ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 2022 ਦੀਆਂ ਚੋਣਾਂ ਲਈ ਮੁੜ ਐਲਾਨਿਆ ਉਮੀਦਵਾਰ      

By  Shanker Badra April 1st 2021 02:48 PM -- Updated: April 1st 2021 03:45 PM

ਅਜਨਾਲਾ : ਸ਼੍ਰੋਮਣੀ ਅਕਾਲੀ ਦਲ ਵੱਲੋਂ 'ਕੈਪਟਨ ਸਰਕਾਰ' ਖ਼ਿਲਾਫ਼ ਹੱਲਾ-ਬੋਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਅੱਜ ਅਜਨਾਲਾ ਸ਼ਹਿਰ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਹੈ। ਇਸ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ 2022 ਦੀਆਂ ਚੋਣਾਂ ਲਈ ਮੁੜ ਅਜਨਾਲਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।

SAD announces Amarpal Singh Bony Ajnala as candidate for 2022 elections

ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਸਰਕਾਰ 'ਤੇ ਵੱਡੇ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸੂਬੇ ਦੀ ਜਨਤਾ ਅੱਜ ਕਾਂਗਰਸ ਨੂੰ ਮੂੰਹ ਲਾ ਕੇ ਰਾਜੀਨਹੀਂ। ਕਾਂਗਰਸ ਨੇ ਸੂਬੇ 'ਤੇ ਕਰਜ਼ੇ ਦੀ ਪੰਡ ਚੜਾਈ ਹੈ , ਕਾਂਗਰਸ ਦੀ ਪੰਜ ਸਾਲ ਦੀ ਇੱਕ ਪ੍ਰਾਪਤੀ ਨਹੀਂ ਦੱਸਣਯੋਗ। ਉਨ੍ਹਾਂ ਕੀਹ ਕਿ  ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰਾਂ ਦੀ ਮਿਲੀ ਭੁਗਤ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ 2022 ਦੀਆਂ ਚੋਣਾਂ ਲਈ ਮੁੜ ਐਲਾਨਿਆ ਉਮੀਦਵਾਰ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਦਿੱਲੀ ਨਾਲ ਰਲ ਕੇ ਖੇਡ ਰਿਹਾ ਹੈ। ਕਿਸਾਨਾਂ ਨੂੰ ਸਿੱਧੀ ਅਦਾਇਗੀ , ਆੜਤੀਆਂ ਨੂੰ ਲਾਂਭੇ ਕਰਨ ਦੀ ਖੇਡ 'ਚ ਕੈਪਟਨ ਦਿੱਲੀ ਦਾ ਸਾਥਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤੇ ਆੜਤੀਏ ਦਾ ਰਿਸ਼ਤਾ ਬਰਕਰਾਰ ਰੱਖਣਾ ਜ਼ਰੂਰੀ ਹੈ। ਅਜਨਾਲਾ ਤੇ ਰਾਮਦਾਸ ਨਗਰ ਕੌਂਸਲ ਚੋਣਾਂ ਦੇ ਜੇਤੂ ਕੌਂਸਲਰਾਂ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਸਿਰੋਪਾਓ ਭੇਂਟ ਕਰਕੇ ਸਨਮਾਨਿਤਕੀਤਾ ਗਿਆ ਹੈ। ਇਸ ਦੌਰਾਨ ਅਜਨਾਲਾ ਪਰਿਵਾਰ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਸਨਮਾਨਕੀਤਾ ਗਿਆ ਹੈ।

SAD announces Amarpal Singh Bony Ajnala as candidate for 2022 elections ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ 2022 ਦੀਆਂ ਚੋਣਾਂ ਲਈ ਮੁੜ ਐਲਾਨਿਆ ਉਮੀਦਵਾਰ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜ ਵਾਰ ਮੁੱਖ ਮੰਤਰੀ ਬਣੇ ਸ.ਪਰਕਾਸ਼ ਸਿੰਘ ਬਾਦਲ ਨੇ ਆਪਣਾ ਹਰ ਵਾਅਦਾ ਪੂਰਾ ਕੀਤਾ ਹੈ। ਦੇਸ਼ ਭਰ 'ਚੋਂ ਚੌਧਰੀ ਦੇਵੀ ਲਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਚੌਧਰੀ ਚਰਨ ਸਿੰਘ ਤਿੰਨੋਂ ਕਿਸਾਨ ਹਿਤੈਸ਼ੀ ਆਗੂ ਮੰਨੇ ਜਾਂਦੇ ਹਨ। ਉਨ੍ਹਾਂ ਕਿਹਾ ਕਿ 1966 'ਚ ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਗਾ ਕੇ ਐਮ.ਐਸ.ਪੀ ਪਹਿਲੀ ਵਾਰ ਲਾਗੂ ਕਰਵਾਈ ਸੀ।

-PTCNews

Related Post