ਕੋਰੋਨਾ ਪਾਜ਼ੀਟਿਵ ਕੌਂਸਲਰ ਦੇ ਆਉਣ 'ਤੇ ਰੁਕੀ ਰੋਪੜ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ

By  Jagroop Kaur April 15th 2021 12:55 PM -- Updated: April 15th 2021 05:17 PM

ਇਕ ਪਾਸੇ ਦੇਸ਼ ਅਤੇ ਪੰਜਾਬ ਦੇ ਸੂਬੇ 'ਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ , ਇਸ ਦੇ ਨਾਲ ਹੀ ਜਿਥੇ ਕੈਪਟਨ ਸਾਬ੍ਹ ਵਲੋਂ ਸਖਤੀ ਕੀਤੀ ਹੋਈ ਹੈ ਉਥੇ ਹੀ ਉਹਨਾਂ ਦੇ ਆਪਣੇ ਹੀ ਕੌਂਸਲਰ ਅਤੇ ਆਗੂ ਹੀ ਕੋਰੋਨਾ ਨਿਯਮ ਤੋੜਨ 'ਚ ਲੱਗੇ ਹੋਏ ਹਨ। ਜਿਥੇ ਬੀਤੇ ਦਿਨ ਸੰਗਰੂਰ ਵਿਖੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਚੋਣ ਮੀਟਿੰਗ ਕੀਤੀ ਗਈ ਜਿਥੇ ਕੋਰੋਨਾ ਪਾਜ਼ੇਟਿਵ ਚੱਲ ਰਹੇ ਇਕ ਕੌਂਸਲਰ ਵੱਲੋਂ ਕਥਿਤ ਰੂਪ ’ਚ ਇਕਾਂਤਵਾਸ ਦੀ ਉਲੰਘਣਾ ਕਰ ਕੇ ਮੀਟਿੰਗ ’ਚ ਸ਼ਾਮਲ ਹੋਏ ਸਨ|

Read More : ਕੋਰੋਨਾ ਪਾਜ਼ੀਟਿਵ ਹੋਣ ਦੇ ਬਾਵਜੂਦ ਵੀ ਸਮਾਗਮ ‘ਚ ਸ਼ਾਮਿਲ ਹੋਏ ਕਾਂਗਰਸੀ MC

ਉਥੇ ਹੀ ਅੱਜ ਇਕ ਵਾਰ ਫਿਰ ਤੋਂ ਕਾਂਗਰਸੀ ਕੌਂਸਲਰ ਵੱਲੋਂ ਕੋਰੋਨਾ ਨਿਯਮਾਂ ਦੀਆਂ ਧਜੀਆਂ ਉਡਾ ਰਹੇ ਹਨ , ਮਾਮਲਾ ਸਾਹਮਣੇ ਆਇਆ ਹੈ ਰੋਪੜ ਤੋਂ ਜਿਥੇ ਨਗਰ ਕੌਂਸਲ ਪ੍ਰਧਾਨ ਦੀ ਚੋਣ 'ਚ ਪਹੁੰਚਿਆ ਕੋਰੋਨਾ ਪਾਜ਼ਿਟਿਵ ਕਾਂਗਰਸੀ ਕੌਂਸਲਰ ਪਹੁੰਚਿਆ ,ਜਿਸ ਤੋਂ ਬਾਅਦ ਸਾਰੇ ਹੀ ਵਿਧਾਇਕ ਕੌਂਸਲਰ ਬਾਹਰ ਆ ਗਏ ਤੇ ਇਸ ਚੋਣ 'ਤੇ ਰੋਕ ਲੈ ਦਿਤੀ ਗਈ | ਜਿਸ ਕਰੋਨਾ ਪੋਜਟਿਵ ਆਏ ਕੋਸਲਰ

ਕਾਰਨ ਚੋਣ ਮੁਲਤਵੀ ਹੋਈ ਉਹ ਕੋਸਲਰ ਨਗਰ ਕੋਸਲ ਕੰਪਲੈਕਸ ਦੇ ਅੰਦਰ ਗੱਡੀ ਵਿੱਚ ਬੈਠਾ ਹੋਇਆ ਦਿਖਾਈ ਦਿੱਤਾ|

ਹੋਰ ਪੜ੍ਹੋ : With 1.68 lakh new coronavirus cases, India records another new daily high

11 ਵਜੇ ਰੱਖੀ ਗਈ ਸੀ ਮੀਟਿੰਗ 11.20 ਤੇ ਕੋਰਮ ਪੂਰਾ ਨਾਂ ਹੋਣ ਤੇ ਸੱਤ ਕੋਸਲਰ ਮੀਟਿੰਗ ਛੱਡ ਆਰੇ ਬਾਹਰ। ਇਸ ਦੌਰਾਨ ਅਕਾਲੀ ਦਲ ਦੇ ਦੋ ਕੌਂਸਲਰ ਸਮੇਤ ਕਾਂਗਰਸੀ ਤੇ ਆਜ਼ਾਦ ਕੋਸਲਰ ਮੀਟਿੰਗ ਸਮਾ ਹੁੰਦੇ ਹੀ ਮੀਟਿੰਗ ਛੱਡ ਬਾਹਰ ਆ ਗਏ। ਏ.ਡੀ.ਸੀ ਨੇ ਕਿਹਾ ਕਰੋਨਾ ਪੋਜਟਿਵ ਕੋਸਲਰ ਸਬੰਦੀ ਗਾਈਡਲਾਈਨ ਨਾ ਆਉਣ ਕਾਰਨ ਮੀਟਿੰਗ ਮੁਅੱਤਲ ਕੀਤੀ ਗਈ |Coronavirus Resource Center - Harvard Health

ਜ਼ਿਕਰਯੋਗ ਹੈ ਕਿ ਅੱਜ ਕਈ ਸੂਬਿਆਂ ਚ ਨਗਰ ਕੌਂਸਲ ਚੋਣਾਂ ਹੋ ਰਹੀਆਂ ਹਨ , ਜੇਕਰ ਗੱਲ ਕਰੀਏ ਜੰਡਿਆਲਾ ਗੁਰੂ ਦੀ ਤਾਂ ਇਥੇ ਪ੍ਰਧਾਨਗੀ ਪਦ ਨੂੰ ਲੈ ਕੇ ਅੱਜ ਐੱਸ. ਡੀ. ਐਮ. ਵਿਕਾਸ ਹੀਰਾ ਦੀ ਨਿਗਰਾਨੀ ਹੇਠ ਹੋਈ ਚੋਣ ਦੌਰਾਨ ਨਗਰ ਕੌਂਸਲ ਜੰਡਿਆਲਾ ਗੁਰੂ ਦਾ ਪ੍ਰਧਾਨ ਸੰਜੀਵ ਕੁਮਾਰ ਲਵਲੀ ਨੂੰ ਬਣਾਇਆ ਗਿਆ, ਜਦੋਂਕਿ ਮੀਤ ਪ੍ਰਧਾਨ ਰਣਧੀਰ ਸਿੰਘ ਮਲਹੋਤਰਾ ਨੂੰ ਚੁਣ ਲਿਆ ਗਿਆ।

Related Post