ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਸਾਂਸਦਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਸੰਸਦ ਦੇ ਬਾਹਰ ਪੰਜਵੇਂ ਦਿਨ ਵੀ ਵਿਰੋਧ ਪ੍ਰਦਰਸ਼ਨ

By  Jashan A July 26th 2021 01:12 PM -- Updated: July 26th 2021 01:16 PM

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ-ਬਸਪਾ (sad-bsp mp's )ਵੱਲੋਂ ਲਗਾਤਾਰ ਕਿਸਾਨਾਂ (Farmer Protest) ਦੇ ਹੱਕਾਂ ‘ਚ ਆਵਾਜ਼ ਚੁੱਕੀ ਜਾ ਰਹੀ ਹੈ। ਪਿਛਲੇ 4 ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਸਦ (sad-bsp mp's ) ਤਿੰਨੇ ਖੇਤੀ ਕਾਨੂੰਨਾਂ ਖਿਲਾਫ਼ ਸੰਸਦ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਤੇ ਅੱਜ ਫਿਰ ਅਕਾਲੀ ਦਲ -ਬਸਪਾ ਸਾਂਸਦਾਂ ਨੇ ਸੰਸਦ (parliament) ਬਾਹਰ ਖੇਤੀ ਕਾਨੂੰਨਾਂ ਦਾਮੁੱਦਾ ਚੁੱਕਿਆ ਤੇ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਤਖ਼ਤੀਆਂ ਫ਼ੜ ਕੇ ਮੁਜ਼ਾਹਰਾ ਕੀਤਾ।

ਅੱਜ ਫਿਰ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ (narendra tomar) ਅਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਤਖ਼ਤੀਆਂ ਦਿਖਾਈਆਂ ਗਈਆਂ। ਜਿਨ੍ਹਾਂ 'ਤੇ ਲਿਖਿਆ ਸੀ ਕਿ 'ਕਾਨੂੰਨ ਕਿਸਾਨ ਵਿਰੋਧੀ ਠੋਕ ਕੇ ਕਹਾਂਗੇ, ਅੰਨਦਾਤਾ ਦਾ ਅਪਮਾਨ ਨਹੀਂ ਸਹਾਂਗੇ', ਅੰਨਦਾਤਾ ਦੇ ਨਾਲ ਇਨਸਾਫ਼ ਕਰੋ।

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਤੇ ਕਿਹਾ 'ਮੋਦੀ ਸਰਕਾਰ ਸ਼ਰਮ ਕਰੋ' ਖੇਤੀ ਕਾਨੂੰਨ ਰੱਦ ਕਰੋ।

ਹੋਰ ਪੜ੍ਹੋ: ਕਰਨਾਟਕ ਦੇ ਸੀਐਮ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ, ਹੋਏ ਭਾਵੁਕ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਸੈਸ਼ਨ ਦੇ ਪਹਿਲੇ ਦਿਨ ਤੋਂ ਇਕੋ ਏਜੰਡੇ ਨਾਲ ਯਾਨੀਕਿ ਕਿ ਖੇਤੀ ਕਾਨੂੰਨ ਰੱਦ ਕਰੋ ਦੇ ਏਜੰਡੇ ਨਾਲ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਣ ਵਾਲੇ ਸੈਸ਼ਨਾਂ 'ਚ ਵੀ ਇੱਕੋ ਏਜੰਡਾ ਰਹਿਣਾ ਹੈ ਕਿ ਬੱਸ ਪੰਜਾਬ ਦੇ ਕਿਸਾਨਾਂ ਨੂੰ ਬਚਾਉਣਾ ਹੈ ਤੇ ਕਿਸਾਨੀ ਨੂੰ ਇਨਸਾਫ ਦਿਵਾਉਣਾ ਹੈ।

ਜ਼ਿਕਰ ਏ ਖਾਸ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਮੇ ਅਰਸੇ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਹਨ, ਜੰਤਰ ਮੰਤਰ ‘ਤੇ ਪ੍ਰਦਰਸ਼ਨ ਵੀ ਕਰ ਰਹੇ ਹਨ। ਪਰ ਕੇਂਦਰ ਸਰਕਾਰ ਦੇ ਕੰਨੀ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ, ਪਰ ਕਿਸਾਨਾਂ ਦੇ ਹੋਂਸਲੇ ਅਡੋਲ ਤੇ ਲਗਾਤਰ ਇੱਕੋ ਟੀਚੇ ਨਾਲ ਦਿੱਲੀ 'ਚ ਡਟੇ ਹੋਏ ਹਨ।

-PTC News

Related Post