ਬਲਜੀਤ ਸਿੰਘ ਦੀ 2 ਮਹੀਨੇ ਪਹਿਲਾਂ ਸਾਉਦੀ ਅਰਬ 'ਚ ਹੋਈ ਮੌਤ,ਅੱਜ ਘਰ ਪਹੁੰਚੀ ਮ੍ਰਿਤਕ ਦੇਹ

By  Shanker Badra April 5th 2018 01:22 PM -- Updated: May 2nd 2018 06:23 PM

ਬਲਜੀਤ ਸਿੰਘ ਦੀ 2 ਮਹੀਨੇ ਪਹਿਲਾਂ ਸਾਉਦੀ ਅਰਬ 'ਚ ਹੋਈ ਮੌਤ,ਅੱਜ ਘਰ ਪਹੁੰਚੀ ਮ੍ਰਿਤਕ ਦੇਹ:ਦੋ ਮਹੀਨਿਆਂ ਬਾਅਦ ਬਰਨਾਲਾ ਦੇ ਕਸਬਾ ਧਨੌਲਾ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਵੀ ਉਸਦੇ ਘਰ ਪਹੁੰਚੀ ਜਿਥੇ ਪਰਿਵਾਰ ਵੱਲੋਂ ਗਮਗੀਨ ਮਾਹੌਲ ਵਿੱਚ ਅਤਿੰਮ ਰਸਮਾਂ ਨਾਲ ਉਸਦਾ ਸੰਸਕਾਰ ਕੀਤਾ ਗਿਆ। ਬਲਜੀਤ ਸਿੰਘ ਦੀ 2 ਮਹੀਨੇ ਪਹਿਲਾਂ ਸਾਉਦੀ ਅਰਬ 'ਚ ਹੋਈ ਮੌਤ,ਅੱਜ ਘਰ ਪਹੁੰਚੀ ਮ੍ਰਿਤਕ ਦੇਹ ਆਪਣੇ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਸਾਉਦੀ ਅਰਬ ਗਿਆ ਬਲਜੀਤ ਸਿੰਘ ਅੱਜ ਆਪਣੇ ਘਰ ਤਾਬੂਤ ਵਿੱਚ ਵਾਪਸ ਆਇਆ ਜਿਥੇ ਉਸਦੇ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਨਮ ਅੱਖਾਂ ਨਾਲ ਉਸਦੇ ਆਖਰੀ ਦਰਸ਼ਨ ਕੀਤੇ ਅਤੇ ਉਸਦਾ ਰਸਮਾ ਮੁਤਾਬਕ ਸੰਸਕਾਰ ਕੀਤਾ। ਬਲਜੀਤ ਸਿੰਘ ਦੀ 2 ਮਹੀਨੇ ਪਹਿਲਾਂ ਸਾਉਦੀ ਅਰਬ 'ਚ ਹੋਈ ਮੌਤ,ਅੱਜ ਘਰ ਪਹੁੰਚੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 25 ਸਾਲ ਪਹਿਲਾਂ ਬਲਜੀਤ ਰੋਜੀ ਕਾਮਉਣ ਸਾਊਦੀ ਅਰਬ ਗਿਆ ਅਤੇ ਟਰਾਲਾ ਚਲਾਉਂਦੇ ਸਮੇਂ 28 ਜਵਨਰੀ ਨੂੰ ਹਰਟਅਟੈਕ ਨਾਲ ਉਸਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਲੱਖਾਂ ਰੁਪਏ ਦੀ ਰਾਸੀ ਦਾ ਪ੍ਰਬੰਧ ਕਰਨ ਵਿੱਚ ਉਕਤ ਗਰੀਬ ਪਰਿਵਾਰ ਅਸਮਰੱਥ ਸੀ।ਉਹਨਾਂ ਹੈਲਪਿੰਗ ਹੈਪਲੈਸ ਸੰਸਥਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਧੰਨਵਾਦ ਵੀ ਕੀਤਾ। ਬਲਜੀਤ ਸਿੰਘ ਦੀ 2 ਮਹੀਨੇ ਪਹਿਲਾਂ ਸਾਉਦੀ ਅਰਬ 'ਚ ਹੋਈ ਮੌਤ,ਅੱਜ ਘਰ ਪਹੁੰਚੀ ਮ੍ਰਿਤਕ ਦੇਹ ਇਸ ਮੌਕੇ ਹੈਲਪਿੰਗ ਹੈਪਲੈਸ ਸੰਸਥਾਂ ਦੀ ਬਾਨੀ ਅਮਨਜੋਤ ਕੌਰ ਰਾਮੂਵਾਲੀਆਂ ਨੇ ਦੱਸਿਆ ਕਿ ਉਹ ਪਿਛਲ਼ੇ ਲੰਬੇ ਸਮੇਂ ਤੋਂ ਵਿਦੇਸ਼ਾ ਵਿੱਚ ਗਏ ਪੰਜਾਬੀ ਦੀ ਮਦਦ ਲਈ ਕੰਮ ਕਰਦੇ ਆ ਰਹੇ ਹਨ ਅਤੇ ਉਕਤ ਪੀੜਤ ਪਰਿਵਾਰ ਵੱਲੋਂ ਵੀ ਉਹਨਾਂ ਤੱਕ ਪਹੁੰਚ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਸਾਉਦੀ ਅਰਬ ਅਤੇ ਉਥੇ ਸਥਿਤ ਭਾਰਤੀ ਅਮਬੈਂਸੀ ਨਾਲ ਤਾਲਮੇਲ ਕਰਕੇ ਬਲਜੀਤ ਸਿੰਘ ਦੀ ਕੰਪਨੀ ਤੋਂ ਖਰਚੇ ਉਪਰ ਉਸਦੀ ਮ੍ਰਿਤਕ ਦੇਹ ਭਾਰਤ ਲਿਆਦੀ ਗਈ ਹੈ।ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਪਰਿਵਾਰਕ ਨਾਲ ਦੁੱਖ ਸਾਂਝਾ ਕੀਤਾ ਗਿਆ।

-PTCNews

Related Post