ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ’ਚਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਕੇਸ ਦਾਇਰ ਕਰਨ ਲਈ ਪੇਸ਼ ਕੀਤਾ ਮਤਾ

By  Shanker Badra October 19th 2020 09:37 AM

ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ’ਚਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਕੇਸ ਦਾਇਰ ਕਰਨ ਲਈ ਪੇਸ਼ ਕੀਤਾ ਮਤਾ:ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਇਕ ਮਤਾ ਪੇਸ਼ ਕਰ ਕੇ ਐਸ.ਸੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਹਨਾਂ ਦੇ ਚਹੇਤੇ ਨੂੰ ਬਰਖ਼ਾਸਤ ਕੀਤੇ ਜਾਣ ਅਤੇ ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਕਿਉਂਕਿ ਉਹਨਾਂ ਨੇ 64 ਕਰੋੜ ਰੁਪਏ ਦਾ ਐਸ ਸੀ ਸਕਾਲਰਸ਼ਿਪ ਘੁਟਾਲਾ ਕਰ ਕੇ ਤਿੰਨ ਲੱਖ ਦਲਿਤ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ ਜਦਕਿ ਪਾਰਟੀ ਨੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੀ ਝਾੜ ਪਾਏ ਜਾਣ ਦੀ ਮੰਗ ਕੀਤੀ। ਇਹ ਮਤਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਪੇਸ਼ ਕੀਤਾ , ਨੇ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਦੱਸਿਆ ਕਿ ਉਹ ਮਤਾ ਪੇਸ਼ ਕਰਨ ਲਈ ਮਜਬੂਰ ਹੋਏ ਹਨ ਕਿਉਂਕਿ ਸਰਕਾਰ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ ਤੇ ਹੁਣ ਇਹ ਪਵਿੱਤਰ ਸਦਨ ਹੀ ਦਖਲ ਦੇ ਕੇ ਐਸ ਸੀ ਭਲਾਈ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਸਿਫਾਰਸ਼ ਕਰੇ।

SAD moves resolution calling for dismissal of Dharasmot and registration of case against him in SC scholarship scam ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ’ਚਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਕੇਸ ਦਾਇਰ ਕਰਨ ਲਈ ਪੇਸ਼ ਕੀਤਾ ਮਤਾ

ਉਹਨਾਂ ਕਿਹਾ ਕਿ 64 ਕਰੋੜ ਰੁਪਏ ਦਾ ਘੁਟਾਲਾ ਕਰਨ ਤੋਂ ਇਲਾਵਾ ਮੰਤਰੀ ਨੇ 3 ਹਜ਼ਾਰ ਵਿਦਿਆਰਥੀਆਂ ਦਾ ਕੈਰੀਅਰ ਵੀ ਦਾਅ ’ਤੇ ਲਾ ਦਿੱਤਾ ਹੈ ਕਿਉਂਕਿ ਉਹਨਾਂ ਪਿਛਲੇ ਇਕ ਸਾਲ  ਤੋਂ 309 ਕਰੋੜ ਰੁਪਏ ਵੀ ਜਾਰੀ ਨਹੀਂ ਕੀਤੇ। ਸਪੀਕਰ ਨੂੰ ਦਲਿਤ ਭਾਈਚਾਰੇ ਨੂੰ ਵਿਧਾਨ ਸਭਾ ਉਹਨਾਂ ਦੇ ਨਾਲ ਖੜ੍ਹੀ ਹੈ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਕਾਰਵਾਈ ਕਰੇਗੀ, ਦਾ ਸਪਸ਼ਟ ਸੰਦੇਸ਼ ਭੇਜਣ ਲਈ ਕਹਿੰਦਿਆਂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਨੂੰ ਐਸ ਸੀ ਭਲਾਈ ਮੰਤਰੀ ਤੇ ਐਸ.ਸੀ ਭਲਾਈ ਵਿਭਾਗ ਦੇ ਸਾਬਕਾ ਡਾਇਰੈਕਟਰ ਬਲਵਿੰਦਰ ਸਿੰਘ ਧਾਲੀਵਾਲ, ਜੋ ਹੁਣ ਸਦਨ ਦਾ ਮੈਂਬਰ ਹੈ, ਅਤੇ ਇਸ ਅਪਰਾਧ ਵਿਚ ਸ਼ਾਮਲ ਹੋਰ ਅਫਸਰਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਸਿਫਾਰਸ਼ ਕਰਨੀ ਚਾਹੀਦੀ ਹੈ।

SAD moves resolution calling for dismissal of Dharasmot and registration of case against him in SC scholarship scam ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ’ਚਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਕੇਸ ਦਾਇਰ ਕਰਨ ਲਈ ਪੇਸ਼ ਕੀਤਾ ਮਤਾ

ਸ੍ਰੀ ਢਿੱਲੋਂ ਨੇ ਕਿਹਾ ਕਿ ਇਸੇ ਤਰੀਕੇ ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਵੀ ਝਾੜ ਪਾਈ ਜਾਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਠੋਸ ਸਬੂਤਾਂ ਨੂੰ ਅਣਡਿੱਠ ਕਰ ਕੇ ਧਰਮਸੋਤ ਨੂੰ ਸਕਾਲਰਸ਼ਿਪ ਘੁਟਾਲੇ ਵਿਚ ਕਲੀਨ ਚਿੱਟ ਦੇ ਦਿੱਤੀ ਜਦਕਿ ਪਾਰਟੀ ਨੇ ਧਰਸਮੋਤ ਤੇ ਹੋਰਨਾਂ ਵੱਲੋਂ ਕੇਸ ਵਿਚ ਕੀਤੇ ਫੌਜਦਾਰੀ ਅਪਰਾਧਾਂ ਦੀ ਪੜਤਾਲ ਲਈ ਵਿਧਾਨ ਸਭਾ ਦੀ ਕਮੇਟੀ ਗਠਿਤ ਕੀਤੇ ਜਾਣ ਦੀ ਵੀ ਮੰਗ ਕੀਤੀ। ਮਤੇ ਵਿਚ ਕਿਹਾ ਗਿਆ ਕਿ ਮੁੱਖ ਸਕੱਤਰ ਨਾ ਸਿਰਫ ਧਰਮਸੋਤ ਖਿਲਾਫ ਮੌਜੂਦ ਸਬੂਤਾਂ ਨੂੰ ਅਣਡਿੱਠ ਕਰਨ ਬਲਕਿ ਮੰਤਰੀ ਨੂੰ ਕਲੀਨ ਚਿੱਟ ਦੇਣ ਸਮੇਂ ਤੈਅ ਨਿਯਮਾਵਲੀ ’ਤੇ ਵੀ ਨਾ ਚੱਲਣ ਦੀ ਦੋਸ਼ੀ ਹੈ। ਇਸ ਵਿਚ ਕਿਹਾ ਗਿਆ ਕਿ ਮੁੱਖ ਸਕੱਤਰ ਨੇ 10 ਵਿਦਿਅਕ ਅਦਾਰਿਆ ਨੂੰ 7.33 ਕਰੋੜ ਰੁਪਏ ਦੀ ਕੀਤੀ ਗਈ ਵਾਧੂ ਅਦਾਇਗੀ ਦੀ ਵਸੂਲੀ ਲਈ ਹੁਕਮ ਵੀ ਜਾਰੀ ਨਹੀਂ ਕੀਤੇ।

SAD moves resolution calling for dismissal of Dharasmot and registration of case against him in SC scholarship scam ਸ਼੍ਰੋਮਣੀ ਅਕਾਲੀ ਦਲ ਨੇ ਵਜ਼ੀਫਾ ਘੁਟਾਲੇ ’ਚਧਰਮਸੋਤ ਨੂੰ ਬਰਖ਼ਾਸਤ ਕਰਨ ਤੇ ਕੇਸ ਦਾਇਰ ਕਰਨ ਲਈ ਪੇਸ਼ ਕੀਤਾ ਮਤਾ

ਮਤਾ ਪੇਸ਼ ਕਰਦਿਆਂ ਸ੍ਰੀ ਢਿੱਲੋਂ ਨੇ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ ਪੀ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਮਤਾ ਪੇਸ਼ ਲਈ ਨਿਰਧਾਰਿਤ ਦਿਨਾਂ ਦਾ ਲਾਜ਼ਮੀ ਹੋਣ ਦੀ ਸ਼ਰਤ ਵੀ ਖਤਮ ਕਰ ਦੇਣ ਕਿਉਂਕਿ ਇਹ ਵਿਸ਼ੇਸ਼ ਸੈਸ਼ਨ ਵੀ ਕੁਝ ਹੀ ਦਿਨਾਂ ਦੀ ਮੋਹਲਤ ’ਤੇ ਸੱਦਿਆ ਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ  ਕਿ ਤੁਸੀਂ ਤਿੰਨ ਲੱਖ ਦਲਿਤ ਵਿਦਿਆਰਥੀਆਂ ਨਾਲ ਹੋਏ ਅਨਿਆਂ ਤੋਂ ਜਾਣੂ ਹੋਵੋਗੇ ਅਤੇ ਉਹਨਾਂ ਦੀ ਆਵਾਜ਼ ਵਿਧਾਨ ਸਭਾ ਵਿਚ ਸੁਣੀ ਜਾਣੀ ਯਕੀਨੀ ਬਣਾਓਗੇ ਤੇ ਜਿਹਨਾਂ ਨੇ ਉਹਨਾਂ ਨੂੰ ਲੁੱਟਿਆ ਤੇ ਜਿਹਨਾਂ ਨੇ ਇਹਨਾਂ ਲੁਟੇਰਿਆਂ ਦਾ ਬਚਾਅ ਕੀਤਾ, ਉਹਨਾਂ ਲਈ ਸਜ਼ਾ ਦੀ ਸਿਫਾਰਸ਼ ਯਕੀਨੀ ਬਣਾਓਗੇ।

educare

ਵੇਰਵੇ ਸਾਂਝੇ ਕਰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਮੁੱਖ ਸਕੱਤਰ ਤੇ 64 ਕਰੋੜ ਰੁਪਏ ਦੇ ਘੁਟਾਲੇ ਜਿਸਨੂੰ ਐਡੀਸ਼ਨਲ ਚੀਫ ਸੈਕਟਰੀ ਕਿਰਪਾ ਸ਼ੰਕਰ ਨੇ ਸੂਬੇ ਪ੍ਰਤੀ ਆਪਣਾ ਫਰਜ਼ ਨਿਭਾਉਂਦਿਆਂ ਲੋਕਾਂ ਦੇ ਧਿਆਨ ਵਿਚ ਲਿਆਂਦਾ ਸੀ, ਦੀ ਜਾਂਚ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣਾ ਫਰਜ਼ ਨਹੀਂ ਨਿਭਾਇਆ। ਉਹਨਾਂ ਕਿਹਾ ਕਿ ਰਿਕਾਰਡ ਵਿਚ ਮੌਜੂਦ ਸਬੂਤਾਂ ਨੂੰ ਪੇਸ਼ ਹੀ ਨਹੀਂ ਕੀਤਾ ਗਿਆ। ਐਸ ਸੀ ਭਲਾਈ ਮੰਤਰੀ ਵੱਲੋਂ ਫਾਈਲ ’ਤੇ ਪਾਇਆ ਨੋਟ ਕਿ 115 ਕਰੋੜ ਰੁਪਏ ਦੇ ਕੇਂਦਰੀ ਫੰਡ ਵਿਦਿਅਕ ਅਦਾਰਿਆਂ ਨੂੰ ਵੰਡਣ ਦੀਆਂ ਫਾਈਲਾਂ ਉਹਨਾਂ ਨੂੰ ਵਿਖਾਈਆਂ ਜਾਣ, ਨੂੰ ਵੀ ਅਣਡਿੱਠ ਕਰ ਦਿੱਤਾ ਗਿਆ।

-PTCNews

Related Post