ਇਸ ’ਚ ਰਿਆ, ਸ਼ੋਵਿਕ, ਦੀਪੇਸ਼ ਸਾਵੰਤ, ਸੈਮੁਅਲ ਮਿਰਾਂਡਾ ਆਦਿ ਦੇ ਨਾਂ ਹਨ। ਡਰੱਗ ਸਣੇ ਫੜੇ ਗਏ ਡਰੱਗ ਪੈਡਲਰ ਦਾ ਨਾਂ ਇਸ ਤੋਂ ਇਲਾਵਾ ਰਿਆ ਦੇ ਕਰੀਬੀਆਂ ਅਤੇ ਕਈ ਡਰੱਗ ਪੈਡਲਰ ਸਪਲਾਇਰ ਦਾ ਨਾਂ ਵੀ ਚਾਰਜਸ਼ੀਟ ’ਚ ਦੋਸ਼ੀ ਦੇ ਤੌਰ ’ਤੇ ਸ਼ਾਮਲ ਹੈ। ਇਨ੍ਹਾਂ ਸਾਰਿਆਂ ਨੂੰ ਐੱਨ.ਸੀ.ਬੀ. ਨੇ ਗਿ੍ਰਫ਼ਤਾਰ ਕੀਤਾ ਸੀ। ਡਰੱਗ ਦੀ ਬਰਾਮਦਗੀ ਅਤੇ ਬਰਾਮਦ ਇਲੈਕਟ੍ਰੋਨਿਕ ਉਪਕਰਣਾਂ ਦੀ ਰਿਪੋਰਟ ਫੋਰੈਂਸਿਕ ਰਿਪੋਰਟ ਗਵਾਹਾਂ ਦੇ ਬਿਆਨ ਦੇ ਆਧਾਰ ’ਤੇ ਇਹ ਚਾਰਜਸ਼ੀਟ ਤਿਆਰ ਕੀਤੀ ਗਈ ਹੈ।

Click here for latest updates on Twitter.

Related Post