CM ਚੰਨੀ ਵੱਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਖੇਤਰ ਵਿਚ ਸਭ ਤੋਂ ਜ਼ਿਆਦਾ ਰੱਖਣਾ ਨਿੰਦਣਯੋਗ : ਸ਼੍ਰੋਮਣੀ ਅਕਾਲੀ ਦਲ

By  Shanker Badra November 8th 2021 10:01 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਸਿਰਫ਼ ਨਾਮ ਦੇ ਪੰਜ ਰੁਪਏ ਪ੍ਰਤੀ ਲੀਟਰ ਦੀ ਕਮੀ ਕਰਨ ਦੇ ਫ਼ੈਸਲੇ ਨਾਲ ‘ਕਿਸਾਨ ਵਿਰੋਧੀ, ਉਦਯੋਗਪਤੀ ਵਿਰੋਧੀ ਅਤੇ ਟ੍ਰਾਂਸਪੋਰਟ ਵਿਰੋਧੀ’ ਦੇ ਸੋਚ ਨੂੰ ਦਿਖਾਉਂਦਾ ਹੈ। ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਗਰੀਬ ਅਤੇ ਮੱਧਮ ਵਰਗ ਦੇ ਖਪਤਕਾਰਾਂ ਪ੍ਰਤੀ ਆਪਣੀ ‘ਅਸੰਵੇਦਨਸ਼ੀਲਤਾ’ ਦਿਖਾਈ ਹੈ। ਅਕਾਲੀ ਦਲ ਦੇ ਭਾਰੀ ਵਿਰੋਧ ਨੂੰ ਦੇਖਣ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਇਸ ਕਟੌਤੀ ਦਾ ਐਲਾਨ ਕਰਨ ’ਤੇ ਮਜ਼ਬੂਰ ਹੋਣਾ ਪਿਆ।

ਉਨ੍ਹਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਨਾ-ਮਾਤਰ ਕਮੀ ਕਾਰਨ ਚੰਡੀਗੜ੍ਹ, ਹਿਮਾਚਲ ਅਤੇ ਜੰਮੂ, ਪੰਜਾਬ ਨਾਲ ਲੱਗਦੇ ਸੂਬਿਆਂ ਦੇ ਮੁਕਾਬਲੇ ਵਿਚ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਹਾਲੇ ਵੀ ਸਭ ਤੋਂ ਮਹਿੰਗਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਇਕ ਝੂਠ ਦੇ ਆਧਾਰ ’ਤੇ ਆਪਣੀ ਪਿੱਠ ਥਾਪੜ ਰਹੇ ਹਨ ਕਿ ਪੰਜਾਬ ਵਿਚ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਦੇਸ਼ ਵਿਚ ਸਭ ਤੋਂ ਘੱਟ ਹਨ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਵਿਚ ਇਕੱਲੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਤੇ ਵੈਟ ਲਗਾ ਕੇ ਲਗਭਗ 40 ਹਜ਼ਾਰ ਰੁਪਏ ਦਾ ਭਾਰ ਪਾਇਆ ਪਰ ਜਦੋਂ ਉਹ ਕੀਮਤਾਂ ਨੂੰ ਘੱਟ ਕਰਨ ਲਈ ਅਕਾਲੀ ਦਲ ਦੇ ਅੱਗੇ ਝੁਕੇ ਉਦੋਂ ਵੀ ਉਨ੍ਹਾਂ ਕੰਜੂਸੀ ਨਾਲ ਹੀ ਕੰਮ ਕੀਤਾ ਕਿਉਕਿ ਹਾਲੇ ਵੀ ਤਿੰਨ ਮੁੱਖ ਗੁਆਂਢੀ ਸੂਬਿਆਂ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਲਗਭਗ ਪਿਛਲੇ ਸਾਲਾਂ ਵਿਚ ਪੰਜਾਬ ਇੱਕੋ-ਇਕ ਅਜਿਹਾ ਸੂਬਾ ਹੈ ,ਜਿਸਨੇ ਕੇਂਦਰ ਵਲੋਂ ਕਟੌਤੀ ਦੇ ਮੁਕਾਬਲੇ ਵਿਚ ਪੈਟਰੋਲੀਅਮ ਪਦਾਰਥਾਂ ਵਿਚ ਕਮੀ ਨਹੀਂ, ਇਹ ਕਮੀ ਆਖਰੀ ਵਾਰ 2018 ਵਿਚ ਕੀਤੀ ਗਈ ਸੀ।

ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਦੇ ਦਬਾਓ ਦੇ ਬਾਵਜੂਦ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕਮੀ ਕਰਨ ਨਾਲ ਕਿਸਾਨਾਂ, ਉਦਯੋਗਪਤੀਆਂ ਅਤੇ ਟ੍ਰਾਂਸਪੋਰਟ ਵਿਰੋਧੀ ਸਰਕਾਰ ਦਾ ਪਤਾ ਚਲਦਾ ਹੈ, ਜੋ ਡੀਜ਼ਲ ਦੀ ਖਪਤ ਦਾ 90 ਫੀਸਦੀ ਤੋਂ ਜ਼ਿਆਦਾ ਹਿੱਸਾ ਲੈਂਦੇ ਹਨ। ਇਹ ਖੇਤਰ ਲਗਭਗ ਪੂਰੀ ਤਰ੍ਹਾਂ ਡੀਜ਼ਲ ’ਤੇ ਨਿਰਭਰ ਹਨ। ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਪੰਜਾਬ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਘੱਟੋ-ਘੱਟ ਆਪਣੇ ਮੁੱਖ ਸੂਬਿਆਂ ਦੇ ਬਰਾਬਰ ਲਿਆਉਣ ਤੋਂ ਇਨਕਾਰ ਕਰਨ ਦਾ ਇਹ ਮਤਲਬ ਹੋਵੇਗਾ ਕਿ ਸੂਬੇ ਵਿਚ ਮੁਦਰਾਸਫੀਤੀ ਸਭ ਤੋਂ ਵਧ ਰਹੇਗੀ ਕਿਉਕਿ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਟ੍ਰਾਂਸਪੋਰਟ ਖੇਤਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ’ਤੇ ਪੂਰੀ ਤਰ੍ਹਾਂ ਨਿਰਭਰ ਹਨ।

-PTCNews

Related Post