ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ , 35 ਹਾਜੀਆਂ ਦੀ ਮੌਤ , ਕਈ ਜ਼ਖਮੀ

By  Shanker Badra October 17th 2019 10:53 AM

ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ , 35 ਹਾਜੀਆਂ ਦੀ ਮੌਤ , ਕਈ ਜ਼ਖਮੀ:ਰਿਆਧ : ਸਊਦੀ ਅਰਬ ਵਿਚਲੇ ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਇੱਕ ਭਿਆਨਕ ਬੱਸ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ 35 ਹਾਜੀਆਂ ਦੀ ਮੌਤ ਹੋ ਗਈ ਹੈ , ਜਦਕਿ 4 ਸ਼ਰਧਾਲੂ ਜ਼ਖ਼ਮੀ ਵੀ ਹੋਏ ਹਨ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Saudi Arabia Muslim holy city Medina Near Bus Accident , 35 pilgrims killed ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ , 35 ਹਾਜੀਆਂ ਦੀ ਮੌਤ , ਕਈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੁੱਧਵਾਰ ਸ਼ਾਮੀਂ 7:00 ਵਜੇ ਮਦੀਨਾ ਤੇ ਮੱਕਾ ਨੂੰ ਜੋੜਨ ਵਾਲੀ ਸੜਕ 'ਤੇ ਵਾਪਰਿਆ ਹੈ। ਇਸ ਬੱਸ ਵਿੱਚ ਏਸ਼ੀਆਈ ਤੇ ਅਰਬ ਦੇਸ਼ਾਂ ਦੇ ਨਾਗਰਿਕ ਸਵਾਰ ਸਨ , ਜੋ ਸਾਰੇ ਹੱਜ ਕਰਨ ਲਈ ਜਾ ਰਹੇ ਸਨ। ਪੁਲਿਸ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

Saudi Arabia Muslim holy city Medina Near Bus Accident , 35 pilgrims killed ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ , 35 ਹਾਜੀਆਂ ਦੀ ਮੌਤ , ਕਈ ਜ਼ਖਮੀ

ਇਸ ਤੋਂ ਪਹਿਲਾਂ ਵੀ ਅਪ੍ਰੈਲ 2018 ਵਿੱਚ ਬੱਸ ਇੱਕ ਤੇਲ ਦੇ ਟੈਂਕਰ ਨਾਲ ਟਕਰਾ ਗਈ ਸੀ ,ਜਿਸ ਵਿੱਚ ਚਾਰ ਬ੍ਰਿਟਿਸ਼ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਅਤੇ 12 ਹੋਰ ਜ਼ਖਮੀ ਹੋ ਗਏ ਸਨ। ਉਹ ਪਵਿੱਤਰ ਸ਼ਹਿਰ ਮੱਕਾ ਜਾ ਰਹੇ ਸਨ। ਇਸ ਦੇ ਇਲਾਵਾ ਜਨਵਰੀ 2017 ਵਿੱਚ ਮੱਕਾ ਯਾਤਰਾ ਕਰਨ ਤੋਂ ਬਾਅਦ ਮਦੀਨਾ ਜਾ ਰਹੇ ਇੱਕ ਮਿੰਨੀ ਬੱਸ ਵਿੱਚ ਦੋ ਬ੍ਰਿਟਿਸ਼ ਸਮੇਤ ਛੇ ਬ੍ਰਿਟੇਨ ਮਾਰੇ ਗਏ ਸਨ।

Saudi Arabia Muslim holy city Medina Near Bus Accident , 35 pilgrims killed ਪਵਿੱਤਰ ਮੁਸਲਿਮ ਸ਼ਹਿਰ ਮੱਕਾ ਨੇੜੇ ਵਾਪਰਿਆ ਭਿਆਨਕ ਬੱਸ ਹਾਦਸਾ , 35 ਹਾਜੀਆਂ ਦੀ ਮੌਤ , ਕਈ ਜ਼ਖਮੀ

ਦੱਸ ਦੇਈਏ ਕਿ ਮੁਸਲਮਾਨ ਧਰਮ ਅਨੁਸਾਰ ਹਰ ਮੁਸਲਮਾਨ ਅਪਣੇ ਆਪਣੀ ਜ਼ਿੰਦਗੀ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਜ਼ਰੂਰ ਮੱਕਾ-ਮਦੀਨਾ ਹੱਜ ਕਰਨ ਲਈ ਜਾਂਦਾ ਹੈ। ਹੱਜ ਕਰਨ ਵਾਲੇ ਵਿਅਕਤੀ ਨੂੰ ਹਾਜੀ ਆਖਿਆ ਜਾਂਦਾ ਹੈ ਤੇ ਉਸ ਦੀ ਇਸਲਾਮਿਕ ਸਮਾਜ ਵਿੱਚ ਖ਼ਾਸ ਇੱਜ਼ਤ ਹੁੰਦੀ ਹੈ ਤੇ ਉਸ ਦੇ ਨਾਂਅ ਨਾਲ ਸ਼ਬਦ 'ਹਾਜੀ' ਲੱਗ ਜਾਂਦਾ ਹੈ।

-PTCNews

Related Post