ਸ਼੍ਰੋਮਣੀ ਅਕਾਲੀ ਦਲ ਪੀੜ੍ਹਤ ਲੋਕਾਂ ਨੂੰ ਬੇਰਹਿਮ ਸਰਕਾਰ ਦੇ ਹਾਲ ’ਤੇ ਨਹੀਂ ਛੱਡੇਗਾ : ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ

By  Jagroop Kaur June 8th 2021 08:31 PM

ਚੰਡੀਗੜ੍ਹ, 8 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਅਣਕਿਆਸੇ ਸੰਕਟ ਵੇਲੇ ਲੋਕਾਂ ਨਾਲ ਖੜ੍ਹਨ ਵਾਲਿਆਂ ਦੀ ਆਵਾਜ਼ ਦਬਾਉਣ ਦਾ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਾਂਗਰਸ ਸਰਕਾਰ ਵੱਲੋਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ’ਤੇ ਅਕਾਲੀ ਲੀਡਰਸ਼ਿਪ ਖਿਲਾਫ ਕੇਸ ਦਰਜ ਕਰਨ ਦੇ ਸੂਬਾ ਸਰਕਾਰ ਦੇ ਅਣਕਿਆਸੇ ਤੇ ਹੈਰਾਨਜਨਕ ਫੈਸਲੇ ’ਤੇ ਪ੍ਰਤੀਕਰਮ ਪ੍ਰਗਟ ਕਰ ਰਹੇ ਸਨ। ਅਕਾਲੀ ਦਲ ਨੇ ਕੋਰੋਨਾ ਮਹਾਮਾਰੀ ਵੇਲੇ ਭ੍ਰਿਸ਼ਟਾਚਾਰ ਕਰਨ ਤੇ ਪੰਜਾਬੀਆਂ ਦੀਆਂ ਜਾਨਾਂ ਨਾਲ ਖੇਡਣ ਲਈ ਸਿਹਤ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ ਸੀ।Read More : ਕੁੜੀ ਨਾਲ ਕੀਤੀਆਂ ਦਰਿੰਦਗੀਆਂ ਦੀਆਂ ਹੱਦਾਂ ਪਾਰ, ਪੁਲਿਸ ਕਰ ਰਹੀ ਦੋਸ਼ੀਆਂ ਦੀ ਭਾਲ

ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਨਾਲ ਡੱਟ ਕੇ ਖੜ੍ਹਨਾ ਨਹੀਂ ਛੱਡੇਗਾ। ਉਹਨਾਂ ਨੇ ਸਰਕਾਰ ਨੁੰ ਚੁਣੌਤੀ ਦਿੱਤੀ ਕਿ ਉਹ ਅਕਾਲੀਆਂ ਨੂੰ ਦਬਾਉਣ ਲਈ ਪੂਰਾ ਜ਼ੋਰ ਲਾ ਲਵੇ ਅਤੇ ਵੇਖੇਗੀ ਕਿ ਅਕਾਲੀ ਯੋਧੇ ਜ਼ਬਰ ਦੇ ਖਿਲਾਫ ਡੱਟਣਗੇ ਅਤੇ ਲੋਕਾਂ ਨੂੰ ਸਰਕਾਰ ਦੇ ਰਹਿਮੋ ਕਰਮ ’ ਤੇ ਨਹੀਂ ਛੱਡਣਗੇ।ਉਹਨਾਂ ਕਿਹਾ ਕਿ ਸਰਕਾਰ ਬਲਬੀਰ ਸਿੱਧੂ ਦੇ ਭ੍ਰਿਸ਼ਟ ਹਰਕਤਾਂ ਨਾਲ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦੇ ਯਤਨਾਂ ਖਿਲਾਫ ਸ਼ਾਂਤਮਈ ਤੇ ਅਨੁਸ਼ਾਸਤ ਢੰਗ ਨਾਲ ਅਕਾਲੀ ਦਲ ਵੱਲੋਂ ਦਿੱਤੇ ਧਰਨੇ ਦੇ ਮਾਮਲੇ ਵਿਚ ਝੂਠੇ ਕੇਸ ਦਰਜ ਕਰ ਕੇ ਲੋਕਾਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ।ਉਹਨਾਂ ਕਿਹਾ ਕਿ ਅਕਾਲੀ ਸਰਕਾਰ ਕੋਰੋਨਾ ਮਹਾਮਾੀਰ ਵੇਲੇ ਲੋਕਾਂ ਲਈ ਸਹੂਲਤਾਂ ਦੀ ਮੰਗ ਕਰਨ ਵਾਲਿਆਂ ਦੀ ਆਵਾਜ਼ ਕੁਚਲਣਾ ਚਾਹੁੰਦੀ ਹੈ।ਇਥੇ ਜਾਰੀ ਕੀਤੇ ਬਿਆਨ ਵਿਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਮਰਿੰਦਰ ਸਰਕਾਰ ਪੰਜਾਬੀਆਂ ਲਈ ਤਬਾਹਕੁੰਨ ਸਾਬਤ ਹੋਈ ਹੈ ਤੇ ਇਹ ਇਸ ਸਿਹਤ ਸੰਕਟ ਵੇਲੇ ਲੋਕਾਂ ਦੀ ਸੰਭਾਲ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ।SAD prevails on Cong govt to demand end to misuse of NIA and UAPA in forthcoming meetings with PM

Read more : ਸ਼ਤਰੰਜ ਦੇ ਵਿਸ਼ਵ ਚੈਂਪੀਅਨ ਨਾਲ ਮੁਕਾਬਲਾ ਕਰਦੇ ਨਜ਼ਰ ਆਉਣਗੇ ਆਮਿਰ ਖਾਨ

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕੋਰੋਨਾ ਕਾਲ ਵੇਲੇ ਲੋਕਾਂ ਨੂੰਹੇਠਾਂ ਲਾਇਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀਆਂ ਨੇ ਆਪਣੇ ਆਪ ਨੁੰ ਆਪਣੇ ਫਾਰਮ ਹਾਊਸਾਂ ਵਿਚ ਬੰਦ ਕਰ ਲਿਆ ਹੈ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਸਰਕਾਰ ਦੀ ਅਸਫਲਤਾ ਦੇ ਖਿਲਾਫ ਆਵਾਜ਼ ਬੁਲੰਦ ਕਰ ਰਿਹਾ ਹੈ ਅਤੇ ਮੰਗ ਕਰ ਹੀ ਹੈ ਕਿ ਸਰਕਾਰ ਲੋਕਾਂ ਨੁੰ ਮੁਫਤ ਵੈਕਸੀਨ ਪ੍ਰਦਾਨ ਕਰੇ ਅਤੇ ਉਹਨਾਂ ਦੀ ਸੰਭਾਲ ਕਰੇ ਤਾਂ ਉਸ ਵੇਲੇ ਸਰਕਾਰ ਲੋਕਾਂ ਦੀ ਆਵਾਜ਼ ਕੁਚਲਣ ਲਈ ਅਕਾਲੀ ਲੀਡਰਸ਼ਿਪ ਦੇ ਖਿਲਾਫ ਕੇਸ ਦਰਜ ਕਰ ਰਹੀ ਹੈ।

ਉਹਨਾਂ ਕਿਹਾ ਕਿ ਅਜਿਹਾ ਉਸ ਵੇਲੇ ਹੋਇਆ ਹੈ ਜਦੋਂ ਅਕਾਲੀ ਦਲ ਨੇ ਸਿਹਤ ਮੰਤਰੀ ਦੇ ਘਰ ਸਾਹਮਣੇ ਧਰਨਾਂ ਦੇਣ ਤੇ ਉਹਨਾਂ ਤੋਂ ਅਸਤੀਫਾ ਮੰਗਣ ਵੇਲੇ ਕੋਰੋਨਾ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਨੇ ਮਾਸਕ ਪਾਏ ਸਨ ਤੇ ਨਿਯਮਾਂ ਦੀ ਪਾਲਣਾ ਕਰ ਰਹੇ ਸਨ। ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕਿ ਕੀ ਇਕ ਮੰਤਰੀ ਜੋ ਇਸ ਸੰਕਟ ਵੇਲੇ ਆਪਣੀ ਕਾਰਗੁਜ਼ਾਰੀ ਵਿਖਾਉਣ ਵਿਚ ਨਾਕਾਮ ਰਿਹਾ, ਉਸਦਾ ਅਸਤੀਫਾ ਮੰਗਣਾ ਗੁਨਾਹ ਹੈ ? ਉਹਨਾਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਨੁੰ ਸਰਕਾਰਾਂ ਤੋਂ ਸਵਾਲ ਕਰਨ ਦਾ ਹੱਕ ਹੈ ਪਰ ਇਹ ਸਰਕਾਰ ਤਾਨਾਸ਼ਾਹ ਵਾਂਗ ਪੇਸ਼ ਆ ਰਹੀ ਹੈ।

Read More :ਪਾਕਿਸਤਾਨ ‘ਚ ਸੀਨੀਅਰ ਮਹਿਲਾ ਪੱਤਰਕਾਰ ‘ਤੇ ਹੋਇਆ ਜਾਨਲੇਵਾ ਹਮਲਾ

ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨੂੰ ਪੰਜਾਬੀਆਂ ਦੀਆਂ ਜਾਨਾਂ ਦੀ ਪਰਵਾਹ ਨਹੀਂ ਹੈ ਤੇ ਹੁਣ ਤੱਕ 15000 ਲੋਕ ਪਹਿਲਾਂ ਹੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਉਹਨਾਂ ਸਰਕਾਰ ਨੁੰ ਇਹ ਵੀ ਪੁੱਛਿਆ ਕਿ ਉਸਨੂੰ ਕੇਂਦਰ ਸਰਕਾਰ ਤੋਂ ਕੋਰੋਨਾ ਮਹਾਮਾਰੀ ਵਾਸਤੇ ਕਿੰਨੇ ਫੰਡ ਪ੍ਰਾਪਤ ਹੋਏ ਤੇ ਉਹ ਕਿਸ ਪਾਸੇ ਖਰਚ ਕੀਤੇ ਗਏ।ਉਹਨਾਂ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਦਮਨਕਾਰੀਆਂ ਨੀਤੀਆਂ ਦੀ ਕੋਈ ਪਰਵਾਹ ਨਹੀਂ ਕਰਦਾ ਤੇ ਇਹ ਲੋਕਾਂ ਦੀ ਸੇਵਾ ਕਰਨ ਤੇ ਪੰਜਾਬੀਆਂ ਨਾਲ ਹੁੰਦੇ ਅਨਿਆਂ ਖਿਲਾਫ ਆਵਾਜ਼ ਬੁਲੰਦ ਕਰਨੀ ਜਾਰੀ ਰੱਖੇਗਾ।

Related Post