ਕਾਂਗਰਸ ਸਰਕਾਰ ਵੱਲੋਂ 22 ਵਿਚੋਂ 17 ਜ਼ਿਲ੍ਹਿਆਂ 'ਚ ICU ਸਹੂਲਤ ਤਿਆਰ ਕਰਨ ਵਿਚ ਨਾਕਾਮ ਰਹਿਣਾ ਮੰਦਭਾਗਾ : ਸ਼੍ਰੋਮਣੀ ਅਕਾਲੀ ਦਲ 

By  Shanker Badra May 5th 2021 08:07 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕਾਂਗਰਸ ਸਰਕਾਰ ਸੂਬੇ ਦੇ 122 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਵਿਚੋਂ 17 ਵਿਚ ਆਈ ਸੀ ਯੂ ਸਹੂਲਤਾਂ ਸਿਰਜਣ ਵਿਚ ਨਾਕਾਮ ਰਹੀ ਹੈ ਜਦੋਂ ਕਿ ਉਹ ਪਿਛਲੇ ਇਕ ਸਾਲ ਵਿਚ ਮੈਡੀਕਲ ਬੁਨਿਆਦੀ ਢਾਂਚੇ ਨੁੰ ਅਪਗ੍ਰੇਡ ਕਰਨ ’ਤੇ 1000 ਕਰੋੜ ਰੁਪਏ ਖਰਚਣ ਦਾ ਦਾਅਵਾ ਕਰ ਰਹੀ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਨੇ ਕਾਂਗਰਸ ਸਰਕਾਰ ਦੇ ਸੂਬੇ ਵਿਚ ਮੈਡੀਕਲ  ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਤੇ ਦੱਸਿਆ ਹੈ ਕਿ ਸੂਬੇ ਦੇ 22 ਜ਼ਿਲ੍ਹਿਆਂ ਵਿਚੋਂ 17 ਵਿਚ ਇਕ ਵੀ ਆਈ.ਸੀ.ਯੂ ਬੈਡ ਨਹੀਂ ਹੈ।

ਉਹਨਾਂ ਕਿਹਾ ਕਿ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਹੈ ਕਿ ਪੰਜ ਜ਼ਿਲ੍ਹਿਆਂ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਕਿਸੇ ਵੀ ਸਰਕਾਰੀ ਹਸਪਤਾਲ ਵਿਚ ਗੰਭੀਰ ਮਰੀਜ਼ਾਂ ਲਈ ਲੈਵਲ 3 ਸਹੂਲਤਾਂ ਨਹੀਂ ਹਨ। ਡਾ. ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ਕਿ ਇੰਨਾ ਸਮਾਂ ਬਰਬਾਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਫੇਲ੍ਹ ਹੋ ਗਈ ਹੈ। ਉਹਨਾਂ ਕਿਹਾ ਕਿ ਇਸਨੁੰ ਹੁਣ ਹੋਰ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ  ਅਤੇ ਸਾਰੇ ਸਰਕਾੀ ਹਸਪਤਾਲਾਂ ਵਿਚ  ਮੈਡੀਕਲ ਸਹੂਲਤਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ ਤਾਂ ੋ ਯਕੀਨੀ ਬਣਾਇਆ ਜਾ ਸਕੇ ਕਿ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਮਹਿੰਗਾ ਇਲਾਜ ਨਾ ਕਰਵਾਉਣਾ ਪਵੇ।

ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਸੂਬੇ ਵਿਚ ਅਣਵਰਤੇ ਪਏ 100 ਵੈਂਟੀਲੇਟਰ ਇੰਸਟਾਲ ਕਰਵਾਉਣ। ਉਹਨਾਂ ਕਿਹਾ ਕਿ ਵੈਂਟੀਲੇਟਰ ਚਲਾਉਣ ਵਾਸਤੇ ਮੈਡੀਕਲ ਸਟਾਫ ਐਮਰਜੰਸੀ ਆਧਾਰ ’ਤੇ ਭਰਤੀ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੂੰ ਸਾਰੇ ਸਰਕਾਰੀ ਹਸਪਤਾਲਾਂ ਵਿਚ ਲੈਵਲ 3 ਆਈ ਸੀ ਯੂ ਸਹੂਲਤਾਂ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਗੰਭੀਰ ਬਿਮਾਰ ਮਰੀਜ਼ਾਂ ਨੂੰ ਸਸਤੀ ਸਿਹਤ ਸੰਭਾਲ ਮਿਲ ਕੇ। ਡਾ. ਚੀਮਾ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਰਕਾਰੀ ਹਸਪਤਾਲਾਂ ਵਿਚ ਸਮਰਪਿਤ ਕੋਰੋਨਾ ਬੈਡ 550 ਕੀਤੇ ਜਾਣ ਜਿਹਨਾਂ ਵਿਚ ਵੈਂਟੀਲੇਟਰਾਂ ਸਮੇਤ ਆਈ ਸੀ ਯੂ ਸਹੂਲਤਾਂ ਹੋਣ। ਉਹਨਾਂ ਕਿਹਾ ਕਿ ਸਰਕਾਰੀ ਨੂੰ ਫੌਰੀ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਹਾ ਬਹੁਤ ਕੁਝ ਜਾ ਰਿਹਾ ਹੈ ਪਰ ਲਾਗੂ ਕੁਝ ਵੀ ਨਹੀਂ ਕੀਤਾ ਜਾ ਰਿਹਾ।

ਉਹਨਾਂ ਕਿਹਾ ਕਿ ਪੰਜਾਬਰੀ ਸਰਕਾਰ ਤੋਂ ਆਸ ਕਰ ਰਹੇ ਹਨ ਕਿ ਉਹ ਵਧੀਕ ਮੈਡੀਕਲ ਸਹੂਲਤਾਂ ਸਿਰਜੇ ਤਾਂ ਜੋ ਮਰੀਜ਼ਾਂ ਵਿਚ ਹੋਏ 20 ਗੁਣਾ ਵਾਧੇ ਨਾਲ ਨਜਿੱਠਿਆ ਜਾ ਸਕੇ। ਉਹਨਾਂ ਕਿਹਾ ਕਿ ਸਰਕਾਰ ਨੂੰ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਲਈ ਨਿਯਮਿਤ ਆਕਸੀਜ਼ਨ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਹੈ ਤੇ ਨਾਲ ਹੀ ਜੀਵਨ ਰੱਖਿਅਕ ਦਵਾਈਆਂ ਬੇਸ ਰੇਟ ’ਤੇ ਮਰੀਜ਼ਾਂ ਨੂੰ ਮਿਲਣੀਆਂ ਯਕੀਨੀ ਬਣਾਉਣੀਆਂ ਚਾਹੀਦੀਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਕੋਰੋਨਾ ਮਰੀਜ਼ਾਂ ਦੀ ਮਦਦ ਵਾਸਤੇ ਹਰ ਯਤਨ ਕਰ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੁੰ ਤਖਤ ਦਮਦਮਾ ਸਾਹਿਬ ਵਿਖੇ 100 ਬੈਡਾਂ ਦਾ ਕੋਰੋਨਾ ਸੰਭਾਲ ਕੇਂਦਰ ਬਣਾਉਣ ਵਾਸਤੇ ਕਿਹਾ ਹੈ। ਯੂਥ ਅਕਾਲੀ ਦਲ ਨੇ ਪਹਿਲਾਂ ਹੀ ਪਲਾਜ਼ਮਾ ਬੈਂਕ ਸਥਾਪਿਤ ਕੀਤਾ ਹੈ ਤੇ ਅਸੀਂ ਆਉਂਦੇ ਦਿਨਾਂ ਵਿਚ ਹੋਰ ਵੀ ਪਹਿਲਕਦਮੀਆਂ ਕਰਾਂਗੇ।

-PTCNews

Related Post