ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਤੇ ਵਿਕਾਸ ਮੁੱਖੀ ਪਾਰਟੀ ਹੈ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ: ਨਕੱਈ

By  Jagroop Kaur January 19th 2021 11:29 PM

ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਚੋਣਾਂ ਲੜਨ ਤੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਧੱਕਾਸ਼ਾਹੀ ਕਰਨ ਤੋਂ ਸਾਵਧਾਨ ਕੀਤਾ ਹੈ। ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ ਨੇ ਕਿਹਾ ਹੈ ਕਿ ਅਕਾਲੀ ਦਲ ਦੀਆਂ ਟਿਕਟਾਂ ਮੰਗਣ ਲਈ ਅਰਜ਼ੀਆਂ ਪ੍ਰਾਪਤ ਹੋਈਆਂ। ਜਿਸ ’ਤੇ ਪਾਰਟੀ ਹਾਈ-ਕਮਾਂਡ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮਾਨਸਾ ਦੇ ਸਾਰੇ ਸ਼ਹਿਰਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।Poll flurry over, time to put their feet up

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ, ਕਿਸਾਨਾਂ ਅਤੇ ਵਿਕਾਸ ਮੁੱਖੀ ਪਾਰਟੀ ਹੈ। ਜਿਸ ਨੇ ਆਪਣੇ ਪਿਛਲੇ 10 ਸਾਲਾ ਦੇ ਰਾਜ ਭਾਗ ਦੌਰਾਨ ਸੂਬੇ ’ਚ ਸੜਕਾਂ ਦੇ ਜਾਲ, ਓਵਰ ਤੇ ਅੰਡਰਬ੍ਰਿਜ਼ਾਂ ਦਾ ਨਿਰਮਾਣ ਕੀਤਾ। ਲੋੜਵੰਦਾਂ ਨੂੰ ਪੈਨਸ਼ਨ ਦੇਣ ਤੋਂ ਇਲਾਵਾ ਸਸਤਾ ਅਨਾਜ ਮੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਚਾਹੁੰਦੇ ਹਨ। ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਸੱਤਾ ਪ੍ਰਾਪਤ ਕਰ ਕੇ ਲੋਕਾਂ ਨੂੰ ਮੁੜ ਸਹੂਲਤਾਂ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ’ਚ ਰੇਤੇ ਅਤੇ ਬਜਰੀ ਦੇ ਭਾਅ ਅਸਮਾਨ ਛੂਹ ਰਹੇ ਹਨ।

ਹੋਰ ਪੜ੍ਹੋ:ਦਸਮ ਪਿਤਾ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਆਰੰਭ, ਦੇਖੋ ਅਲੌਕਿਕ ਤਸਵੀਰਾਂ

ਇਸ ’ਚ ਬਲੈਕੀਆਂ ਨੂੰ ਸਰਕਾਰ ਸ਼ਹਿ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਅੱਜ ਸੂਬੇ ਦੇ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਉਨ੍ਹਾਂ ਦੀਆਂ ਦੁੱਖ-ਤਕਲੀਫਾਂ ਸੁਣੀਆਂ ਹਨ। ਜਿਸ ਕਰ ਕੇ ਅੱਜ ਹਰ ਵਰਗ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰਕੇ ਵੇਲਾ ਉਡੀਕ ਰਿਹਾ ਹੈ। ਨਕੱਈ ਨੇ ਕਿਹਾ ਕਿ ਨਗਰ ਕੋਂਸਲ ਚੋਣਾਂ ਲੜਣ ਲਈ ਪਾਰਟੀ ਵਲੋਂ ਤਿਆਰੀ ਹੈ। ਪਾਰਟੀ ਦੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਨਗਰ ਕੌਂਸਲ ਮਾਨਸਾ ਆਤਮਜੀਤ ਸਿੰਘ ਕਾਲਾ, ਗੋਲਡੀ ਗਾਂਧੀ, ਸੁਰਿੰਦਰ ਪਿੰਟਾ, ਤਰਸੇਮ ਮਿੱਢਾ, ਅਮਰੀਕ ਭੋਲਾ, ਮਨਜੀਤ ਸਦਿਓੜਾ ਨਾਲ ਵੀ ਨਗਰ ਕੌਂਸਲ ਚੋਣਾਂ ’ਤੇ ਚਰਚਾ ਕੀਤੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨੀ ਅੰਦੋਲਨ ਦਾ 37ਵਾਂ ਦਿਨ , ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਹੀ ਮਨਾਇਆ ਨਵਾਂ ਸਾਲ   

Related Post