ਰੋਟੋਮੈਕ ਘੋਟਾਲਾ : ਪੁਲਿਸ ਦੇ ਹੱਥ ਚੜ੍ਹੇ ਵਿਕਰਮ ਅਤੇ ਰਾਹੁਲ ਕੋਠਾਰੀ 

By  Joshi February 23rd 2018 02:52 PM

Rotomac pens owner Vikram Kothari, son Rahul arrested: ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਤੋਂ ਬਾਅਦ ਪੈਨ ਬਣਾਉਣ ਵਾਲੀ ਕੰਪਨੀ ਰੋਟੋਮੈਕ ਵੱਲੋਂ ਕਰਜ਼ੇ 'ਚ ਕੀਤਾ ਗਿਆ ਘਪਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ।

ਇਸ ਮਾਮਲੇ 'ਤੇ ਕਾਰਵਾਈ ਕਰਦਿਆਂ ਸੀ. ਬੀ. ਆਈ. ਵੱਲੋਂ ਰੋਟੋਮੈਕ ਕੰਪਨੀ ਦੇ ਮਾਲਕ ਵਿਕਰਮ ਕੋਠਾਰੀ ਨੂੰ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਨ ਹਿਰਾਸਤ 'ਚ ਲੈ ਲਿਆ ਗਿਆ ਹੈ।

Rotomac pens owner Vikram Kothari, son Rahul arrested: ਇਹਨਾਂ ਦੋਵਾਂ ਨਾਲ ਦਿੱਲੀ ਵਿਚ 4 ਦਿਨ ਤੋਂ ਪੁੱਛਗਿਛ ਚੱਲ ਰਹੀ ਸੀ, ਜਿਸ ਤੋਂ ਬਾਅਦ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ। ਦੱਸ ਦੇਈਏ ਕਿ ਕੋਠਾਰੀ 'ਤੇ 3700 ਕਰੋੜ ਰੁਪਏ ਦੀ ਧੋਖਾਧੜੀ ਦਾ ਇਲਜ਼ਾਮ ਹੈ। ਇਸ ਤੋਂ ਪਹਿਲਾਂ ਈ.ਡੀ ਨੇ ਕੋਠਾਰੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਭਾਰਤ ਛੱਡਣ 'ਤੇ ਰੋਕ ਲਗਾਈ ਹੋਈ ਸੀ।

ਇਸ ਮਾਮਲੇ 'ਚ ਸੀ. ਬੀ. ਆਈ. ਵੱਲੋਂ ਕੋਠਾਰੀ ਦੇ ਕਈ ਟਿਕਾਣਿਆਂ ਜਿੰਨ੍ਹਾਂ 'ਚ ਉਸਦਾ ਘਰ, ਦਫਤਰ, ਪਰਿਵਾਰ ਦੇ ਬੈਂਕ ਲਾਕਰ aਾਦਿ ਹਨ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਸੀ।

—PTC News

Related Post