ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ

By  Jashan A May 29th 2019 06:38 PM

ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ,ਚੰਡੀਗੜ੍ਹ:ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਸਪੇਨ ਦੀ ਮਸ਼ਹੂਰ ਕੰਪਨੀ ਵੱਲੋਂ ਇਫਕੋ ਦੇ ਸਹਿਯੋਗ ਨਾਲ ਸਮਰਾਲਾ ਵਿਖੇ ਲਾਏ ਜਾ ਰਹੇ 550 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਪੰਜਾਬ ਵਿਚ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਵੱਡਾ ਹੁਲਾਰਾ ਮਿਲੇਗਾ। ਉਹਨਾਂ ਇਸ ਗੱਲ ਉੱਤੇ ਸਤੁੰਸ਼ਟੀ ਜ਼ਾਹਿਰ ਕੀਤੀ ਕਿ ਪਿਛਲੇ ਸਾਲ ਸਤੰਬਰ ਵਿਚ ਉਹਨਾਂ ਦੇ ਸਪੇਨ ਦੇ ਦੌਰੇ ਦੌਰਾਨ ਸਪੇਨੀ ਕੰਪਨੀ ਅਤੇ ਇਨਵੈਸਟ ਇੰਡੀਆ ਵਿਚਕਾਰ ਸਹੀਬੰਦ ਹੋਏ ਐਮਓਯੂ ਨੂੰ ਆਖਿਰ ਬੂਰ ਪੈ ਗਿਆ ਹੈ।

hkb ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ

ਇਹ ਟਿੱਪਣੀ ਕਰਦਿਆਂ ਕਿ ਸੀਐਨ ਕੌਰਪ ਅਤੇ ਇਫਕੋ ਦੁਆਰਾ ਸਥਾਪਤ ਕੀਤਾ ਜਾ ਰਿਹਾ ਪ੍ਰੋਸੈਸਿੰਗ ਪਲਾਂਟ ਲੁਧਿਆਣਾ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਸ਼ਬਜ਼ੀ ਉਤਪਾਦਕਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਵੇਗਾ, ਬੀਬਾ ਬਾਦਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੰਨਵਾਦੀ ਹਨ ਕਿ ਉੁਹਨਾਂ ਨੇ ਇਸ ਪਲਾਂਟ ਉੱਤੇ ਕੱਲ੍ਹ ਨੂੰ ਕੰਮ ਸ਼ੁਰੂ ਕਰਵਾਉਣ ਵਾਸਤੇ ਉਦਘਾਟਨ ਕਰਨ ਦਾ ਸਮਾਂ ਕੱਢ ਲਿਆ ਹੈ।

ਹੋਰ ਪੜ੍ਹੋ:ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਹਾਈ ਅਲਰਟ, ਮੁੱਖ ਮੰਤਰੀ ਕੱਲ੍ਹ ਸਰਹੱਦੀ ਖੇਤਰ ਦਾ ਕਰਨਗੇ ਦੌਰਾ

hkb ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ

ਉਹਨਾਂ ਕਿਹਾ ਕਿ ਇਹ ਪ੍ਰਾਜੈਕਟ ਮੈਨੂੰ ਬਹੁਤ ਪਿਆਰਾ ਹੈ, ਜੋ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਸਪੇਨੀ ਕੰਪਨੀ ਨੂੰ ਹਰ ਕਦਮ ਉਤੇ ਦਿੱਤੇ ਸਹਿਯੋਗ ਦਾ ਨਤੀਜਾ ਹੈ। ਮੈਨੂੰ ਉਮੀਦ ਹੈ ਕਿ ਸੂਬਾ ਸਰਕਾਰ ਵੀ ਸੀਐਨ ਕੌਰਪ ਨੂੰ ਲੋੜੀਂਦੀ ਮੱਦਦ ਅਤੇ ਸਹਿਯੋਗ ਦੇਣਾ ਜਾਰੀ ਰੱਖੇਗੀ ਤਾਂ ਕਿ ਸਪੇਨ ਵਿਚ ਐਗਰੋ-ਪ੍ਰੋਸੈਸਿੰਗ ਦੇ ਗੜ੍ਹ ਵਜੋਂ ਜਾਣੇ ਜਾਂਦੇ ਨਵਾਰਾ ਖੇਤਰ ਦੀਆਂ ਹੋਰ ਕੰਪਨੀਆਂ ਨੂੰ ਵੀ ਪੰਜਾਬ ਵਿਚ ਆਪਣੇ ਪਲਾਂਟ ਲਾਉਣ ਲਈ ਹੱਲਾਸ਼ੇਰੀ ਮਿਲੇ।

ਬੀਬਾ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਹ ਪ੍ਰਾਜੈਕਟ ਆਪਣੀ ਸਾਲਾਨਾ 80 ਹਜ਼ਾਰ ਟਨ ਦੀ ਪ੍ਰੋਸੈਸਿੰਗ ਸਮਰੱਥਾ ਨਾਲ ਦੋਆਬਾ ਖੇਤਰ ਦੇ ਆਲੂ ਉਤਪਾਦਕਾਂ ਲਈ ਇੱਕ ਨਵੀ ਮਾਰਕੀਟ ਖੋਲ੍ਹ ਦੇਵੇਗਾ। ਉਹਨਾਂ ਕਿਹਾ ਕਿ 5 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਸਿੱਧਾ ਫਾਇਦਾ ਪਹੁੰਚੇਗਾ, ਕਿਉਂਕਿ ਇਹ ਕੰਪਨੀ ਸਥਾਨਕ ਲੋਕਾਂ ਕੋਲੋਂ ਸ਼ਬਜ਼ੀਆਂ ਖਰੀਦੇਗੀ। ਇਸ ਕੰਪਨੀ ਵੱਲੋਂ ਇੱਕ ਹਜ਼ਾਰ ਨੌਕਰੀਆਂ ਦੇਣ ਦੀ ਵੀ ਸੰਭਾਵਨਾ ਹੈ।

hkb ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ

ਇਸੇ ਦੌਰਾਨ ਬਠਿੰਡਾ ਸਾਂਸਦ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੀ ਪੁਰਾਣੀ ਬੇਨਤੀ ਉੱਤੇ ਗੌਰ ਕਰਨ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਪੀਏਆਈਸੀ ਨੂੰ ਅਲਾਟ ਕੀਤੇ 117 ਕਰੋੜ ਰੁਪਏ ਦੀ ਲਾਗਤ ਵਾਲੇ ਲਾਢੋਵਾਲ ਮੈਗਾ ਫੂਡ ਪਾਰਕ ਦਾ ਉਦਘਾਟਨ ਕਰਨ, ਜਿਸ ਵਾਸਤੇ 50 ਕਰੋੜ ਰੁਪਏ ਦੀ ਗਰਾਂਟ ਫੂਡ ਪ੍ਰੋਸੈਸਿੰਗ ਮੰਤਰਾਲੇ ਵੱਲੋਂ ਦਿੱਤੀ ਗਈ ਹੈ।

hkb ਸਮਰਾਲਾ ਵਿਖੇ ਸਪੇਨ ਦੀ ਸੀਐਨ ਕੌਰਪ-ਇਫਕੋ ਪ੍ਰੋਸੈਸਿੰਗ ਪਲਾਂਟ ਬਣਨ ਨਾਲ ਸ਼ਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਹੁਲਾਰਾ ਮਿਲੇਗਾ: ਹਰਸਿਮਰਤ ਬਾਦਲ

ਉਹਨਾਂ ਕਿਹਾ ਕਿ ਇਸ ਫੂਡ ਪਾਰਕ ਦੇ ਉਦਘਾਟਨ ਵਿਚ ਕੀਤੀ ਬੇਲੋੜੀ ਦੇਰੀ ਸੂਬੇ ਦੀ ਕਿਸਾਨਾਂ ਦਾ ਕਾਫੀ ਨੁਕਸਾਨ ਕਰ ਚੁੱਕੀ ਹੈ ਅਤੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਸੱਟ ਮਾਰ ਰਹੀ ਹੈ। ਉਹਨਾਂ ਕਿਹਾ ਕਿ ਇਹ ਪਹਿਲਾ ਅਜਿਹਾ ਪਾਰਕ ਹੈ, ਜਿਸ ਵਿਚ ਪਾਰਕ ਦੇ ਚਾਲੂ ਹੋਣ ਤੋਂ ਪਹਿਲਾਂ ਇੱਕ ਨਿੱਜੀ ਯੂਨਿਟ ਤਿਆਰ ਹੋ ਚੁੱਕਿਆ ਹੈ। ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਇਸ ਪਾਰਕ ਵਿਚ ਕੰਮ ਸ਼ੁਰੂ ਕਰਨ ਲਈ ਆਪਣੇ ਖੰਭ ਤੋਲ ਰਹੀਆਂ ਹਨ। ਇਸ ਦੇ ਉਦਘਾਟਨ ਵਿਚ ਹੋਰ ਦੇਰੀ ਕਰਨਾ, ਕਿਸਾਨਾਂ ਦੇ ਹਿੱਤਾਂ ਲਈ ਘਾਤਕ ਸਾਬਿਤ ਹੋਵੇਗਾ।

-PTC News

Related Post