ਵਿਧਾਇਕ ਸੰਦੋਆ 'ਤੇ ਕੁੱਟਮਾਰ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ 13 ਜੁਲਾਈ ਤੱਕ ਨਿਆਇਕ ਹਿਰਾਸਤ ‘ਚ ਭੇਜਿਆ

By  Shanker Badra June 30th 2018 05:05 PM

ਵਿਧਾਇਕ ਸੰਦੋਆ 'ਤੇ ਕੁੱਟਮਾਰ ਮਾਮਲੇ ਦੇ ਮੁੱਖ ਦੋਸ਼ੀਆਂ ਨੂੰ 13 ਜੁਲਾਈ ਤੱਕ ਨਿਆਇਕ ਹਿਰਾਸਤ ‘ਚ ਭੇਜਿਆ:ਵਿਧਾਇਕ ਸੰਦੋਆ 'ਤੇ ਕੁੱਟਮਾਰ ਮਾਮਲੇ ਦੇ ਕਥਿਤ ਦੋਸ਼ੀ ਅਜਵਿੰਦਰ ਸਿੰਘ ਬੇਈਹਾਰਾ,ਬਚਿੱਤਰ ਸਿੰਘ ਅਤੇ ਮੋਹਨ ਸਿੰਘ ਨੂੰ ਅੱਜ ਸ੍ਰੀ ਆਨੰਦਪੁਰ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ 13 ਜੁਲਾਈ ਤੱਕ ਨਿਆਇਕ ਹਿਰਾਸਤ ‘ਚ ਭੇਜਿਆ ਹੈ।ਅਦਾਲਤ ਦੇ ਬਾਹਰ ਅਜਵਿੰਦਰ ਦੇ ਸਮਰਥਕਾਂ ਵੱਲੋਂ ਵਿਧਾਇਕ ਸੰਦੋਆ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।ਕਥਿਤ ਦੋਸ਼ੀ ਅਜਵਿੰਦਰ ਤੇ ਉਸਦੇ ਸਾਥੀਆਂ ਨੇ ਪੁਲਿਸ ਉੱਤੇ ਇੱਕ ਤਰਫ਼ਾ ਕਾਰਵਾਈ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੀ ਪੱਗ ਲਾਉਣ ਵਾਲਿਆਂ ਦੇ ਖਿਲਾਫ ਵੀ ਉਹੀ ਮੁਕੱਦਮਾ ਦਰਜ ਹੋਵੇ।

https://www.facebook.com/ptcnewsonline/videos/1895856770434383/

-PTCNews

Related Post