ਮੁਥੂਟ ਕੰਪਨੀ ਦੇ ਦਫ਼ਤਰ 'ਚ ਲੁੱਟ ਦੀ ਕੋਸ਼ਿਸ਼, 3 ਹਥਿਆਰਬੰਦ ਲੁਟੇਰੇ ਕਾਬੂ

By  Shanker Badra October 16th 2020 04:21 PM

ਮੁਥੂਟ ਕੰਪਨੀ ਦੇ ਦਫ਼ਤਰ 'ਚ ਲੁੱਟ ਦੀ ਕੋਸ਼ਿਸ਼, 3 ਹਥਿਆਰਬੰਦ ਲੁਟੇਰੇ ਕਾਬੂ:ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ 'ਚ ਵਾਪਰੀ ਇੱਕ ਲੁੱਟ ਤੇ ਹਿੰਸਾ ਦੀ ਵਾਰਦਾਤ ਨੇ ਪੰਜਾਬ ਦੇ ਅਮਨ-ਕਾਨੂੰਨ ਦੀ ਸਥਿਤੀ ਨੂੰ ਮੁੜ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਵਾਰਦਾਤ ਸ਼ਹਿਰ ਦੀ ਨਾਮੀ ਮਾਰਕੀਟ ਮਾਡਲ ਟਾਊਨ ਵਿਖੇ ਵਾਪਰੀ। ਮਾਡਲ ਟਾਊਨ ਸਥਿਤ ਮੁਥੂਟ ਫਾਇਨਾਂਸ ਦੇ ਦਫ਼ਤਰ 'ਚ ਸਵੇਰੇ ਕਰੀਬ 9 ਵਜੇ ਦੇ ਕਰੀਬ ਹਥਿਆਰਬੰਦ ਬਦਮਾਸ਼ ਵੜ ਗਏ, ਜਿਨ੍ਹਾਂ ਦੀ ਗਿਣਤੀ 6 ਦੱਸੀ ਜਾ ਰਹੀ ਹੈ ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

Robbers entered Muthoot Finance Company’s office fire, 3 were Arrested ਮੁਥੂਟ ਕੰਪਨੀ ਦੇ ਦਫ਼ਤਰ 'ਚ ਲੁੱਟ ਦੀ ਕੋਸ਼ਿਸ਼, 3 ਹਥਿਆਰਬੰਦ ਲੁਟੇਰੇ ਕਾਬੂ

ਸਵੇਰੇ ਸਵੇਰੇ ਅਚਾਨਕ ਹੋਈ ਗੋਲ਼ੀਬਾਰੀ ਕਾਰਨ ਦਫ਼ਤਰ ਅੰਦਰ ਦਹਿਸ਼ਤ ਫੈਲ ਗਈ, ਅਤੇ ਸਾਰੇ ਮੁਲਾਜ਼ਮ ਅਤੇ ਹਾਜ਼ਰ ਹੋਰ ਲੋਕ ਸਹਿਮ ਗਏ। ਇਸ ਗੋਲ਼ੀਬਾਰੀ 'ਚ 3 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਮੌਕੇ 'ਤੇ ਹਾਜ਼ਰ ਕਰਮਚਾਰੀਆਂ ਅਤੇ ਹੋਰਨਾਂ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਫ਼ੜ ਲਿਆ, ਜਦੋਂਕਿ ਤਿੰਨ ਬਦਮਾਸ਼ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਏ।

Robbers entered Muthoot Finance Company’s office fire, 3 were Arrested ਮੁਥੂਟ ਕੰਪਨੀ ਦੇ ਦਫ਼ਤਰ 'ਚ ਲੁੱਟ ਦੀ ਕੋਸ਼ਿਸ਼, 3 ਹਥਿਆਰਬੰਦ ਲੁਟੇਰੇ ਕਾਬੂ

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਸਵੇਰੇ ਹਾਲੇ ਦਫ਼ਤਰ ਦੇ ਕਰਮਚਾਰੀ ਦਫ਼ਤਰ ਪਹੁੰਚੇ ਹੀ ਸਨ। ਕੁਝ ਗਾਹਕ ਵੀ ਦਫ਼ਤਰ 'ਚ ਆ ਚੁੱਕੇ ਸਨ। ਇਸੇ ਦੌਰਾਨ ਅਚਾਨਕ 6 ਹਥਿਆਰਬੰਦ ਲੋਕ ਦਫ਼ਤਰ 'ਚ ਦਾਖਲ ਹੋਏ। ਉਨ੍ਹਾਂ ਦਫ਼ਤਰ ਦੇ 3 ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਅਤੇ ਸੋਨਾ ਤੇ ਨਕਦੀ ਲੁੱਟਣ ਲੱਗੇ। ਮੁਲਾਜ਼ਮਾਂ ਤੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਤਾਂ ਉਨ੍ਹਾਂ ਹਥਿਆਰ ਲਹਿਰਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਦਫ਼ਤਰ ਦੇ ਹੋਰ ਕਰਮਚਾਰੀ ਵੀ ਪਹੁੰਚ ਗਏ ਅਤੇ ਲੁੱਟ ਦਾ ਮਾਲ ਲੈ ਕੇ ਫ਼ਰਾਰ ਹੋਣ ਲੱਗੇ 3 ਬਦਮਾਸ਼ਾਂ ਨੂੰ ਕਾਬੂ ਕਰ ਲਿਆ।

Robbers entered Muthoot Finance Company’s office fire, 3 were Arrested ਮੁਥੂਟ ਕੰਪਨੀ ਦੇ ਦਫ਼ਤਰ 'ਚ ਲੁੱਟ ਦੀ ਕੋਸ਼ਿਸ਼, 3 ਹਥਿਆਰਬੰਦ ਲੁਟੇਰੇ ਕਾਬੂ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਬੈਗ 'ਚ ਲਗਪਗ 30 ਕਿੱਲੋ ਸੋਨਾ ਭਰ ਲਿਆ ਸੀ। ਭੱਜਣ ਲੱਗਿਆਂ ਜਦੋਂ ਬਦਮਾਸ਼ਾਂ ਨੂੰ ਮੁਲਾਜ਼ਮਾਂ ਤੇ ਲੋਕਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਉਨ੍ਹਾਂ ਨੇ ਗੋਲ਼ੀਆਂ ਚਲਾਈਆਂ ਅਤੇ 3 ਜਣੇ ਉਸੇ ਗੋਲ਼ੀਬਾਰੀ 'ਚ ਜ਼ਖਮੀ ਹੋਏ। ਫ਼ਿਲਹਾਲ ਮੌਕੇ 'ਤੇ ਕਾਬੂ ਕੀਤੇ ਗਏ 3 ਬਦਮਾਸ਼ਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ, ਅਤੇ ਪੁਲਿਸ ਵੱਲੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Robbers entered Muthoot Finance Company’s office fire, 3 were Arrested

-PTCNews

Related Post