ਅਲਵਿਦਾ ਡੈਡੀ ! ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀਂ ਮਨਾ ਸਕਿਆ ,ਪੜ੍ਹੋ ਪੂਰੀ ਕਵਿਤਾ

By  Shanker Badra June 11th 2019 06:49 PM

ਅਲਵਿਦਾ ਡੈਡੀ ! ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀਂ ਮਨਾ ਸਕਿਆ ,ਪੜ੍ਹੋ ਪੂਰੀ ਕਵਿਤਾ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ 'ਚ 140 ਫੁੱਟ ਡੂੰਘੇ ਬੋਰਵੈੱਲ 'ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਪਰ ਉਸਦੀ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਇੱਕ ਕਵਿਤਾ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ,ਇਹ ਕਵਿਤਾ ਕਿਸ ਦੀ ਹੈ ,ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ।

ਹੈਲੋ ਡੈਡੀ ਮੈਂ ਫਤਿਹ ਬੋਲ ਰਿਹਾ,

ਤੁਸੀਂ ਮੈਨੂੰ ਬਾਹਰ ਕਿਉਂ ਨਹੀਂ ਖਿੱਚਿਆ

ਮੈਂ ਹੱਥ ਉੱਪਰ ਕਰਕੇ ਰੱਖੇ ਸੀ,

ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਸੀ

ਕਿ ਤੁਸੀਂ ਮੈਨੂੰ ਬਾਹਰ ਖਿੱਚ ਲਵੋਗੇ,

ਤੁਹਾਨੂੰ ਪਤਾ ਉੱਥੇ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ

ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ,

ਉੱਤੋ ਮੈਨੂੰ ਸਾਹ ਨਹੀਂ ਆ ਰਿਹਾ ਸੀ।

ਤੁਸੀਂ ਆਪਣੇ ਵਾਅਦੇ ਤੋਂ ਮੁੱਕਰ ਗਏ ,

ਜਿਹੜਾ ਗਿਫ਼ਟ ਤੁਸੀਂ ਮੇਰੇ ਜਨਮ ਦਿਨ 'ਤੇ ਲੈ ਕੇ ਦੇਣਾ ਸੀ,

ਮੈਨੂੰ ਨਹੀਂ ਦਿੱਤਾ।

ਤੁਸੀਂ ਉਸ ਕੁੰਡੀ ਨਾਲ ਮੈਨੂੰ ਪਹਿਲਾਂ ਕਿਉਂ ਨਹੀਂ ਖਿੱਚਿਆ ,

ਜਿਸ ਰਾਹੀਂ ਹੁਣ ਖਿੱਚਿਆ,

ਮੈਂ ਸੁਣ ਰਿਹਾ ਸੀ।

ਉਹ ਬੰਦਾ ਤੁਹਾਨੂੰ ਕਹਿ ਰਿਹਾ ਸੀ,

ਕਿ ਮੈਂ ਇਸਨੂੰ ਅੱਧੇ ਘੰਟੇ 'ਚ ਬਾਹਰ ਕੱਢ ਦੂ ,

ਨਾ ਤੁਸੀਂ ਉਸ ਬਾਜੀਗਰ ਦੀ ਗੱਲ ਸੁਣੀ,

ਜਿਹੜਾ ਬੋਰ ਵਿਚ ਆਪਣੀ ਕੁੜੀ ਨੂੰ ਭੇਜਣ ਨੂੰ ਤਿਆਰ ਸੀ।

ਇਹ ਸਰਕਾਰੀ ਅਫ਼ਸਰ ਦਾ ਥੋੜੀ ਮੈਂ ਪੁੱਤ ਸੀ,

ਇਹ ਤਾਂ ਮੇਰੇ 'ਤੇ Experiment ਕਰਨ ਲੱਗੇ ਹੋਏ ਸੀ।

ਤੁਹਾਨੂੰ ਪਤਾ ਮੇਰੇ ਸਾਹ ਦੋ ਦਿਨ ਤੱਕ ਚਲਦੇ ਰਹੇ,

ਇਸ ਉਮੀਦ ਵਿਚ ਕੀ ਮੇਰਾ ਡੈਡੀ ਤਾਂ ਮੈਨੂੰ ਜ਼ਰੂਰ ਬਾਹਰ ਕੱਢ ਲਵੇਗਾ।

ਨਾ ਡੈਡੀ ਨਾ ਰੋ ਨਾ ,

ਮੈਨੂੰ ਪਤਾ ਇਸ ਵਿਚ ਤੇਰਾ ਕੋਈ ਕਸੂਰ ਨਹੀਂ।

ਇਹ ਅਫ਼ਸਰਸ਼ਾਹੀ ਭਾਰੀ ਪੈ ਗਈ ਤੁਹਾਡੇ 'ਤੇ

ਅਲਵਿਦਾ ਡੈਡੀ।

ਮੈਂ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀ ਮਨਾ ਸਕਿਆ।

ਮੰਮੀ ਨੂੰ ਕਹਿਣਾ ਰੋਵੇ ਨਾ ,

ਮੈਂ ਫਿਰ ਵਾਪਿਸ ਆਵਾਂਗਾ।

ਡੈਡੀ ਮੈਂ ਨਹੀਂ ਮਰਿਆ ,

ਮਰੀਆਂ ਨੇ ਇਹ ਗੰਦੀਆਂ ਸਰਕਾਰਾਂ ਤੇ ਘਟੀਆ ਰਾਜਨੀਤੀ,

ਮੈਂ ਜਾਂਦਾ ਹੋਇਆ ਇਸ ਸਰਕਾਰ ਤੇ ਸਾਰੇ ਅਫ਼ਸਰਾਂ, ਮੰਤਰੀਆਂ ਨੂੰ ਸਰਧਾਂਜਲੀ ਭੇਂਟ ਕਰਦਾ ਹਾਂ।

-PTCNews

Related Post