ਸੰਗਰੂਰ ਵਾਸੀ ਵੱਲੋਂ ਮੁਫ਼ਤ ਬਿਜਲੀ ਲੈਣ ਤੋਂ ਇਨਕਾਰ, ਜਾਣੋ ਕਾਰਨ

By  Ravinder Singh August 5th 2022 02:33 PM -- Updated: August 5th 2022 02:36 PM

ਸੰਗਰੂਰ : ਆਮ ਆਦਮੀ ਪਾਰਟੀ ਵੱਲੋਂ ਆਪਣੀ ਚੋਣ ਮੁਹਿੰਮ ਵੇਲੇ ਮੁਫ਼ਤ ਬਿਜਲੀ ਦੇਣ ਦਾ ਕੀਤਾ ਗਿਆ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਬਿੱਲ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚਕਾਰ ਸੰਗਰੂਰ ਦੀ ਪੂਨੀਆ ਕਾਲੋਨੀ ਦੀ ਮਨਧੀਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਬਡਰੁੱਖਾਂ ਦੀ ਐਕਸੀਅਨ ਨੂੰ ਚਿੱਠੀ ਲਿਖ ਕੇ ਮੁਫ਼ਤ ਬਿਜਲੀ ਲੈਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਬਿਜਲੀ ਦਾ ਬਿੱਲ ਭਰ ਸਕਦੇ ਹਨ।

ਸੰਗਰੂਰ ਵਾਸੀ ਵੱਲੋਂ ਮੁਫ਼ਤ ਬਿਜਲੀ ਲੈਣ ਤੋਂ ਇਨਕਾਰ, ਜਾਣੋ ਕਾਰਨਜਾਣਕਾਰੀ ਅਨੁਸਾਰ ਮਨਧੀਰ ਸਿੰਘ ਨੇ ਬਡਰੁੱਖਾਂ ਦੇ ਐਕਸੀਅਨ ਨੂੰ ਭੇਜੀ ਚਿੱਠੀ ਵਿੱਚ ਲਿਆ ਹੈ ਕਿ ਉਸ ਦੇ ਘਰ ਦਾ ਬਿਜਲੀ ਦਾ ਬਿੱਲ ਈਮੇਲ ਰਾਹੀਂ ਪ੍ਰਾਪਤ ਹੋਇਆ ਹੈ। ਇਸ ਦੀ ਰਾਸ਼ੀ ਜ਼ੀਰੋ ਹੈ। ਇਹ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇਣ ਕਾਰਨ ਆਇਆ ਹੈ। ਇਸ ਲਈ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੇ ਆਪਣੇ ਘਰ ਦੀ ਛੱਤ ਉਪਰ ਤਿੰਨ ਕਿਲੋਵਾਟ ਦਾ ਸੋਲਰ ਲਗਾਇਆ ਹੋਇਆ ਹੈ। ਉਸ ਦੀ ਬਿਜਲੀ ਦੀ ਕੁੱਲ ਖਪਤ 511 ਯੂਨਿਟ ਹੈ। ਸੋਲਰ ਵੱਲੋਂ ਪੈਦਾ ਕੀਤੀ ਬਿਜਲੀ ਖਪਤ ਕਰ ਕੇ ਉਨ੍ਹਾਂ ਨੇ ਬਿਜਲੀ ਮਹਿਕਮੇ ਦੀ 134 ਯੂਨਿਟ ਬਿਜਲੀ ਖਪਤ ਕੀਤੀ ਹੈ। ਇਸ ਲਈ ਉਨ੍ਹਾਂ ਨੂੰ 134 ਯੂਨਿਟ ਦਾ ਹੀ ਬਿੱਲ ਆਉਣਾ ਸੀ।

ਸੰਗਰੂਰ ਵਾਸੀ ਵੱਲੋਂ ਮੁਫ਼ਤ ਬਿਜਲੀ ਲੈਣ ਤੋਂ ਇਨਕਾਰ, ਜਾਣੋ ਕਾਰਨਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਬਿਜਲੀ ਦਾ ਬਿੱਲ ਭਰ ਸਕਦੇ ਹਨ ਤਾਂ ਬਿਜਲੀ ਦੀ ਸਬਸਿਡੀ ਲੈ ਕੇ ਪੰਜਾਬ ਸਰਕਾਰ ਉਤੇ ਬੋਝ ਨਹੀਂ ਬਣਨਾ ਚਾਹੁੰਦਾ। ਇਸ ਉਹ ਸਬਸਿਡੀ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸਬਸਿਡੀ ਹਟਾਈ ਜਾਵੇ। ਮੈਨੂੰ ਬਿਜਲੀ ਬਿੱਲ ਈਮੇਲ ਰਾਹੀਂ ਪ੍ਰਾਪਤ ਹੋ ਜਾਂਦਾ ਹੈ, ਇਸ ਲਈ ਬਿੱਲ ਦੀ ਹਾਰਡ ਕਾਪੀ ਨਾ ਭੇਜੀ ਜਾਵੇ।

ਸੰਗਰੂਰ ਵਾਸੀ ਵੱਲੋਂ ਮੁਫ਼ਤ ਬਿਜਲੀ ਲੈਣ ਤੋਂ ਇਨਕਾਰ, ਜਾਣੋ ਕਾਰਨਉਨ੍ਹਾਂ ਨੇ ਅੱਗੇ ਲਿਖਿਆ ਕਿ ਜੇ ਸੰਭਵ ਹੋਵੇ ਤਾਂ ਉਨ੍ਹਾਂ ਦੀ ਕਾਲੋਨੀ ਦਾ ਪਾਰਕ ਜੋ ਕਿ ਮਾਰਚ 2020 ਤੋਂ ਪੰਜਾਬ ਸਰਕਾਰ ਨੇ ਲਵਾਰਿਸ ਛੱਡ ਦਿੱਤਾ ਹੈ। ਉਸ ਪਾਰਕ ਦੀ ਦੇਖ-ਰੇਖ ਕਾਲੋਨੀ ਵਾਸੀ ਵੈਲਫੇਅਰ ਸੁਸਾਇਟੀ ਬਣਾ ਕੇ ਕਰ ਰਹੇ ਹਨ। ਇਸ ਪਾਰਕ ਦਾ ਬਿਜਲੀ ਕੁਨੈਕਸ਼ਨ ਐਨਆਰਐਸ (ਕਮਰਸ਼ੀਅਲ) ਕਰ ਦਿੱਤਾ ਗਿਆ ਹੈ। ਇਸ ਕਰ ਕੇ ਬਿੱਲ 9/10 ਰੁਪਏ ਪ੍ਰਤੀ ਯੂਨਿਟ ਆਉਂਦਾ ਹੈ। ਉਸ ਨੂੰ ਘਰੇਲੂ ਖਪਤ ਜਾਂ ਉਸ ਦਾ ਬਿੱਲ ਮੁਆਫ ਕੀਤਾ ਜਾਵੇ।

ਇਹ ਵੀ ਪੜ੍ਹੋ : ਸਰਾਵਾਂ 'ਤੇ GST ਦੇ ਮੁੱਦੇ 'ਚ ਆਇਆ ਨਵਾਂ ਮੋੜ, ਟੈਕਸ ਇਕੱਠਾ ਕਰਨ ਲਈ ਨਹੀਂ ਭੇਜਿਆ ਗਿਆ ਕੋਈ ਨੋਟਿਸ

Related Post