ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ

By  Shanker Badra May 18th 2019 06:04 PM

ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ:ਪਟਿਆਲਾ : ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਅੱਜ ਵੋਟਾਂ 'ਚ ਵਰਤਾਈ ਜਾਣ ਵਾਲੀ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਹੋਈ ਹੈ।ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਫਸਰ ਦੀ ਸਿਫਾਰਸ਼ 'ਤੇ ਵੱਡੀ ਕਾਰਵਾਈ ਕੀਤੀ ਹੈ।ਇਸ ਮਾਮਲੇ ਵਿੱਚ ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ ਕੀਤਾ ਗਿਆ ਹੈ।

Samana DSP Jaswant Mangat And SHO Baljeet Kumar Transfer ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।ਪੀ.ਡੀ.ਏ ਦੇ ਉਮੀਦਵਾਰ ਡਾ ਧਰਮਵੀਰ ਗਾਂਧੀ ਨੇ ਪੰਜਾਬ ਚੋਣ ਕਮਿਸ਼ਨ ਤੇ ਵੀ ਪੱਖਪਾਤੀ ਹੋਣ ਦਾ ਇਲਜ਼ਾਮ ਲਾਇਆ ਸੀ।

Samana DSP Jaswant Mangat And SHO Baljeet Kumar Transfer ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ

ਜਦੋਂ ਬੀਤੀ ਰਾਤ ਸਮਾਣਾ ਨੇੜੇ ਪਿੰਡ ਫਤਿਹਪੁਰ ਦੇ ਇੱਕ ਸ਼ੈਲਰ ਵਿੱਚ ਭਾਰੀ ਮਾਤਰਾ 'ਚ ਸ਼ਰਾਬ ਆਉਣ ਬਾਰੇ ਭਿਣਕ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਪੀ.ਡੀ.ਏ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਸਾਰੀ ਰਾਤ ਪਟਿਆਲਾ ਸਮਾਣਾ ਸੜਕ 'ਤੇ ਧਰਨਾ ਲਗਾ ਦਿੱਤਾ।

Samana DSP Jaswant Mangat And SHO Baljeet Kumar Transfer ਸਮਾਣਾ ਵਿਖੇ ਸ਼ਰਾਬ ਬਰਾਮਦਗੀ ਮਾਮਲਾ : ਸਮਾਣਾ ਦੇ DSP ਜਸਵੰਤ ਮਾਂਗਟ ਅਤੇ ਐੱਸ.ਐਚ.ਓ ਬਲਜੀਤ ਕੁਮਾਰ ਦਾ ਤਬਾਦਲਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨਾ ਚਾਹੀਦਾ ਹੈ : ਮਜੀਠੀਆ

ਓਥੇ ਸਾਰੀ ਰਾਤ ਧਰਨਾ ਜਾਰੀ ਰਹਿਣ ਤੋਂ ਬਾਅਦ ਅੱਜ ਸਵੇਰੇ ਪੰਜ ਵਜੇ ਪ੍ਰਸਾਸ਼ਨ ਆਖਿਰਕਾਰ ਝੁਕਿਆ ਅਤੇ ਸ਼ੈਲਰ ਦੇ ਗੇਟ ਖੋਲ੍ਹੇ ਗਏ।ਜਿਸ ਤੋਂ ਬਾਅਦ ਡਾ.ਧਰਮਵੀਰ ਗਾਂਧੀ ਅਤੇ ਸੁਰਜੀਤ ਸਿੰਘ ਰੱਖੜਾ ਮੀਡੀਆ ਕਰਮੀਆਂ ਨਾਲ ਸ਼ੈਲਰ ਦੇ ਅੰਦਰ ਪੁੱਜੇ ਤਾਂ ਉਥੇ ਦੇਖਿਆ ਕਿ ਸ਼ੈਲਰ ਦੇ ਅੰਦਰ ਅਣਗਿਣਤ ਸ਼ਰਾਬ ਦੀਆਂ ਪੇਟੀਆਂ ਪਈਆਂ ਸਨ।

-PTCNews

Related Post