Highlights: ਨਵਜੋਤ ਸਿੱਧੂ ਨੇ ਪਟਿਆਲਾ ਅਦਾਲਤ 'ਚ ਕੀਤਾ ਸਰੰਡਰ

By  Ravinder Singh May 20th 2022 07:21 AM -- Updated: May 20th 2022 04:23 PM

ਪਟਿਆਲਾ : ਨਵਜੋਤ ਸਿੰਘ ਸਿੱਧੂ (Navjot Singh sidhu) ਨੇ ਸੁਪਰੀਮ ਕੋਰਟ (Supreme Court) ਵੱਲੋਂ ਰੋਡ ਰੇਜ ਮਾਮਲੇ (Road Rage Case Sidhu) ਵਿੱਚ 1 ਸਾਲ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਵਕੀਲ ਰਾਹੀਂ ਪਟਿਆਲਾ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਹੈ ਪਰ ਆਖਿਰਕਾਰ  ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਅਦਾਲਤ ਵਿੱਚ ਸਰੰਡਰ ਕੀਤਾ।

ਰੋਡਰੇਜ਼ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਉਚ ਅਦਾਲਤ ਦੇ ਅਧਿਕਾਰਤ ਤੌਰ ਉਤੇ ਆਰਡਰ ਮਿਲ ਗਏ ਸਨ। ਸਾਬਕਾ ਕਾਂਗਰਸ ਦੇ ਪ੍ਰਧਾਨ ਦੇ ਵਕੀਲ ਨੂੰ ਈ ਮੇਲ ਰਾਹੀਂ ਇਹ ਆਰਡਰ ਮਿਲੇ ਸਨ। ਸੂਤਰਾਂ ਅਨੁਸਾਰ ਪਟਿਆਲਾ ਕੋਰਟ ਵਿੱਚ ਵੀ ਈ ਮੇਲ ਰਾਹੀਂ ਸੁਪਰੀਮ ਕੋਰਟ ਤੋਂ ਆਰਡਰ ਪੁੱਜੇ ਸਨ। ਨਵਜੋਤ ਸਿੰਘ ਸਿੱਧੂ ਵੱਲੋਂ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਅੱਜ ਸਵੇਰੇ 10 ਵਜੇ ਲੱਗੀ ਹੈ।

ਇਸੇ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪਟਿਆਲਾ ਕੋਰਟ ਵਿੱਚ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਉਨ੍ਹਾਂ ਨੂੰ ਕੋਈ ਰਾਹਤ ਜ਼ਰੂਰ ਦੇਵੇਗੀ।

 ਨਵਜੋਤ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਸਿਹਤ ਦਾ ਹਵਾਲਾ ਦੇ ਕੇ ਸਰੰਡਰ ਲਈ ਮੰਗੀ ਮੋਹਲਤਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਇਸੇ ਮਾਮਲੇ ਸਬੰਧੀ ਨਵਜੋਤ ਸਿੱਧੂ ਅੱਜ ਸਰੰਡਰ ਕਰ (Navjot Sidhu can surrender today) ਸਕਦੇ ਹਨ।

 ਨਵਜੋਤ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਸਿਹਤ ਦਾ ਹਵਾਲਾ ਦੇ ਕੇ ਸਰੰਡਰ ਲਈ ਮੰਗੀ ਮੋਹਲਤਜ਼ਿਕਰਯੋਗ ਹੈ ਕਿ ਬੀਤੇ ਦਿਨ ਰੋਡਰੇਜ਼ ਮਾਮਲੇ 'ਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਸੀ। ਹੁਣ ਸਿੱਧੂ ਨੂੰ ਜਾਂ ਤਾਂ ਗ੍ਰਿਫਤਾਰ ਕੀਤਾ ਜਾਵੇਗਾ ਜਾਂ ਉਹਨਾਂ ਆਤਮ ਸਮਰਪਣ ਕਰਨਾ ਪਵੇਗਾ। ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਕਾਨੂੰਨ ਦੀ ਪਾਲਣਾ ਕਰਨੀ ਪਵੇਗੀ। ਦੱਸ ਦੇਈਏ ਕਿ ਜਦੋਂ ਪਟਿਆਲਾ 'ਚ ਪਾਰਕਿੰਗ ਨੂੰ ਲੈ ਕੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਦੋਸਤ ਨਾਲ ਲੜਾਈ ਹੋਈ ਸੀ। ਇਸ ਵਿੱਚ ਇੱਕ 65 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ।

ਨਵਜੋਤ ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ 'ਚ ਸਿਹਤ ਦਾ ਹਵਾਲਾ ਦੇ ਕੇ ਸਰੰਡਰ ਲਈ ਮੰਗੀ ਮੋਹਲਤHighlights :

4.08 PM : ਨਵਜੋਤ ਸਿੱਧੂ ਨੇ ਪਟਿਆਲਾ ਅਦਾਲਤ 'ਚ ਸਰੰਡਰ ਕਰ ਦਿੱਤਾ ਹੈ।

4.00 PM : ਨਵਜੋਤ ਸਿੰਘ ਸਿੱਧੂ ਘਰ ਤੋਂ ਪਟਿਆਲਾ ਅਦਾਲਤ ਨੂੰ ਨਿਕਲੇ ਅਤੇ ਥੋੜੀ ਦੇਰ ਵਿੱਚ ਅਦਾਲਤ ਵਿੱਚ ਸਮਰਪਣ ਕਰਨਗੇ।

01.15 PM : ਸਾਬਕਾ ਕਾਂਗਰਸ ਪ੍ਰਧਾਨ ਸਿੱਧੂ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

01.12 PM :ਚੀਫ ਜਸਟਿਸ ਨੇ ਫੌਰਨ ਅਰਜ਼ੀ ਉਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ।

12.28 PM : ਨਵਜੋਤ ਸਿੰਘ ਸਿੱਧੂ ਕੁਝ ਹੀ ਦੇਰ ਵਿਚ ਕਰਨਗੇ ਆਤਮ-ਸਮਰਪਣ।

10.50 : ਨਵਜੋਤ ਸਿੰਘ ਸਿੱਧੂ ਵੱਲੋਂ ਡਾ. ਅਭਿਸ਼ੇਕ ਮਨੂ ਸਿੰਘਵੀ ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਵਿੱਚ ਪੇਸ਼ ਹੋਏ। ਸਿਹਤ ਦਾ ਹਵਾਲਾ ਦਿੰਦੇ ਹੋਏ ਆਤਮ-ਸਮਰਪਣ ਕਰਨ ਲਈ ਕੁਝ ਹਫ਼ਤਿਆਂ ਦਾ ਸਮਾਂ ਮੰਗਿਆ। ਅਦਾਲਤ ਨੇ ਉਸ ਨੂੰ ਅਰਜ਼ੀ ਦਾਇਰ ਕਰਨ ਤੇ CJI ਅੱਗੇ ਜ਼ਿਕਰ ਕਰਨ ਲਈ ਕਿਹਾ ਹੈ।

10.22 : ਨਵਜੋਤ ਸਿੱਧੂ 12 ਵਜੇ ਕੋਰਟ ਵਿੱਚ ਪੇਸ਼ ਹੋਣਗੇ : ਸੁਰਿੰਦਰ ਡੱਲਾ ਸਿਆਸੀ ਸਲਾਹਕਾਰ

9.58 : ਕਾਂਗਰਸੀ ਆਗੂ ਹਰਦਿਆਲ ਕੰਬੋਜ, ਪਿਰਮਲ ਖਾਲਸਾ, ਜਗਦੇਵ ਕਮਾਲੂ, ਨਵਤੇਜ ਚੀਮਾ ਤੇ ਕਾਕਾ ਰਜਿੰਦਰ ਸਿੰਘ ਸਿੱਧੂ ਦੀ ਰਿਹਾਇਸ਼ ਉਤੇ ਪੁੱਜੇ।

9.56 : ਸਿੱਧੂ ਅੱਜ 12 ਵਜੇ ਕਰਨਗੇ ਆਤਮ-ਸਮਰਪਣ

9.55 : ਨਵਜੋਤ ਸਿੱਧੂ ਦੀ ਅੱਜ ਕਿਊਰੇਟਿਵ ਪਟੀਸ਼ਨ ਉਤੇ ਅੱਜ ਸੁਣਵਾਈ ਨਹੀਂ ਹੋਵੇਗੀ। ਅੱਜ ਸਿਰਫ਼ ਪਟੀਸ਼ਨ ਦਾਇਰ ਹੋਵੇਗੀ।

9.17 : ਨਵਜੋਤ ਸਿੰਘ ਸਿੱਧੂ ਦਾ ਅਮਲਾ ਉਨ੍ਹਾਂ ਦੀ ਰਿਹਾਇਸ਼ ਵਿੱਚ ਪੁੱਜ ਚੁੱਕਾ ਹੈ।

9.17 : ਕਾਂਗਰਸ ਆਗੂ ਸੁਰਜੀਤ ਧੀਮਾਨ ਪੁੱਜੇ।

9.15 : ਨਵਜੋਤ ਸਿੰਘ ਸਿੱਧੂ ਦੇ ਵਕੀਲ ਐਚਐਸ ਵਰਮਾ ਵੀ ਪਟਿਆਲਾ ਪੁੱਜੇ।

9.14 : ਨਵਜੋਤ ਸਿੱਧੂ ਦੇ ਆਤਮ ਸਮਰਪਣ ਦੇ ਮੱਦੇਨਜ਼ਰ ਪਟਿਆਲਾ ਅਦਾਲਤ 'ਚ ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।

9.13 : ਨਵਜੋਤ ਸਿੱਧੂ ਦੀਆਂ ਨਜ਼ਰਾਂ ਕਿਊਰੇਟਿਵ ਪਟੀਸ਼ਨ ਉਤੇ ਟਿਕੀਆਂ।

jਰੋਡਰੇਜ਼ ਮਾਮਲਾ ; ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਦੇ ਆਰਡਰ ਮਿਲੇਕਾਬਿਲੇਗੌਰ ਹੈ ਕਿ ਇਸ ਮਾਮਲੇ ਵਿੱਚ ਹਾਈਕੋਰਟ ਨੇ ਸਿੱਧੂ ਨੂੰ ਦੋਸ਼ੀ ਕਰਾਰ ਦਿੱਤਾ ਸੀ ਪਰ ਸੁਪਰੀਮ ਕੋਰਟ ਨੇ ਕਤਲ ਦੇ ਦੋਸ਼ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋ ਸਾਲ ਪਹਿਲਾਂ ਪਰਿਵਾਰ ਵਾਲਿਆਂ ਨੇ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ। ਸਿੱਧੂ ਦੇ ਵਕੀਲਾਂ ਨੇ ਇਸ ਪਟੀਸ਼ਨ ਦਾ ਵਿਰੋਧ ਕੀਤਾ।

 

jਰੋਡਰੇਜ਼ ਮਾਮਲਾ ; ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਦੇ ਆਰਡਰ ਮਿਲੇਜ਼ਿਕਰਯੋਗ ਹੈ ਕਿ ਮਈ 2018 'ਚ ਸੁਪਰੀਮ ਕੋਰਟ ਨੇ ਧਾਰਾ 323 (ਜਾਣਬੁੱਝ ਕੇ ਕਿਸੇ ਨੂੰ ਸੱਟ ਮਾਰਨਾ) ਦੇ ਮਾਮਲੇ 'ਚ ਸਿੱਧੂ ਨੂੰ ਦੋਸ਼ੀ ਤਾਂ ਠਹਿਰਾਇਆ ਪਰ ਇਸ ਦੇ ਲਈ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਨਹੀਂ ਮਿਲੀ ਸੀ। ਉਨ੍ਹਾਂ ਨੂੰ ਸਿਰਫ਼ ਇਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਬਰੀ ਕਰ ਦਿੱਤਾ ਗਿਆ ਸੀ। ਪੀੜਤ ਪਰਿਵਾਰ ਇਸ ਤੋਂ ਨਿਰਾਸ਼ ਸੀ। ਉਨ੍ਹਾਂ ਨੇ ਸੁਪਰੀਮ ਕੋਰਟ 'ਚ ਸਜ਼ਾ ਵਧਾਉਣ ਲਈ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਲਈ ਲੋੜੀਂਦੀ ਬਿਜਲੀ ਉਪਲਬਧ: ਹਰਭਜਨ ਸਿੰਘ ਈ.ਟੀ.ਓ

Related Post