ਸਿੱਖਿਆ ਮੰਤਰੀ ਦੀ ਕੋਠੀ ਬਾਹਰ ਅਧਿਆਪਕ ਕਰ ਰਹੇ ਸਨ ਪ੍ਰਦਰਸ਼ਨ, ਪੁਲਿਸ ਨੇ ਕੀਤਾ ਲਾਠੀਚਾਰਜ (ਤਸਵੀਰਾਂ)

By  Jashan A November 17th 2019 04:11 PM

ਸਿੱਖਿਆ ਮੰਤਰੀ ਦੀ ਕੋਠੀ ਬਾਹਰ ਅਧਿਆਪਕ ਕਰ ਰਹੇ ਸਨ ਪ੍ਰਦਰਸ਼ਨ, ਪੁਲਿਸ ਨੇ ਕੀਤਾ ਲਾਠੀਚਾਰਜ (ਤਸਵੀਰਾਂ),ਸੰਗਰੂਰ:ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਨੇ ਸੰਗਰੂਰ 'ਚ ਪੱਕਾ ਧਰਨਾ ਲਗਾਇਆ ਹੋਇਆ ਹੈ ਤੇ ਲਗਾਤਾਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Sangrurਇਸ ਦੌਰਾਨ ਅੱਜ ਵੀ ਬੇਰੁਜ਼ਗਾਰ ਬੀਐੱਡ ਅਧਿਆਪਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਤਾਂ ਪੁਲਿਸ ਨੇ ਅਧਿਆਪਕਾਂ 'ਤੇ ਲਾਠੀਚਾਰਜ ਕੀਤਾ ਅਤੇ ਉਹਨਾਂ 'ਤੇ ਪਾਣੀ ਦੀਆਂ ਬੁਛਾੜਾਂ ਵੀ ਮਾਰੀਆਂ ਗਈਆਂ।

ਹੋਰ ਪੜ੍ਹੋ: ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਜੀਵਨਲੀਲ੍ਹਾ ਸਮਾਪਤ, ਸੋਗ 'ਚ ਡੁੱਬਿਆ ਪਰਿਵਾਰ

ਤੁਹਾਨੂੰ ਦੱਸ ਦੇਈਏ ਕਿ ਅਧਿਆਪਕ 55 ਫੀਸਦੀ ਸ਼ਰਤ ਤੁਰੰਤ ਖ਼ਤਮ ਕਰਨ, ਉਮਰ ਹੱਦ 37 ਤੋਂ 42 ਕਰਨ ਅਤੇ 15000 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਨੂੰ ਲੈ ਕੇ 8 ਸਤੰਬਰ ਤੋਂ ਪੱਕੇ ਮੋਰਚੇ 'ਤੇ ਬੈਠੇ ਹਨ ਤੇ ਅੱਜ ਵੱਡੀ ਗਿਣਤੀ 'ਚ ਅਧਿਆਪਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਘਿਰਾਓ ਕਰ ਰਹੇ ਸਨ। ਸਵੇਰੇ ਤੋਂ ਵੱਡੀ ਗਿਣਤੀ 'ਚ ਬੇਰੁਜ਼ਗਾਰ ਬੀ.ਐੱਡ. ਅਧਿਆਪਕ ਮੋਰਚੇ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ।

Sangrurਅਧਿਆਪਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪੁਤਲਿਆਂ ਨੂੰ ਗਧੀ 'ਤੇ ਬਿਠਾ ਸ਼ਹਿਰ 'ਚ ਪਹਿਲਾਂ ਜਲੂਸ ਕੱਢਿਆ ਅਤੇ ਫਿਰ ਕੋਠੀ ਪਹੁੰਚਣ ਉਪਰੰਤ ਪੁਤਲੇ ਫੂਕੇ ਗਏ।

-PTC News

Related Post