ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਹੈ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ  

By  Shanker Badra April 2nd 2021 02:43 PM -- Updated: April 2nd 2021 02:46 PM

ਅਟਾਰੀ : ਸ਼੍ਰੋਮਣੀ ਅਕਾਲੀ ਦਲ ਵੱਲੋਂ 'ਕੈਪਟਨ ਸਰਕਾਰ' ਖ਼ਿਲਾਫ਼ ਹੱਲਾ-ਬੋਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਮੰਗਦਾ ਜੁਆਬ ਮੁਹਿੰਮ ਤਹਿਤ ਅੱਜਅਟਾਰੀ ਵਿਖੇ ਵਿਸ਼ਾਲ ਰੈਲੀ ਕੀਤੀ ਗਈ ਹੈ। ਇਸ ਦੌਰਾਨਅਟਾਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਚ ਬਾਰਡਰ ਦੇ ਜੁਝਾਰੂ ਲੋਕਾਂ ਦਾ ਇੱਕਠ ਦੇਖਣ ਨੂੰ ਮਿਲਿਆ ਹੈ। ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਬੋਲਦਿਆਂ ਕਿਹਾ ਹੈ ਕਿ ਬਾਰਡਰ ਦੇ ਲੋਕਾਂ ਦੀ ਬਹੁਤ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਲੋਕ ਬੇਰੁਜ਼ਗਾਰ ਹਨ।SAD Attari Rally under punjab mangda jawab against punjab congress govt

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਆਈ.ਸੀ.ਪੀ , ਜੇ.ਸੀ.ਪੀ ਅਤੇ ਸਰਹੱਦੀ ਪਿੰਡਾਂ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਦੇਣ ਹੈ।ਸਰਹੱਦਾਂ ਤੋਂ ਹਜ਼ਾਰਾਂ ਕਰੋੜਾਂ ਦਾ ਹੋਣ ਵਾਲਾ ਵਪਾਰ ਬੰਦ ਕੀਤਾ ਗਿਆ। ਹਜ਼ਾਰਾਂ ਕੁਲੀ ਤੇ ਲੇਬਰ ਵਾਲੇ ਬੇਘਰ ਹੋਏ ਹਨ। ਜੇ ਬੰਦਰਗਾਹ ਰਾਹੀਂ ਵਪਾਰ ਹੋ ਸਕਦਾ ਹੈ ਤਾਂ ਅਟਾਰੀ ਸਰਹੱਦ ਰਾਹੀਂ ਕਿਓਂ ਨਹੀਂ ਹੋ ਸਕਦਾ। ਵਪਾਰ ਬੰਦ ਹੋਣ ਕਾਰਨ ਟੈਕਸੀਆਂ , ਟਰੱਕਾਂ ਵਾਲੇ ਅਤੇ ਢਾਬਿਆਂ ਵਾਲੇ ਵੇਹਲੇ ਹੋ ਗਏ ਹਨ।

SAD Attari Rally under punjab mangda jawab against punjab congress govt ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਹੈ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ

ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਕੈਪਟਨ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲਿਆ। ਮਜੀਠੀਆ ਨੇ ਕਿਹਾ ਕੋਰੋਨਾ ਤੇ ਕਾਂਗਰਸ ਭੈਣ -ਭਰਾ , ਦੋਵਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ। ਉਨ੍ਹਾਂ ਕਿਹਾ ਅਨੇਕਾਂ ਕਿਸਾਨਾਂ ਨੇ ਖ਼ੁਦਕੁਸ਼ੀ ਕਰਕੇ ਕੈਪਟਨ ਨੂੰ ਜਿੰਮੇਵਾਰਦੱਸਿਆ ਹੈ। ਪੁਲਿਸ ਕੈਪਟਨ 'ਤੇ ਪਰਚਾ ਦਰਜ ਕਰੇ। ਉਨ੍ਹਾਂ ਕਿਹਾ ਕਿ ਪੁਲਿਸ ਵਾਲੇ ਵਰਦੀ ਦਾ ਲਿਹਾਜ ਰੱਖਣ ਤਾਂ ਪੁਲਿਸ ਮੁੱਖ ਮੰਤਰੀ 'ਤੇ ਪਰਚਾ ਦੇਣ ਕਿਉਂਕਿ ਕਿਸਾਨਾਂ ਨੇ ਖੁਦਕੁਸ਼ੀ ਨੋਟ 'ਚ ਕੈਪਟਨ ਦਾ ਨਾਮ ਲਿਖਿਆ ਹੈ।

SAD Attari Rally under punjab mangda jawab against punjab congress govt ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਹੈ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਤੀਹ ਹਜ਼ਾਰ ਕਰੋੜ ਰੁਪਏਭੇਜਿਆ ,ਕੇਂਦਰ ਤੇ ਪੰਜਾਬ ਰੱਲ ਕੇ ਖੇਡਦੇ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਭਾਅ ਦੁੱਗਣਾ ਹੋਇਆ ਹੈ। ਪੰਜਾਬ ਸਰਕਾਰ ਨੇ6113 ਕਰੋੜ ਰੁਪਏ ਦੀ ਕਮਾਈ ਕੀਤੀ ਪਰ ਸੂਬੇ ਦੀ ਜਨਤਾ 'ਤੇ ਵਾਧੂ ਬੋਝਪਾਇਆ ਹੈ। ਪਿੰਡਾਂ 'ਚ ਨਹੀ ਆਇਆ ਇੱਕ ਵੀ ਪੈਸਾ। ਕਾਲੇ ਕਨੂੰਨ ਰੱਦ ਕਰੋ ਦੇ ਨਾਅਰੇਲਗਵਾਏ।  ਮਜੀਠੀਆ ਨੇ ਕਿਹਾ ਕਿ ਜੋ ਦਿੱਲੀ ਕਹਿੰਦੀ ਹੈ , ਓਹੀ ਕੈਪਟਨ ਕਰਦਾ।

SAD Attari Rally under punjab mangda jawab against punjab congress govt ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਹੈ ਕਾਂਗਰਸ ਸਰਕਾਰ : ਬਿਕਰਮ ਸਿੰਘ ਮਜੀਠੀਆ

ਉਨ੍ਹਾਂ ਕਿਹਾ ਕਿ ਮਲੋਟ ਦੀ ਘਟਨਾ ਨਾਲ ਸਹਿਮਤ ਨਹੀਂ ਪਰ ਇਹੋ ਜਿਹੇ ਹਾਲਾਤ ਕਿਓਂ ਬਣ ਰਹੇ ਹਨ। ਕਿਸਾਨਾਂ 'ਤੇ  307 ਦੇ ਝੂਠੇ ਪਰਚੇ ਕੀਤੇ ਜਾ ਰਹੇ ਹਨ,ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ 'ਤੇ ਚੱਲ ਰਹੀ ਕਾਂਗਰਸ ਸਰਕਾਰ। ਅਟਾਰੀ ਸਰਹੱਦ ਰਾਹੀਂ ਚਲਦਾ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਸਾਨਾਂ ਨੂੰ ਸਿੱਧੀ ਅਦਾਇਗੀ ਸਬੰਧੀ ਚਿੱਠੀ 3 ਸਾਲ ਤੋਂ ਸਾਂਭ ਕੇ ਰੱਖੀ ਸੀ।

-PTCNews

Related Post