ਪਵਨ ਕੁਮਾਰ ਟੀਨੂੰ ਦੀ ਮਾਂ ਨਾਲ ਵਾਪਰੀ ਲੁੱਟ ਖੋਹ ਦੀ ਘਟਨਾ, ਹੋਇਆ ਇਹ!

By  Joshi November 17th 2017 04:09 PM -- Updated: November 17th 2017 04:32 PM

ਅੱਜ ਸੂਬੇ ਦੀ ਸੁਰੱਖਿਆ ਵਿਵਸਥਾ 'ਤੇ ਇੱਕ ਵਾਰ ਫਿਰ ਸਵਾਲ ਉਦੋਂ ਖੜ੍ਹੇ ਹੋਏ ਜਦੋਂ ਜਲੰਧਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਵਨ ਕੁਮਾਰ ਟੀਨੂ ਦੀ ਮਾਂ ਨਾਲ ਲੁੱਟ ਖੋਹ ਦੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।

SAD leader pawan kumar teenu mother purse snatched: ਪਵਨ ਕੁਮਾਰ ਟੀਨੂੰ ਦੇ ਘਰ ਵਾਪਰੀ ਘਟਨਾਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਰਿਕਸ਼ੇ 'ਤੇ ਜਾ ਰਹੇ ਸਨ ਅਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਉਹਨਾਂ ਦਾ ਪਰਸ ਖੋਹ ਲਿਆ ਗਿਆ।  ਇਸ ਕਾਰਨ ਪੀੜਤਾ ਰਿਕਸ਼ੇ ਤੋਂ ਹੇਠਾਂ ਡਿੱਗ ਗਈ, ਅਤੇ ਸੱਟਾਂ ਲੱਗਣ ਕਾਰਨ ਉਹਨਾਂ ਨੂੰ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੂਬੇ 'ਚ ਲੁੱਟ ਖੋਹ ਅਤੇ ਕਤਲੇਆਮ ਦੀਆਂ ਹੋ ਰਹੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

—PTC News

Related Post