ਪਟਿਆਲਾ ਨਗਰ-ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਪੁੱਜਿਆ ਹਾਈਕੋਰਟ

By  Shanker Badra November 30th 2021 09:27 AM

ਪਟਿਆਲਾ : ਪਟਿਆਲਾ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਹਾਈਕੋਰਟ ਪੁੱਜ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ। ਮੁਅੱਤਲ ਮੇਅਰ ਵੱਲੋਂ 25 ਨਵੰਬਰ ਨੂੰ ਹੋਈ ਹਾਊਸ ਦੀ ਜਨਰਲ ਬੈਠਕ ਦੀ ਕਾਰਵਾਈ ਨੂੰ ਅਦਾਲਤ ਵਿਚ ਚੁਣੌਤੀ ਦਿੰਦਿਆਂ ਇਸਨੂੰ ਜਾਲਸਾਜ਼ੀ ਕਰਾਰ ਦਿੱਤਾ ਹੈ।

ਪਟਿਆਲਾ ਨਗਰ-ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਪੁੱਜਿਆ ਹਾਈਕੋਰਟ

ਦੂਸਰੇ ਪਾਸੇ ਚਾਰ ਦਿਨ ਬੀਤਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਮੇਅਰ ਨੂੰ ਮੁਅੱਤਲ ਕਰਨ ਜਾਂ ਸੀਨੀਅਰ ਡਿਪਟੀ ਮੇਅਰ ਨੂੰ ਕਾਰਜਕਾਰੀ ਅਹੁਦਾ ਸੌਂਪਣ ਸਬੰਧੀ ਚਿੱਠੀ ਜਾਰੀ ਨਹੀਂ ਕੀਤੀ ਗਈ ਹੈ। ਕੌਂਸਲਰਾਂ ਵੱਲੋਂ ਮੇਅਰ ਸੰਜੀਵ ਸ਼ਰਮਾ ਬਿੱਟੂ ਖ਼ਿਲਾਫ ਬੇਭਰੋਸਗੀ ਦਾ ਮਤਾ ਪੇਸ਼ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਮੇਅਰ ਦਫਤਰ ਵਿਚ 18 ਨਵੰਬਰ ਨੂੰ ਪੱਤਰ ਹਾਸਲ ਹੋਇਆ।

ਪਟਿਆਲਾ ਨਗਰ-ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਪੁੱਜਿਆ ਹਾਈਕੋਰਟ

ਸੰਜੀਵ ਸ਼ਰਮਾ ਵੱਲੋਂ ਬੇਭਰੋਸਗੀ ਮਤੇ ਬਾਬਤ 25 ਨਵੰਬਰ ਨੂੰ ਨਿਗਮ ਦਫਤਰ ਦੇ ਡਾ. ਅੰਬੇਡਕਰ ਹਾਲ ਵਿਚ ਜਨਰਲ ਹਾਊਸ ਬੈਠਕ ਦਾ ਸੱਦਾ ਦਿੱਤਾ ਗਿਆ, ਜਿਸ ਵਿਚ ਵੋਟਿੰਗ ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਬਿਟੂ ਨੂੰ ਮੁਅੱਤਲ ਕਰਨ ਦਾ ਐਲਾਨ ਕਰ ਦਿੱਤਾ ਗਿਆ। ਨਿਗਮ ਵੱਲੋਂ ਸਰਕਾਰ ਨੂੰ ਭੇਜੀ ਗਈ ਪ੍ਰੋਸੀਡਿੰਗ ਅਨੁਸਾਰ ਬੈਠਕ ਵਿਚ ਇਹ ਏਜੰਡਾ ਪੇਸ਼ ਕਰਦਿਆਂ ਹੱਥ ਖੜ੍ਹਾ ਕਰਕੇ ਮੈਂਬਰਾਂ ਦੀ ਵੋਟਿੰਗ ਕਰਵਾਈ ਗਈ।

ਪਟਿਆਲਾ ਨਗਰ-ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਪੁੱਜਿਆ ਹਾਈਕੋਰਟ

ਇਸ ਦੌਰਾਨ 25 ਵੋਟਾਂ ਸੰਜੀਵ ਸ਼ਰਮਾ ਬਿੱਟੂ ਦੇ ਹੱਕ ਵਿਚ ਤੇ 36 ਵੋਟਾਂ ਖਿਲਾਫ ਪਾਈਆਂ ਗਈਆਂ ਹਨ। ਉਹ ਬਹੁਮਤ ਹਾਸਲ ਨਹੀਂ ਕਰ ਸਕੇ। ਇਸ ਲਈ ਹਾਊਸ ਨੇ ਇਹ ਮਤਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ। ਇਸ ਸਮੇਂ ਦੌਰਾਨ ਸੰਜੀਵ ਸ਼ਰਮਾ ਬਿੱਟੂ ਮੇਅਰ ਦੇ ਅਹੁਦੇ ਤੋਂ ਮੁਅੱਤਲ ਮੰਨਿਆ ਜਾਵੇਗਾ। ਵੀਰਵਾਰ ਹੋਈ ਬੈਠਕ ਤੋਂ ਬਾਅਦ ਸੋਮਵਾਰ ਸ਼ਾਮ ਤੱਕ ਸਰਕਾਰ ਵੱਲੋਂ ਇਸ ਸਬੰਧੀ ਕੋਈ ਪੱਤਰ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਸੰਜੀਵ ਸ਼ਰਮਾ ਬਿੱਟੂ ਨੇ ਹਾਊਸ ਦੀ ਇਸ ਕਾਰਵਾਈ ਨੂੰ ਅਦਾਲਤ ਵਿਚ ਚੁਣੌਤੀ ਦੇ ਦਿੱਤੀ।

ਪਟਿਆਲਾ ਨਗਰ-ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮੁਅੱਤਲ ਕਰਨ ਦਾ ਮਾਮਲਾ ਪੁੱਜਿਆ ਹਾਈਕੋਰਟ

ਮੇਅਰ ਦੀ ਸਰਕਾਰੀ ਕਾਰ 'ਤੇ ਮੁਲਾਜ਼ਮ ਹਾਲੇ ਸੰਜੀਵ ਸ਼ਰਮਾ ਬਿੱਟੂ ਕੋਲ ਹੀ ਰਹਿਣਗੇ। ਵੀਰਵਾਰ ਦੀ ਬੈਠਕ ਤੋਂ ਬਾਅਦ ਸੰਜੀਵ ਸ਼ਰਮਾ ਬਿੱਟੂ ਤੋਂ ਸਾਰਕਾਰੀ ਮੁਲਾਜ਼ਮ ਤੇ ਗੱਡੀ ਵਾਪਸ ਲੈਣ ਸਬੰਧੀ ਨਿਗਮ ਕਮਿਸ਼ਨਰ ਵੱਲੋਂ ਚਿੱਠੀ ਜਾਰੀ ਕੀਤੀ ਗਈ ਸੀ। ਜਿਸਨੂੰ ਵਾਪਸ ਲੈ ਲਿਆ ਗਿਆ ਹੈ। ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਨਾ ਹੋਣ ਤੇ ਮੇਅਰ ਦੀ ਸਰਕਾਰ ਗੱਡੀ ਤੇ ਸਰਕਾਰੀ ਕੋਠੀ ਦੇ ਸਟਾਫ ਨੂੰ ਵਾਪਸ ਬੁਲਾਉਣ ਦੀ ਚਿੱਠੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਰਿਪੋਟਰ : ਗਗਨਦੀਪ ਸਿੰਘ

-PTCNews

Related Post