ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰਾਸ਼ਟਰਪਤੀ ਪੁਤਿਨ ਦੀ ਕੁੜੀ ਨੂੰ ਵੀ ਲੱਗਾ ਟੀਕਾ

By  Shanker Badra August 11th 2020 09:14 PM

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰਾਸ਼ਟਰਪਤੀ ਪੁਤਿਨ ਦੀ ਕੁੜੀ ਨੂੰ ਵੀ ਲੱਗਾ ਟੀਕਾ:ਮਾਸਕੋ : ਦੁਨੀਆ ਭਰ ਵਿਚ ਕੋਰੋਨਾ ਆਫ਼ਤ ਦੌਰਾਨ ਲੋਕਾਂ ਨੂੰ ਵੈਕਸੀਨ ਦਾ ਇੰਤਜ਼ਾਰ ਹੈ। ਇਸ ਨੂੰ ਲੈ ਕੇ ਦੁਨੀਆ ਭਰ ਦੇ ਮਾਹਰ ਖੋਜ ਅਤੇ ਟ੍ਰਾਇਲ ਵਿਚ ਲੱਗੇ ਹੋਏ ਹਨ। ਇਸ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਪਹਿਲੀ ਕੋਰੋਨਾ ਵੈਕਸੀਨ ਆਉਣ ‘ਤੇ ਟਿਕੀਆਂ ਹਨ। ਰੂਸ ਨੇ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਦਾ ਐਲਾਨ ਕੀਤਾ ਹੈ।

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰਾਸ਼ਟਰਪਤੀ ਪੁਤਿਨ ਦੀ ਕੁੜੀ ਨੂੰ ਵੀ ਲੱਗਾ ਟੀਕਾ

ਉਨ੍ਹਾਂ ਦੱਸਿਆ ਕਿ ਰੂਸ ਦੇ ਸਿਹਤ ਮੰਤਰਾਲੇ ਨੇ ਇਸ ਕੋਰੋਨਾ ਵੈਕਸੀਨ ਨੂੰ ਆਪਣੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਦੀ ਪਹਿਲੀ ਕੋਰੋਨਾ ਵਾਇਰਸ ਵੈਕਸੀਨ ਹੈ, ਜਿਸ ਨੂੰ ਰੂਸ ਦੇ ਸਿਹਤ ਮੰਤਰਾਲਾ ਤੋਂ ਮਨਜ਼ੂਰੀ ਮਿਲ ਗਈ ਹੈ। ਮੰਗਲਵਾਰ ਨੂੰ ਰੂਸ ਦੇ ਸਿਹਤ ਮੰਤਰਾਲਾ ਨੇ ਵੈਕਸੀਨ ਨੂੰ ਸਫ਼ਲ ਕਰਾਰ ਦਿੱਤਾ।

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰਾਸ਼ਟਰਪਤੀ ਪੁਤਿਨ ਦੀ ਕੁੜੀ ਨੂੰ ਵੀ ਲੱਗਾ ਟੀਕਾ

ਇਸ ਦੇ ਨਾਲ ਹੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਕੋਰੋਨਾ ਵਾਇਰਸ ਹੋਇਆ ਸੀ। ਜਿਸ ਤੋਂ ਬਾਅਦ ਉਸ ਨੂੰ ਨਵੀਂ ਵੈਕਸੀਨ ਦਿੱਤੀ ਗਈ। ਕੁੱਝ ਦੇਰ ਲਈ ਉਸ ਦਾ ਤਾਪਮਾਨ ਵਧਿਆ ਪਰ ਹੁਣ ਉਹ ਬਿਲਕੁੱਲ ਠੀਕ ਹੈ। ਮਾਸਕੋ ਗਾਮਲੇਯਾ ਰਿਸਰਚ ਇੰਸਟੀਚਿਊਟ ਨੇ ਐਡੇਨੋਵਾਇਰਸ ਨੂੰ ਆਧਾਰ ਬਣਾ ਕੇ ਇਹ ਵੈਕਸੀਨ ਨੂੰ ਤਿਆਰ ਕੀਤਾ ਹੈ।

ਰੂਸ ਵਿਚ ਪੁਤਿਨ ਨੇ ਸਰਕਾਰੀ ਮੰਤਰੀਆਂ ਨਾਲ ਇਕ ਵੀਡੀਓ ਕਾਨਫਰੰਸ ਕਾਲ ਦੌਰਾਨ ਕਿਹਾ, ਅੱਜ ਦੁਨੀਆ ਵਿਚ ਪਹਿਲੀ ਕੋਰੋਨਾ ਵਾਇਰਸ ਖ਼ਿਲਾਫ਼ ਇਕ ਵੈਕਸੀਨ ਨੂੰ ਰਜਿਸਟਰਡ ਕੀਤਾ ਗਿਆ ਹੈ।ਇਸਦੇ ਨਾਲ ਵਲਾਦੀਮੀਰ ਪੁਤਿਨ ਨੇ ਘੋਸ਼ਣਾ ਕੀਤੀ ਕਿ ਜਲਦੀ ਹੀ ਇਸ ਟੀਕੇ ਦਾ ਉਤਪਾਦਨ ਰੂਸ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਟੀਕੇ ਦੀਆਂ ਖੁਰਾਕਾਂ ਬਣਾਈਆਂ ਜਾਣਗੀਆਂ।

ਰੂਸ ਨੇ ਬਣਾਈ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰਾਸ਼ਟਰਪਤੀ ਪੁਤਿਨ ਦੀ ਕੁੜੀ ਨੂੰ ਵੀ ਲੱਗਾ ਟੀਕਾ

ਦੱਸ ਦੇਈਏ ਕਿ ਫਿਲਹਾਲ ਦੁਨੀਆ ਵਿੱਚ ਕੋਰੋਨਾ ਵਾਇਰਸ ਟੀਕਾ ਬਣਾਉਣ ਲਈ ਟ੍ਰਾਇਲ ਚੱਲ ਰਹੇ ਹਨ, WHO ਦੇ ਅਨੁਸਾਰ 100 ਤੋਂ ਵੱਧ ਟੀਕੇ ਬਣਾਉਣ ਦਾ ਕੰਮ ਚੱਲ ਰਿਹਾ ਹੈ। ਜਿਸ ਵਿੱਚ ਅਮਰੀਕਾ, ਬ੍ਰਿਟੇਨ, ਇਜ਼ਰਾਈਲ, ਚੀਨ, ਰੂਸ, ਭਾਰਤ ਵਰਗੇ ਦੇਸ਼ ਸ਼ਾਮਿਲ ਹਨ।

-PTCNews

Related Post