ਅਣਵਰਤੇ ਪਏ ਨਵੇਂ ਵੈਂਟੀਲੇਅਰ ਚਲਾਉਣ ਲਈ ਸਟਾਫ ਭਰਤੀ ਕਰੇ ਕਾਂਗਰਸ ਸਰਕਾਰ : ਸ਼੍ਰੋਮਣੀ ਅਕਾਲੀ ਦਲ    

By  Shanker Badra May 4th 2021 07:26 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਸੂਬੇ ਵਿਚ ਅਣਵਰਤੇ ਪਏ ਨਵੇਂ ਵੈਂਟੀਲੇਟਰਾਂ ਨੂੰ ਚਲਾਉਣ ਲਈ ਮੈਡੀਕਲ ਸਪੈਸ਼ਲਿਸਟ ਭਰਤੀ ਕੀਤੇ  ਜਾਣ ਅਤੇ ਸੂਬਾ ਕੋਰੋਨਾ ਮਰੀਜ਼ਾਂ ਲਈ ਇਹ ਜੀਵਨ ਬਚਾਊ ਸਹੂਲਤ ਤੁਰੰਤ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ’ਤੇ ਕੰਮ ਕਰੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਇਹ ਵੇਖ ਕਿ ਹੈਰਾਨੀ ਹੈ ਕਿ 300 ਨਵੇਂ ਵੈਂਟੀਲੇਟਰ ਜੋ ਕਈ ਮਹੀਨੇ ਪਹਿਲਾਂ ਸੂਬੇ ਨੂੰ ਮਿਲੇ ਸਨ, ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕੁਝ ਮਾਮਲਿਆਂ ਵਿਚ ਤਾਂ ਇਹ ਫਿੱਟ ਵੀ ਨਹੀਂ ਕੀਤੇ ਗਏ।

ਪੜ੍ਹੋ ਹੋਰ ਖ਼ਬਰਾਂ : ਪੜ੍ਹੋ ਕਿਨ੍ਹਾਂ ਲੋਕਾਂ ਨੂੰ ਨਹੀਂ ਲਗਵਾਉਣੀ ਚਾਹੀਦੀ ਵੈਕਸੀਨ Covaxin ਅਤੇ Covishield

ਮਲੂਕਾ ਨੇ ਕਿਹਾ ਕਿ ਜਦੋਂ ਲੋੜ ਪਵੇ ਕਾਰਜਪਾਲਿਕਾ ਨੁੰ ਫੈਸਲਾਕੁੰਨ ਤਰੀਕੇ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਗੈਰ ਸਾਧਾਰਣ ਸਥਿਤੀ ਹੈ। ਲੋੜੀਂਦਾ ਸਟਾਫ ਭਰਤੀ ਕਰਨ ਵਾਸਤੇ ਆਮ ਪ੍ਰਕਿਰਿਆ ਦਰ ਕਿਨਾਰ ਕਰ ਦੇਣੀ ਚਾਹੀਦੀ ਹੈ ਤਾਂ ਜੋ ਸਾਰੇ ਵੈਂਟੀਲੇਟਰ ਜਿੰਨੀ ਛੇਤੀ ਹੋ ਸਕੇ ਕੰਮ ਕਰਨ ਵਾਲੇ ਬਣਾਏ ਜਾ ਸਕਣ। ਉਹਨਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਅੰਮ੍ਰਿਤਸਰ ਵਿਚ 200 ਨਵੇਂ ਵੈਂਟੀਲੇਟਰ ਵਰਤੇ ਨਹੀਂ ਜਾ ਰਹੇ ਤੇ ਹੁਣ ਹੁਣ ਰਿਪੋਰਟ ਆਈ ਹੈ ਕਿ ਮੁਕਤਸਰ ਲਈ ਭੇਜੇ ਵੈਂਟੀਲੇਟਰ ਸਟਾਫ ਦੀ ਘਾਟ ਕਾਰਨ ਅਣਵਰਤੇ ਪਏ ਹਨ। ਉਹਨਾਂ ਕਿਹਾ ਕਿ ਕਈ ਸਰਕਾਰੀ ਹਸਪਤਾਲਾਂ ਲਈ ਭੇਜੇ ਗਏ ਵੈਂਟੀਲੇਟਰ ਅਣਵਰਤੇ ਪਏ ਹਨ।

ਅਕਾਲੀ ਆਗੂ ਨੇ ਕਿਹਾ ਕਿ ਕੋਰੋਨਾ ਅਹਿਮ ਪੜਾਅ ’ਤੇ ਹੈ। ਉਹਨਾਂ ਕਿਹਾ ਕਿ ਕੋਈ ਵੀ ਢਿੱਲ ਮੱਠ ਸੂਬੇ ਨੁੰ ਮਹਿੰਗੀ ਪੈ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਡੇ ਕੋਲ ਉਪਲਬਧ ਸਾਰੇ ਵੈਂਟੀਲੇਟਰ ਚੱਲਣੇ ਯਦੀਨੀ ਬਣਾਉਣੇ ਚਾਹੀਦੇ ਹਨ ਤੇ ਨਾਲ ਹੀ ਮੈਡੀਕਲ ਆਕਸੀਜ਼ਨ ਦੇ ਨਾਲ ਨਾਲ ਕੋਰੋਨਾ ਨਾਲ ਨਜਿੱਠਣ ਲਈ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਕੋਰੋਨਾ ਸਮਰਪਿਤ ਹੋਰ ਬੈਡ ਤਿਆਰ ਰੱਖਣੇ ਚਾਹੀਦੇ ਹਨ ਭਾਵੇਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਹੀ ਇਹਨਾਂ ਦਾ ਪ੍ਰਬੰਧ ਕਿਉਂ ਨਾ ਹੋਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਵਾਸਤੇ ਸਰੋਤਾਂ ਦੀ ਵੰਡ ਤੋਂ ਭੱਜਣਾ ਨਹੀਂ ਚਾਹੀਦਾ।

ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ - ਕਿੱਥੇ ਰਹਿਣਗੀਆਂ ਪਾਬੰਦੀਆਂ 

ਉਹਨਾਂ ਕਿਹਾ ਕਿ ਸੂਬੇ ਵਿਚ ਮੌਤ ਦਰ ਜੋ ਕਿ ਕੌਮੀ ਔਸਤ ਨਾਲੋਂ ਦੁੱਗਣੀ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਨੂੰ ਘੱਟ ਕਰਨ ਦਾ ਇਹੋ ਇਕ ਤਰੀਕਾ ਹੈ। ਸ੍ਰੀ ਸਿਕੰਦਰ ਸਿੰਘ ਮਲੂਕਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਹਾਲ ਦੀ ਘੜੀ ਸਾਰੀ ਰਾਜਨੀਤੀ ਪਾਸੇ ਕਰ ਦੇਣ। ਉਹਨਾਂ ਕਿਹਾ ਕਿ ਇਹ ਰਾਜਨੀਤੀਕਰਨ ਜਾਂ ਕਾਂਗਰਸ ਪਾਰਟੀ ਦੇ ਅੰਦਰੂਨੀ ਝਗੜੇ ਨਿਬੇੜਨ ਦਾ ਸਮਾਂ ਨਹੀਂ ਹੈ। ਅਕਾਲੀ ਦਲ ਸਰਕਾਰ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਹੈ ਜਿਵੇਂ ਕਿ ਇਸਨੇ ਪਹਿਲਾਂ ਵੀ ਕੀਤਾ ਹੈ ਤਾਂ ਜੋ ਜਾਨਾਂ ਬਚਾਈਆਂ ਜਾ ਸਕਣ। ਉਹਨਾਂ ਕਿਹਾ ਕਿ ਸਾਨੂੰ ਇਸ ਮਹਾਮਾਰੀ ਦਾ ਰਲ ਕੇ ਸਾਹਮਣਾ ਕਰਨਾ ਚਾਹੀਦਾ ਹੈ।

-PTCNews

Related Post