ਕਾਂਗਰਸ ਸਰਕਾਰ ਅਧਿਆਪਕਾਂ ਨਾਲ ਵਿਤਕਰਾ ਕਰ ਕੇ ਸੜਕਾਂ ’ਤੇ ਨਿਤਰਣ ਲਈ ਮਜਬੂਰ ਕਰ ਰਹੀ : ਡਾ.ਦਲਜੀਤ ਚੀਮਾ

By  Jagroop Kaur June 4th 2021 07:34 PM

ਚੰਡੀਗੜ੍ਹ, 4 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹ ਅਧਿਆਪਕਾਂ ਖਿਲਾਫ ਵਿਤਕਰਾ ਕਰ ਕੇ ਉਹਨਾਂ ਨੂੰ ਸੜਕਾਂ ’ਤੇ ਨਿਤਰਣ ਲਈ ਮਜਬੂਰ ਕਰ ਰਹੀ ਹੈ ਤੇ ਪਾਰਟੀ ਨੇ ਸਿੱਖਿਆ ਮੰਤਰੀ ਵਿਜੇ ਇੰਦਰਾ ਸਿੰਗਲਾ ਨੂੰ ਕਿਹਾ ਕਿ ਉਹ ਹੰਕਾਰੀ ਤੇ ਤਾਨਾਸ਼ਾਹੀ ਤਰੀਕ ਨਾਲ ਪੇਸ਼ ਨਾ ਆਉਣ ਤੇ ਸਰਕਾਰੀ ਸਕੂਲ ਅਧਿਆਕਾਂ ਦੀਆਂ ਸ਼ਿਕਾਇਤਾਂ ਤੁਰੰਤ ਦੂਰ ਕਰਨ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕੋਰੋਨਾ ਮਹਾਮਾਰੀ ਵੇਲੇ ਜਦੋਂ ਅਧਿਆਪਕਾਂ ਦੀ ਭਵਿੱਖੀ ਪੀੜੀਆਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਵਿਚ ਅਹਿਮ ਭੂਮਿਕਾ ਹੈ|SAD condemns Punjab govt for discriminating against teachers and forcing them to come on streets

Read More : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ ਕੇਂਦਰੀ ਮੰਤਰੀ ਦਾ ਕੈਪਟਨ ‘ਤੇ ਪਲਟਵਾਰ

ਉਦੋਂ ਕਾਂਗਰਸ ਸਰਕਾਰ ਅਧਿਆਪਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਉਹਨਾਂ ਦੀਆਂ ਵਾਜਬ ਮੰਗਾਂ ਵੀ ਮੰਨਣ ਤੋਂ ਇਨਕਾਰੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਤੁਰੰਤ ਅਧਿਆਪਕਾਂ ਦੇ ਪ੍ਰਤੀਨਿਧਾਂ ਨੂੰ ਸੱਦ ਕੇ ਉਹਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਹਨ ਨਹੀਂ ਤਾਂ ਫਿਰ ਅਕਾਲੀ ਦਲ ਨਿਆਂ ਦੀ ਮੰਗ ਵਿਚ ਅਧਿਆਪਕਾਂ ਦੀ ਹਮਾਇਤ ਵਿਚ ਨਿੱਤਰ ਆਵੇਗਾ। ਵੇਰਵੇ ਸਾਂਝੇ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿੱਖਿਆ ਮੰਤਰੀ ਨੇ ਅਧਿਆਪਕਾਂ ਦੀ ਉੱਕਾ ਹੀ ਸੁਣਵਾਈ ਬੰਦ ਹੈ ਜਿਸ ਕਾਰਨ ਉਹ ਸੂਬੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਵਿਚ ਮੋਟਰ ਸਾਈਕਲ ਰੈਲੀਆਂ ਕੱਢਣ ਲਈ ਮਜਬੂਰ ਹੋ ਗਏ ਹਨ।Shiromani Akali Dal condemned Punjab government for discriminating against government school teachers and forcing them to come to the streets. Read More : ਭਾਸ਼ਾ ਨੂੰ ਭੱਦੀ ਕਹਿਣਾ ਪਿਆ ਭਾਰੀ, ਸਰਕਾਰ ਨੇ ਗੂਗਲ ਨੂੰ ਭੇਜਿਆ ਨੋਟਿਸ

ਉਹਨਾਂ ਕਿਹਾ ਕਿ  ਸਰਕਾਰ ਮਹਾਮਾਰੀ ਵੇਲੇ ਸਕੂਲਾਂ ਵਿਚ ਸੁਖਾਲਿਆਂ ਪੜ੍ਹਾਈ ਕਰਵਾਉਣ ਲਈ ਇਕ ਪ੍ਰੋਫੈਸ਼ਨਲ ਨੀਤੀ ਲੈ ਕੇ ਆਵੁਦ ਵਿਚ ਨਾਕਾਮ ਰਹੀ ਹੈ ਤੇ ਵਾਰ ਵਾਰ ਤਜਰਬੇ ਕਰ ਕੇ ਵੇਖ ਰਹੀ ਹੈ ਜਿਸ ਨਾਲ ਸਿੱਖਿਆ ਪ੍ਰਣਾਲੀ ਉਥਲ ਪੁਥਲ ਹੋ ਗਈ ਹੈ।

ਡਾ ਚੀਮਾ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਟਰੇÇਲੰਗ ਤੇ ਕਿਤਾਬਾਂ ਤੇ ਖਾਣੇ ਦੀ ਵੰਡ ਲਈ ਗਲਤ ਵਰਤ ਰਹੀ ਹੈ ਤੇ ਅਧਿਆਪਕਾਂ ਦੇ ਰੋਸ ਵਿਖਾਵੇ ਦੇ ਸਮੇਂ ਨੂੰ ਛੁੱਟੀ ਮੰਨ ਕੇ ਤੇ ਤਨਖਾਹਾਂ ਕੱਟ ਕੇ ਅਧਿਆਪਕਾਂ ਦਾ ਦਮਨ ਕਰ ਰਹੀ ਹੈ।ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰਾਈਵੇਟਰ ਅਧਿਆਪਕਾਂ ਦੀ ਨੌਵੀਂ ਵਾਰ ਬਦਲੀ ਕੀਤੀ ਗਈ ਹੈ ਤੇ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਾਰੀ ਨਹੀਂ ਕਰ ਰਹੀ ਤੇ ਇਸਨੂੰ ਲਾਗੂ ਕਰਨ ਤੋਂ ਜਾਣ ਬੁੱਝ ਕੇ ਟਾਲਾ ਵੱਟ ਰਹੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਪੈਨਸ਼ਨ ਜੋ ਕਿ ਜਨਵਰੀ 2004 ਤੋਂ ਬੰਦ ਕੀਤੀ ਗਈ, ਮੁੜ ਸ਼ੁਰੂ ਕਰਨ ਸਮੇਤ ਅਧਿਆਪਕਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰੇ।

Click here to follow PTC News on Twitter

Related Post