ਸਸਤੇ ਰਾਸ਼ਨ ਦੀ ਸਹੂਲਤ ਖਤਮ ਕਰਨ ਲਈ ਸਰਕਾਰ ਨੇ ਲੋਕਾਂ ਨੂੰ ਕਾਗਜ਼ਾਂ 'ਚ ਦਿੱਤੀ ਜ਼ਮੀਨ

By  Joshi April 7th 2018 03:49 PM

ਸਸਤੇ ਰਾਸ਼ਨ ਦੀ ਸਹੂਲਤ ਖਤਮ ਕਰਨ ਲਈ ਸਰਕਾਰ ਨੇ ਲੋਕਾਂ ਨੂੰ ਕਾਗਜ਼ਾਂ 'ਚ ਦਿੱਤੀ ਜ਼ਮੀਨ

ਲਓ ਜੀ ਦੇਖੋ ਸਰਕਾਰ ਦਾ ਕਾਰਾ, ਗਰੀਬੜੇ ਕੀਤੇ ਸਸਤੇ ਰਾਸ਼ਨ ਵਿਹੂਣੇ

ਫ਼ਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਦੇ 85 ਘਰਾਂ ਤੋਂ ਖੋਹੀ ਸਸਤੇ ਰਾਸ਼ਨ ਦੀ ਸਹੂਲਤ

ਸਹੂਲਤਾਂ ਦੇਣ ਦੇ ਵਾਅਦੇ ਨਾਲ ਸਤ੍ਹਾ 'ਚ ਆਈ ਸਰਕਾਰ ਲੋਕਾਂ ਤੋਂ ਖੋਹਣ ਲੱਗੀ ਸਹੂਲਤਾਂ

ਸਰਕਾਰ ਉਹ ਜ਼ਮੀਨ ਹੀ ਦੇਵੇ, ਜਿਸ 'ਤੇ ਬੰਦ ਕੀਤੇ ਰਾਸ਼ਨ ਕਾਰਡ- ਆਮ ਲੋਕ

ਸਹੂਲਤਾਂ-ਸਹੂਲਤਾਂ ਕਰਦੀ ਸਰਕਾਰ ਇਕ-ਇਕ ਕਰ ਪਿਛਲੀਆਂ ਸਹੂਲਤਾਂ ਨੂੰ ਵੀ ਝੰਭਣ ਲੱਗੀ ਹੈ। ਕੁਝ ਅਜਿਹਾ ਹੀ ਨਜ਼ਾਰਾ ਫ਼ਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿਖੇ ਦੇਖਣ ਨੂੰ ਮਿਲਿਆ, ਜਿਥੇ ਸਰਵੇ ਕਰਵਾ ਕੇ ਸਰਕਾਰ ਵੱਲੋਂ ਇਸ ਪਿੰਡ ਦੇ ੮੫ ਤੋਂ ਜਿਆਦਾ ਘਰਾਂ ਦੇ ਰਾਸ਼ਨ ਕਾਰਡ ਦੀ ਸਹੂਲਤ ਖਤਮ ਕਰਦਿਆਂ ਜ਼ਮੀਨਾਂ ਦੇ ਮਾਲਕ ਦਰਸਾ ਦਿੱਤਾ ਗਿਆ।

ਰਾਸ਼ਨ ਕਾਰਡ 'ਤੇ ਮਿਲਦੀਆਂ ਵਸਤਾਂ ਦੀ ਸਹੂਲਤ ਖਤਮ ਹੋਣ ਕਰਕੇ ਜਿਥੇ ਲੋਕ ਪ੍ਰੇਸ਼ਾਨੀ ਦੇ ਆਲਮ ਵਿਚ ਡੁੱਬੇ ਦਿਖਾਈ ਦਿੱਤੇ, ਉਥੇ ਸਰਕਾਰ ਤੇ ਉਨ੍ਹਾਂ ਮੁਲਾਜ਼ਮਾਂ ਤੋਂ ਆਪਣੀ ਜ਼ਮੀਨ ਦਿਖਾਉਣ ਦੀ ਗੁਹਾਰ ਲਗਾ ਰਹੇ ਹਨ, ਜਿਨ੍ਹਾਂ ਸਹੂਲਤ ਬੰਦ ਕਰਨ ਲਈ ਸਰਕਾਰ ਨੂੰ ਸਿਫਾਰਸ਼ ਕੀਤੀ।

ਸਸਤੇ ਰਾਸ਼ਨ ਦੀ ਸਹੂਲਤ ਖਤਮ ਕਰਨ ਲਈ ਸਰਕਾਰ ਨੇ ਲੋਕਾਂ ਨੂੰ ਕਾਗਜ਼ਾਂ 'ਚ ਦਿੱਤੀ ਜ਼ਮੀਨਗਰੀਬੀ ਦੀ ਮਾਰ ਝੇਲ ਰਹੇ ਗਰੀਬ ਪਰਿਵਾਰਾਂ ਨੇ ਸਰਕਾਰ ਵੱਲੋਂ ਰਾਸ਼ਨ ਕਾਰਡਾਂ 'ਤੇ ਮਿਲਦੀ ਸਹੂਲਤ ਖੁਸਣ ਦਾ ਦੁਖੜਾ ਰੋਂਦਿਆਂ ਕਿਹਾ ਕਿ ਹੁਣ ਸਰਕਾਰ ਉਨ੍ਹਾਂ ਨੂੰ ਉਹ ਜ਼ਮੀਨ ਹੀ ਦੇ ਦੇਵੇ, ਜਿਸ 'ਤੇ ਉਨ੍ਹਾਂ ਦੀ ਨਿਗੂਣੀ ਜਿਹੀ ਸਹੂਲਤ ਖੋਹਣ ਦਾ ਯਤਨ ਕੀਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਬਾਰਡਰ ਪੱਟੀ 'ਤੇ ਵਸਣ ਕਰਕੇ ਜਿਥੇ ਉਨ੍ਹਾਂ ਦੀ ਕੋਈ ਵੀ ਬਾਂਹ ਫੜ੍ਹਣ ਨੂੰ ਤਿਆਰ ਨਹੀਂ, ਉਥੇ ਮੌਜੂਦਾ ਕੈਪਟਨ ਸਰਕਾਰ ਉਨ੍ਹਾਂ ਤੋਂ ਸਸਤੇ ਰਾਸ਼ਨ ਦੀ ਸਹੂਲਤ ਖੋਹ ਕੇ ਭੁੱਖ ਨਾਲ ਮਰਨ ਲਈ ਮਜ਼ਬੂਰ ਕਰ ਰਹੀ ਹੈ, ਜਿਸ ਦੀ ਉਹ ਜੰਮ ਕੇ ਨਿਖੇਧੀ ਕਰਦੇ ਹਨ।

ਸਸਤੇ ਰਾਸ਼ਨ ਦੀ ਸਹੂਲਤ ਖਤਮ ਕਰਨ ਲਈ ਸਰਕਾਰ ਨੇ ਲੋਕਾਂ ਨੂੰ ਕਾਗਜ਼ਾਂ 'ਚ ਦਿੱਤੀ ਜ਼ਮੀਨਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਰਾਸ਼ਨ ਕਾਰਡ ਤੋਂ ਸਹੂਲਤ ਵੀ ਖੋਹ ਲਈ ਤਾਂ ਹੋ ਸਕਦਾ ਕਿ ਉਨ੍ਹਾਂ ਨੂੰ ਕਈ-ਕਈ ਦਿਨ ਭੁੱਖੇ ਵੀ ਸੌਣਾ ਪਵੇ।

ਸਸਤੇ ਰਾਸ਼ਨ ਦੀ ਸਹੂਲਤ ਖਤਮ ਕਰਨ ਲਈ ਸਰਕਾਰ ਨੇ ਲੋਕਾਂ ਨੂੰ ਕਾਗਜ਼ਾਂ 'ਚ ਦਿੱਤੀ ਜ਼ਮੀਨਫ਼ਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿਚਲੇ 85 ਘਰਾਂ ਨੂੰ ਰਾਸ਼ਨ ਕਾਰਡ ਦੀ ਸਹੂਲਤ ਤੋਂ ਵਿਹੂਣੇ ਹੋਣ ਦੀ ਜਾਰੀ ਹੋਈ ਲਿਸਟ ਦੀ ਗੱਲ ਕਰਦਿਆਂ ਐਸ.ਡੀ.ਐਮ ਹਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਸਬੰਧੀ ਇਨਕੁਆਰੀ ਕਰਵਾਈ ਜਾ ਰਹੀ ਹੈ ਤਾਂ ਜੋ ਜ਼ਰੂਰਤਮੰਦਾਂ ਦੀ ਸਹੂਲਤ ਜਾਰੀ ਰੱਖੀ ਜਾ ਸਕੇ ਪਰ ਉਕਤ ਸਰਵੇ ਸਰਕਾਰੀ ਬਾਬੂਆਂ ਵੱਲੋਂ ਘਰ ਬੈਠੇ ਕਰਨ ਦੇ ਸਵਾਲ ਦਾ ਉਹ ਜਵਾਬ ਦੇਣ ਤੋਂ ਅਸਮਰੱਥ ਦਿਖੇ।

—PTC News

Related Post