ਅਕਾਲੀ-ਭਾਜਪਾ ਵਫ਼ਦ ਜੰਗਲਾਤ ਅਧਿਕਾਰੀਆਂ ਉੱਤੇ ਹੋਏ ਹਮਲੇ ਦੀ ਉੱਚ-ਪੱਧਰੀ ਜਾਂਚ ਲਈ ਕੱਲ ਰਾਜਪਾਲ ਨੂੰ ਮਿਲੇਗਾ

By  Shanker Badra June 20th 2018 07:41 PM -- Updated: June 20th 2018 07:50 PM

ਅਕਾਲੀ-ਭਾਜਪਾ ਵਫ਼ਦ ਜੰਗਲਾਤ ਅਧਿਕਾਰੀਆਂ ਉੱਤੇ ਹੋਏ ਹਮਲੇ ਦੀ ਉੱਚ-ਪੱਧਰੀ ਜਾਂਚ ਲਈ ਕੱਲ ਰਾਜਪਾਲ ਨੂੰ ਮਿਲੇਗਾ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦਾ ਇੱਕ ਸਾਂਝਾ ਵਫਦ 21 ਜੂਨ ਨੂੰ ਸ਼ਾਮੀਂ 5 ਵਜੇ ਪੰਜਾਬ ਦੇ ਰਾਜਪਾਲ ਨੂੰ ਰਾਜ ਭਵਨ ਵਿਚ ਮਿਲੇਗਾ ਅਤੇ ਚੰਡੀਗੜ ਨੇੜੇ ਪਿੰਡ ਸਿਉਂਕ ਵਿਚ ਰੇਤ ਮਾਫੀਆ ਵੱਲੋਂ ਜੰਗਲਾਤ ਅਧਿਕਾਰੀਆਂ ਉੱਤੇ ਕੀਤੇ ਜਾਨਲੇਵਾ ਹਮਲੇ ਦੀ ਉੱਚ-ਪੱਧਰੀ ਜਾਂਚ ਕਰਵਾਏ ਜਾਣ ਦੀ ਮੰਗ ਕਰੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਸਾਂਝੇ ਵਫ਼ਦ ਦੀ ਅਗਵਾਈ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਅਤੇ ਅਕਾਲੀ ਦਲ ਦੇ ਸਕੱਤਰ ਜਨਰਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਕੀਤੀ ਜਾਵੇਗੀ।ਦੋਵੇਂ ਪਾਰਟੀਆਂ ਦੇ ਹੋਰ ਸੀਨੀਅਰ ਆਗੂ ਵੀ ਇਸ ਵਫ਼ਦ ਦਾ ਹਿੱਸਾ ਹੋਣਗੇ।ਇਸ ਮੌਕੇ ਵਫ਼ਦ ਵੱਲੋਂ ਰਾਜਪਾਲ ਇੱਕ ਮੰਗ-ਪੱਤਰ ਵੀ ਸੌਂਪਿਆ ਜਾਵੇਗਾ।

-PTCNews

Related Post