ਪੰਜਾਬ ਵਿਧਾਨ ਸਭਾ :ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਲਾਇਆ ਆਪਣਾ ਸੈਸ਼ਨ

By  Shanker Badra August 28th 2018 01:32 PM -- Updated: August 28th 2018 04:16 PM

ਪੰਜਾਬ ਵਿਧਾਨ ਸਭਾ :ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਲਾਇਆ ਆਪਣਾ ਸੈਸ਼ਨ:ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਬਹਿਸ ਹੋ ਰਹੀ ਹੈ।ਇਸ ਸਮੇਂ ਅਕਾਲੀ ਵਿਧਾਇਕ ਵਿਧਾਨ ਸਭਾ ਵਿੱਚ ਬਹਿਸ 'ਚ ਹਿੱਸਾ ਨਹੀਂ ਲੈ ਰਹੇ।ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਨੂੰ ਘੱਟ ਸਮਾਂ ਦੇਣ ਖਿਲਾਫ਼ ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਆਪਣਾ ਸੈਸ਼ਨ ਲਾਇਆ ਹੈ।ਇਸ ਦੌਰਾਨ ਅਕਾਲੀ ਦਲ ਨੇ ਲੋਧੀਨੰਗਲ ਨੂੰ ਆਪਣਾ ਸਪੀਕਰ ਬਣਾਇਆ ਹੈ।

ਦੱਸ ਦੇਈਏ ਕਿ ਕਾਂਗਰਸ 1 ਘੰਟਾ 20 ਮਿੰਟ , ਆਪ 21 ਮਿੰਟ ,ਅਕਾਲੀ ਦਲ 14 ਮਿੰਟ ,ਬੀਜੇਪੀ 3 ਮਿੰਟ ਅਤੇ ਲੋਕ ਇਨਸਾਫ ਪਾਰਟੀ ਨੂੰ 2 ਮਿੰਟ ਦਾ ਸਮਾਂ ਦਿੱਤਾ ਗਿਆ ਹੈ।

ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਦਨ ਦੇ ਬਾਹਰ ਆਪਣੇ ਸੈਸ਼ਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਬੁੱਝ ਕੇ ਘੱਟ ਸਮਾਂ ਦਿੱਤਾ ਗਿਆ ਹੈ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਹੈ ਉਹ ਕਾਂਗਰਸ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਮਿਲ ਕੇ ਤਿਆਰ ਕੀਤੀ ਗਈ ਹੈ।ਜਿਸ ਦਾ ਮਕਸਦ ਅਕਾਲੀ ਦਲ ਨੂੰ ਬਦਨਾਮ ਕਰਨਾ ਹੈ।ਉਨ੍ਹਾਂ ਨੇ ਕਿਹਾ ਕਿ ਇਹ ਰਿਪੋਰਟ ਪਹਿਲਾਂ ਹੀ ਲੀਕ ਹੋ ਚੁੱਕੀ ਹੈ।

-PTCNews

Related Post