Sangrur Results 2022: ਸਿਮਰਨਜੀਤ ਸਿੰਘ ਮਾਨ ਨੇ ਜਿੱਤਿਆ ਸੰਗਰੂਰ ਜ਼ਿਮਨੀ ਚੋਣ ਮੁਕਾਬਲਾ , 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੀਤੀ ਹਾਸਿਲ

By  Pardeep Singh June 26th 2022 06:53 AM -- Updated: June 26th 2022 02:03 PM

Sangrur Lok Sabha By-Election Results 2022: ਪੰਜਾਬ ਵਿੱਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਿੰਗ ਹੋਈ। ਇਸ ਵਾਰ ਵੋਟਿੰਗ ਦਰ ਬਹੁਤ ਹੀ ਘੱਟ ਰਹੀ। ਸੰਗਰੂਰ ਜ਼ਿਮਨੀ ਚੋਣ ਵਿੱਚ 45.30 ਫੀਸਦੀ ਮਤਦਾਨ ਦਰਜ ਕੀਤਾ ਗਿਆ।  ਦੱਸ ਦੇਈਏ ਕਿ 1991 ਤੋਂ ਬਾਅਦ ਸਭ ਤੋਂ ਘੱਟ ਮਤਦਾਨ ਹੋਇਆ ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਵਿੱਚ 72.44% ਮਤਦਾਨ ਦਰਜ ਕੀਤਾ ਗਿਆ ਸੀ। ਇਸ ਸੀਟ 'ਤੇ ਆਮ ਆਦਮੀ ਪਾਰਟੀ , ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਫਸਵਾਂ ਮੁਕਾਬਲਾ ਹੈ। ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ 'ਚ ਸਿਮਰਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ।

 ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 13 ਪੁਰਸ਼ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਗੁਰਮੇਲ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਤੇ ਕਾਂਗਰਸ ਨੇ ਦਲਵੀਰ ਗੋਲਡੀ, ਪੰਥਕਾਂ ਧਿਰਾਂ ਦੇ ਸਾਂਝੇ ਉਮੀਦਵਾਰ ਕਮਲਦੀਪ ਕੌਰ ਰਾਜੋਆਣਾ ਅਤੇ ਭਾਜਪਾ ਨੇ ਕੇਵਲ ਢਿੱਲੋਂ ਨੂੰ ਮੈਦਾਨ ਵਿਚ ਉਤਾਰਿਆ ਹੈ।

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

ਜ਼ਿਕਰਯੋਗ ਹੈ ਕਿ ਇਹ ਸੰਸਦੀ ਸੀਟ ਧੂਰੀ ਤੋਂ ਭਗਵੰਤ ਮਾਨ ਦੇ ਵਿਧਾਇਕ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਸੀ। ਇਸ ਵਾਰ ਹਲਕੇ ਵਿੱਚ 15,69,240 ਵੋਟਰ ਹਨ ਜਿਨ੍ਹਾਂ ਵਿਚੋਂ 8,30,056 ਪੁਰਸ਼, 7,39,140 ਮਹਿਲਾਵਾਂ ਤੇ 44 ਕਿੰਨਰ ਹਨ। ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕੁੱਲ 16 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ 'ਚ ਪੰਜ ਉਮੀਦਵਾਰ ਅਜਿਹੇ ਹਨ, ਜਿਨ੍ਹਾਂ ਵਿੱਚ ਫਸਵੀਂ ਟੱਕਰ ਹੋਣ ਦੀ ਸੰਭਾਵਨਾ ਹੈ।

ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

ਭਾਰਤੀ ਚੋਣ ਕਮਿਸ਼ਨ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਵਿਖੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋ ਬਾਅਦ ਇਨ੍ਹਾਂ ਵੋਟਾਂ ਦੀ ਗਿਣਤੀ 26 ਜੂਨ ਨੂੰ ਸਵੇਰੇ 8 ਵਜੇ ਹੋਈ।  ਉਨ੍ਹਾਂ ਦੱਸਿਆ ਕਿ ਈ.ਵੀ.ਐਮ ਰਾਹੀਂ ਪਈਆਂ ਵੋਟਾਂ ਦੀ ਗਿਣਤੀ ਲਈ ਹਰੇਕ ਗਿਣਤੀ ਕੇਂਦਰ ਵਿਖੇ 14 ਕਾਊਂਟਿੰਗ ਟੇਬਲ ਲਗਾਏ ਗਏ ਹਨ ਜਦਕਿ ਪੋਸਟਲ/ਈਟੀਪੀਬੀਐਸ ਬੈਲਟ ਪੇਪਰਾਂ ਦੀ ਗਿਣਤੀ ਕਾਨਫਰੰਸ ਹਾਲ, ਪਹਿਲੀ ਮੰਜਿ਼ਲ, ਕਾਮਰਸ ਬਲਾਕ, ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਬਣਾਏ ਕਾਊਟਿੰਗ ਸੈਂਟਰ ਵਿਖੇ ਹੋਵੇਗੀ ਜਿਸ ਲਈ 4 ਕਾਊਂਟਿੰਗ ਟੇਬਲ ਲਗਾਏ ਗਏ ਹਨ।

 ਰਿਟਰਨਿੰਗ ਅਫ਼ਸਰ ਜਤਿੰਦਰ ਜੋਰਵਾਲ

Sangrur Lok Sabha By-Election Results 2022: ਸਿਮਰਨਜੀਤ ਸਿੰਘ ਮਾਨ ਨੇ ਜਿੱਤਿਆ ਸੰਗਰੂਰ ਜ਼ਿਮਨੀ ਚੋਣ ਮੁਕਾਬਲਾ, 7 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਕੀਤੀ ਹਾਸਿਲ

ਸੰਗਰੂਰ ਨੇ ਤੋੜਿਆ  'ਆਪ' ਦਾ ਗਰੂਰ, ਜਿੱਤ ਸਿਮਰਨਜੀਤ ਮਾਨ ਦੀ ਝੋਲੀ

---ਸੰਗਰੂਰ ਡਿਪਟੀ ਕਮਿਸ਼ਨਰ ਵੱਲੋ ਸਿਮਰਨਜੀਤ ਮਾਨ ਨੂੰ ਵਧਾਈ, ਫੋਨ ਕਰਕੇ ਦਿੱਤੀ ਵਧਾਈ

ਜੇਤੂ ਸਰਟੀਫਿਕੇਟ ਲੈਣ ਆਉਣ ਦਾ ਸਮਾਂ ਪੁੱਛਿਆ, ਜਿੱਤ ਦੇ ਨੇੜੇ ਸਿਮਰਨਜੀਤ ਸਿੰਘ ਮਾਨ

 ਜਿੱਤ ਦੇ ਨੇੜੇ ਸਿਮਰਨਜੀਤ ਸਿੰਘ ਮਾਨ, ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ 'ਚ ਜਸ਼ਨ ਦਾ ਮਾਹੌਲ

ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ 'ਚ ਜਸ਼ਨ ਦਾ ਮਾਹੌਲ

, ਸਿਮਰਨਜੀਤ ਸਿੰਘ ਮਾਨ ਦੇ ਸਮਰਥਕਾਂ 'ਚ ਜਸ਼ਨ ਦਾ ਮਾਹੌਲ

--- ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਵਿਚਾਲੇ ਟੱਕਰ

ਹੁਣ ਤੱਕ ਦੇ ਰੁਝਾਨ--------Sangrur By election Result

35 ਵਾਂ ਰੁਝਾਨ

ਸਿਮਰਨਜੀਤ ਸਿੰਘ ਮਾਨ- 231985

ਗੁਰਮੇਲ ਸਿੰਘ- 227394

ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ

34 ਵਾਂ ਰੁਝਾਨ

ਸਿਮਰਨਜੀਤ ਸਿੰਘ ਮਾਨ- 230159

ਗੁਰਮੇਲ ਸਿੰਘ- 225556

ਇਹ ਵੀ ਪੜ੍ਹੋ:ਸੰਗਰੂਰ ਜ਼ਿਮਨੀ ਚੋਣ ਨੂੰ ਲੈ ਕੇ ਪੁਖ਼ਤਾ ਇੰਤਜ਼ਾਮ, ਮੋਬਾਇਲ ਅੰਦਰ ਲਿਜਾਉਣ 'ਤੇ ਪਾਬੰਦੀ

33 ਵਾਂ ਰੁਝਾਨ

ਸਿਮਰਨਜੀਤ ਸਿੰਘ ਮਾਨ- 236546

ਗੁਰਮੇਲ ਸਿੰਘ- 230964

ਸਵੇਰੇ 11.00 ਵਜੇ--- Sangrur Lok Sabha ByPoll Results : 7 ਵੇਂ ਗੇੜ 'ਚ ਸਿਮਰਨਜੀਤ ਸਿੰਘ ਮਾਨ ਪਿਛੜੇ

AAP ਦੇ ਗੁਰਮੇਲ ਸਿੰਘ ਨੇ ਬਣਾਈ ਲੀਡ

ਸਵੇਰੇ10.30 ਵਜੇ: ਸੰਗਰੂਰ ਜ਼ਿਮਨੀ ਚੋਣ ਦੀ ਗਿਣਤੀ ਦੇ ਰੁਝਾਨਾਂ 'ਚ ਸਿਮਰਜੀਤ ਸਿੰਘ ਮਾਨ 42 ਵੋਟਾਂ ਨਾਲ ਅੱਗੇ

ਸਿਮਰਨਜੀਤ ਸਿੰਘ ਮਾਨ ਨੂੰ 95468, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 95426, ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 31654, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 23459 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 16587 ਵੋਟਾਂ ਪਈਆਂ ਹਨ।

CM ਭਗਵੰਤ ਮਾਨ ਦੇ ਪਿੰਡ ਸਤੌਜ 'ਚ ਸਿਮਰਨਜੀਤ ਮਾਨ ਦੀ ਬੱਲੇ-ਬੱਲੇ

ਸਵੇਰੇ 9.30 ਵਜੇ:  ਸਿਮਰਨਜੀਤ ਸਿੰਘ ਮਾਨ ਮਲੇਰਕੋਟਲਾ 'ਚ 2743 ਵੋਟਾਂ ਨਾਲ ਅੱਗੇ

ਸਵੇਰੇ 8.00 ਵਜੇ:

ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ 807 ਵੋਟਾਂ ਨਾਲ ਅੱਗੇ ਆ ਗਏ ਹਨ।

ਸਿਮਰਨਜੀਤ ਸਿੰਘ ਮਾਨ ਨੂੰ 78511, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ 79318, ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੂੰ 25710, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਨੂੰ 20680 ਅਤੇ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਕਮਲਦੀਪ ਕੌਰ ਨੂੰ 13947 ਵੋਟਾਂ ਪਈਆਂ ਹਨ।

-PTC News

Related Post