RPF ਕਾਂਸਟੇਬਲ ਨੇ ਚਲਦੀ ਟਰੇਨ ਤੋਂ ਡਿੱਗਣ ਵਾਲੀ ਗਰਭਵਤੀ ਔਰਤ ਦੀ ਇੰਝ ਬਚਾਈ ਜਾਨ ,ਦੇਖੋ ਵੀਡੀਓ

By  Shanker Badra October 19th 2021 09:43 AM -- Updated: October 19th 2021 09:46 AM

ਮੁੰਬਈ : ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ, ਜਿਨ੍ਹਾਂ ਵਿੱਚ ਲੋਕਾਂ ਦੀ ਜਾਨ ਬਚਾਈ ਜਾਂਦੀ ਹੈ ਜਾਂ ਉਨ੍ਹਾਂ ਨੂੰ ਮੁਸੀਬਤ ਵਿੱਚ ਫਸਣ ਤੋਂ ਬਚਾਇਆ ਜਾਂਦਾ ਹੈ। ਅਜਿਹਾ ਹੀ ਇਕ ਵੀਡੀਓ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ।

RPF ਕਾਂਸਟੇਬਲ ਨੇ ਚਲਦੀ ਟਰੇਨ ਤੋਂ ਡਿੱਗਣ ਵਾਲੀ ਗਰਭਵਤੀ ਔਰਤ ਦੀ ਇੰਝ ਬਚਾਈ ਜਾਨ ,ਦੇਖੋ ਵੀਡੀਓ

ਇਹ ਵੀਡੀਓ ਮਹਾਰਾਸ਼ਟਰ ਦੇ ਕਲਿਆਣ ਰੇਲਵੇ ਸਟੇਸ਼ਨ ਦਾ ਹੈ। ਇਸ ਵਿੱਚ ਇੱਕ ਆਰਪੀਐਫ ਕਾਂਸਟੇਬਲ ਟ੍ਰੇਨ ਤੋਂ ਡਿੱਗੀ ਗਰਭਵਤੀ ਔਰਤ ਦੀ ਜਾਨ ਬਚਾਉਂਦਾ ਨਜ਼ਰ ਆ ਰਿਹਾ ਹੈ। ਦਰਅਸਲ 'ਚ ਮਹਾਰਾਸ਼ਟਰ ਦੇ ਕਲਿਆਣ ਰੇਲਵੇ ਸਟੇਸ਼ਨ ਤੋਂ ਸੋਮਵਾਰ ਨੂੰ ਇੱਕ ਰੇਲ ਗੱਡੀ ਰਵਾਨਾ ਹੋਈ ਹੈ। ਇਸ ਦੌਰਾਨ ਯਾਤਰੀਆਂ ਵਿੱਚ ਰੇਲਗੱਡੀ ਵਿੱਚ ਚੜ੍ਹਨ ਅਤੇ ਉਤਰਨ ਦੀ ਕਾਹਲੀ ਰਹਿੰਦੀ ਹੈ।

RPF ਕਾਂਸਟੇਬਲ ਨੇ ਚਲਦੀ ਟਰੇਨ ਤੋਂ ਡਿੱਗਣ ਵਾਲੀ ਗਰਭਵਤੀ ਔਰਤ ਦੀ ਇੰਝ ਬਚਾਈ ਜਾਨ ,ਦੇਖੋ ਵੀਡੀਓ

ਉਦੋਂ ਹੀ ਇੱਕ ਗਰਭਵਤੀ ਔਰਤ ਚੱਲਦੀ ਰੇਲ ਗੱਡੀ ਤੋਂ ਪਲੇਟਫਾਰਮ 'ਤੇ ਉਤਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਸਦਾ ਪੈਰ ਫ਼ਿਸਲ ਜਾਂਦਾ ਹੈ ਅਤੇ ਉਹ ਡਿੱਗ ਜਾਂਦੀ ਹੈ। ਉਸਨੂੰ ਡਿੱਗਦਾ ਵੇਖ ਕੇ ਪਲੇਟਫਾਰਮ 'ਤੇ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਜਾਂਦਾ ਹੈ। ਪਲੇਟਫਾਰਮ ਉੱਤੇ ਮੌਜੂਦ ਰੇਲਵੇ ਸੁਰੱਖਿਆ ਬਲ (RPF) ਦੇ ਇੱਕ ਕਾਂਸਟੇਬਲ ਐਸਆਰ ਖੰਡੇਕਰ ਨੇ ਹਿੰਮਤ ਦਿਖਾਈ ਅਤੇ ਔਰਤ ਨੂੰ ਬਚਾਉਣ ਲਈ ਛਾਲ ਮਾਰ ਦਿੱਤੀ। ਉਸ ਨੇ ਔਰਤ ਨੂੰ ਰੇਲ ਤੋਂ ਸੁਰੱਖਿਅਤ ਦੂਰੀ 'ਤੇ ਖਿੱਚ ਲਿਆ ਅਤੇ ਉਸ ਦੀ ਜਾਨ ਬਚਾਈ।

RPF ਕਾਂਸਟੇਬਲ ਨੇ ਚਲਦੀ ਟਰੇਨ ਤੋਂ ਡਿੱਗਣ ਵਾਲੀ ਗਰਭਵਤੀ ਔਰਤ ਦੀ ਇੰਝ ਬਚਾਈ ਜਾਨ ,ਦੇਖੋ ਵੀਡੀਓ

ਜਾਣਕਾਰੀ ਅਨੁਸਾਰ ਚੰਦਰੇਸ਼ ਨਾਂ ਦਾ ਵਿਅਕਤੀ ਆਪਣੇ ਬੱਚੇ ਅਤੇ 8 ਮਹੀਨਿਆਂ ਦੀ ਗਰਭਵਤੀ ਪਤਨੀ ਨਾਲ ਗੋਰਖਪੁਰ ਐਕਸਪ੍ਰੈਸ ਟਰੇਨ ਵਿੱਚ ਸਫਰ ਕਰਨ ਲਈ ਕਲਿਆਣ ਰੇਲਵੇ ਸਟੇਸ਼ਨ ਪਹੁੰਚਿਆ ਸੀ ਪਰ ਸਟੇਸ਼ਨ 'ਤੇ ਕੁਝ ਗਲਤੀ ਹੋਣ ਕਾਰਨ ਉਹ ਦੂਜੀ ਟ੍ਰੇਨ 'ਚ ਸਵਾਰ ਹੋ ਗਏ ਸਨ। ਜਦੋਂ ਟ੍ਰੇਨ ਚੱਲੀ ਤਾਂ ਉਨ੍ਹਾਂ ਨੂੰ ਗਲਤ ਟ੍ਰੇਨ ਵਿੱਚ ਸਵਾਰ ਹੋਣ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਹਰ ਕੋਈ ਹੇਠਾਂ ਆਉਣ ਲੱਗਾ। ਚੱਲਦੀ ਰੇਲ ਗੱਡੀ ਤੋਂ ਹੇਠਾਂ ਉਤਰਦੇ ਸਮੇਂ ਗਰਭਵਤੀ ਪਤਨੀ ਡਿੱਗ ਗਈ, ਜਿਸ ਨੂੰ ਆਰਪੀਐਫ ਕਾਂਸਟੇਬਲ ਨੇ ਬਚਾਇਆ।

-PTCNews

Related Post