ਸੰਤ ਰਾਮਪਾਲ ਨੂੰ ਹੱਤਿਆ ਦੇ ਮਾਮਲਿਆਂ 'ਚ ਹਿਸਾਰ ਦੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

By  Shanker Badra October 16th 2018 01:11 PM -- Updated: October 16th 2018 01:17 PM

ਸੰਤ ਰਾਮਪਾਲ ਨੂੰ ਹੱਤਿਆ ਦੇ ਮਾਮਲਿਆਂ 'ਚ ਹਿਸਾਰ ਦੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ:ਹਿਸਾਰ ਦੇ ਸਤਲੋਕ ਆਸ਼ਰਮ ਵਾਲੇ ਸੰਤ ਰਾਮਪਾਲ 'ਤੇ ਕਤਲ ਦੇ 2 ਮਾਮਲਿਆਂ 'ਚ ਅੱਜ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ।ਇਹ ਫ਼ੈਸਲਾ ਹਿਸਾਰ ਦੀ ਅਦਾਲਤ ਨੇ ਸੁਣਾਇਆ ਹੈ।ਹਿਸਾਰ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਸੰਤ ਰਾਮਪਾਲ ਸਮੇਤ 15 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦਈਏ ਕਿ 11 ਅਕਤੂਬਰ ਨੂੰ ਹਿਸਾਰ ਦੀ ਅਦਾਲਤ ਨੇ ਦੋ ਮਾਮਲਿਆਂ 'ਚ ਰਾਮਪਾਲ ਨੂੰ ਦੋਸ਼ੀ ਕਰਾਰ ਦਿੱਤਾ ਸੀ। 2014 'ਚ ਸੰਤ ਰਾਮਪਾਲ ਸਮੇਤ 16 ਲੋਕਾਂ 'ਤੇ ਹੱਤਿਆ ਦਾ ਮਾਮਲਾ ਦਰਜ ਹੋਇਆ ਸੀ। ਇਸ ਦੇ ਮੱਦੇਨਜ਼ਰ ਹਿਸਾਰ ਤੇ ਨੇੜਲੇ ਇਲਾਕਿਆਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਰਾਮਪਾਲ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਹਿਸਾਰ 'ਚ ਧਾਰਾ 144 ਲਗਾ ਦਿੱਤੀ ਗਈ ਹੈ। -PCTNews

Related Post