ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਤੋਂ ਹੁਣ ਇਸ ਬੈਂਕਿੰਗ ਘੋਟਾਲੇ ਦਾ ਹੋਇਆ ਪਰਦਾਫਾਸ਼, ਲੱਗਿਆ ਵੱਡਾ ਚੂਨਾ 

By  Joshi February 18th 2018 07:14 PM

Rotomac Pen Scam: Owner 'Flees' After Taking Rs 800 Crore from Banks: ਪੀ.ਐਨ.ਬੀ ਭਾਵ ਪੰਜਾਬ ਨੈਸ਼ਨਲ ਬੈਂਕ ਦੇ 11,400 ਕਰੋੜ ਦੇ ਘੋਟਾਲੇ ਤੋਂ ਅਜੇ ਰਾਹਤ ਨਹੀਂ ਮਿਲੀ ਸੀ ਕਿ ਇੱਕ ਹੋਰ ਵੱਡੇ ਬੈਂਕਿੰਗ ਘੋਟਾਲੇ ਦਾ ਪਰਦਾਫਾਸ਼ ਹੋ ਗਿਆ ਹੈ।

Rotomac Pen Scam: ਇਹ ਘੋਟਾਲਾ ਕਾਨਪੁਰ 'ਚ ਵਾਪਰਿਆ ਹੈ, ਜਿੱਥੇ ਲਗਭਗ 500 ਕਰੋੜ ਦੀ ਹੇਰਾਫੇਰੀ ਹੋਣ ਦੀ ਖਬਰ ਹੈ। ਇਸਦਾ ਦੋਸ਼ੀ ਵਿਕਰਮ ਕੋਠਾਰੀ,  ਪੈੱਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਦਾ ਮਾਲਕ ਹੈ।

Rotomac Pen Scam: Owner 'Flees' After Taking Rs 800 Crore from Banks: ਜਿਵੇਂ ਹੀ ਇਹ ਹੇਰਾ ਫੇਰੀ ਜਗ ਜਾਹਿਰ ਹੋਈ, ਉਵੇਂ ਹੀ ਕੋਠਾਰੀ ਵਿਦੇਸ਼ ਭੱਜ ਗਿਆ ਹੈ। ਵਿਕਰਮ ਨੇ ਸਰਕਾਰੀ ਬੈਂਕਾਂ ਤੋਂ 500 ਕਰੋੜ ਤੋਂ ਵੱਧ ਦਾ ਲੋਨ ਲਿਆ ਸੀ ।

ਦੱਸਣਯੋਗ ਹੈ ਕਿ ਕਾਨਪੁਰ ਦੇ ਮਾਲਰੋਡ ਦੇ ਸਿਟੀ ਸੈਂਟਰ 'ਚ ਰੋਟੋਮੈਕ ਦਾ ਦਫਤਰ ਵੀ ਕਾਫੀ ਦਿਨਾਂ ਤੋਂ ਬੰਦ ਹੈ।

Rotomac Pen Scam: ਸਿਰਫ ਇੰਨ੍ਹਾ ਹੀ ਨਹੀਂ, ਨਿਯਮਾਂ ਨੂੰ ਤਾਕ 'ਤੇ ਰੱਖ ਕੇ ਕੋਠਾਰੀ ਨੂੰ ਲੋਨ ਦਾ ਠੀਕਰਾ ਬੈਂਕ ਸਿਰ ਵੀ ਭੰਨਿਆ ਜਾ ਰਿਹਾ ਹੈ। ਇਸ ਸੰਬੰਧ 'ਚ ਯੂਨੀਅਨ ਬੈਂਕ ਦੇ ਮੈਨੇਜ਼ਰ ਪੀ. ਕੇ. ਅਵਸਥੀ ਨੇ ਬਿਆਨ ਦਿੰਦਿਆਂ ਕਿਹਾ ਕਿ ਰੋਟੋਮੈਕ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਨੇ ਬੈਂਕ ਤੋਂ 485 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਵਾਪਸ ਨਹੀਂ ਕੀਤਾ ਗਿਆ ਹੈ ਅਤੇ ਉਸ 'ਤੇ ਐੱਨ. ਸੀ. ਐੱਨ. ਟੀ. ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।

ਵਿਕਰਮ ਕੋਠਾਰੀ ਨੇ ਇਲਾਹਾਬਾਦ ਬੈਂਕ ਤੋਂ ਵੀ ਲਗਭਗ 352 ਕਰੋੜ ਦਾ ਕਰਜ਼ਾ ਲਿਆ ਹੈ, ਜਿਸ ਬਾਰੇ 'ਚ ਗੱਲ ਕਰਦਿਆਂ ਇਲਾਹਾਬਾਦ ਬੈਂਕ ਦੇ ਮੈਨੇਜ਼ਰ ਰਾਜੇਸ਼ ਕੁਮਾਰ ਗੁਪਤਾ ਨੇ ਕਿਹਾ ਕਿ ਲੋਨ ਅਦਾ ਨਾ ਹੋਣ ਦੀ ਸੂਰਤ 'ਚ ਉਸ ਦੀ ਪ੍ਰਾਪਰਟੀ ਵੇਚ ਕੇ ਪੈਸੇ ਵਸੂਲ ਕੀਤੇ ਜਾ ਸਕਦੇ ਹਨ।

—PTC News

Related Post