ਸ਼੍ਰੋਮਣੀ ਅਕਾਲੀ ਵੱਲੋਂ 5 ਮਈ ਨੂੰ ਸ਼ਾਹਕੋਟ ਵਿਚ ਖੋਲ੍ਹਿਆ ਜਾਵੇਗਾ ਦਫਤਰ ਅਤੇ 9 ਮਈ ਨੂੰ ਕੀਤੀ ਜਾਵੇਗੀ ਵੱਡੀ ਰੈਲੀ

By  Shanker Badra April 30th 2018 07:07 PM

ਸ਼੍ਰੋਮਣੀ ਅਕਾਲੀ ਵੱਲੋਂ 5 ਮਈ ਨੂੰ ਸ਼ਾਹਕੋਟ ਵਿਚ ਖੋਲ੍ਹਿਆ ਜਾਵੇਗਾ ਦਫਤਰ ਅਤੇ 9 ਮਈ ਨੂੰ ਕੀਤੀ ਜਾਵੇਗੀ ਵੱਡੀ ਰੈਲੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਪਾਰਟੀ ਕਮੇਟੀ ਦੀ ਮੀਟਿੰਗ ਹੋਈ ਹੈ।ਮੀਟਿੰਗ ਦੇ ਵਿੱਚ ਸ਼ਾਹਕੋਟ ਜ਼ਿਮਨੀ ਚੋਣ ਲਈ ਸਾਰੇ ਜ਼ੋਨ ਇੰਚਾਰਜਾਂ ਨੇ ਵੀ ਹਿੱਸਾ ਲਿਆ।

ਇਸ ਮੀਟਿੰਗ ਦੌਰਾਨ ਪਾਰਟੀ ਵੱਲੋਂ 5 ਮਈ ਨੂੰ ਜ਼ਿਮਨੀ ਚੋਣ ਵਾਸਤੇ ਸ਼ਾਹਕੋਟ ਵਿਚ ਪਾਰਟੀ ਦਾ ਮੁੱਖ ਦਫਤਰ ਖੋਲ੍ਹਣ ਦਾ ਵੀ ਫੈਸਲਾ ਲਿਆ ਗਿਆ।ਜਿਸ ਦੇ ਲਈ ਸਾਰੇ ਜ਼ੋਨ ਇੰਚਾਰਜਾਂ ਨੂੰ 5 ਮਈ ਨੂੰ ਦਫਤਰ ਵਿਚ ਪਹੁੰਚਣ ਲਈ ਕਿਹਾ ਗਿਆ।ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਕਿ 9 ਮਈ ਨੂੰ ਸ਼ਾਹਕੋਟ ਵਿਖੇ ਇੱਕ ਵੱਡੀ ਜਨਤਕ ਰੈਲੀ ਕਰਕੇ ਪਾਰਟੀ ਦੀ ਚੋਣ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ ਜਾਵੇਗਾ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ,ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ,ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ,ਸ਼ਰਨਜੀਤ ਸਿੰਘ ਢਿੱਲੋਂ, ਐਨਕੇ ਸ਼ਰਮਾ, ਬਲਦੇਵ ਖਾਰਾ ਅਤੇ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਵੀ ਸ਼ਾਮਿਲ ਸਨ।

-PTCNews

Related Post