ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਿਲਾਂ, ਦਲਿਤਾਂ ਖਿਲਾਫ ਟਿੱਪਣੀ 'ਤੇ SC ਕਮਿਸ਼ਨ ਨੇ ਭੇਜਿਆ ਸੰਮਨ

By  Baljit Singh June 16th 2021 03:08 PM

ਚੰਡੀਗੜ੍ਹ: ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦੀਆਂ ਮੁਸ਼ਕਿਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਬੀਤੇ ਦਿਨੀਂ ਸੰਸਦ ਮੈਂਬਰ ਵਲੋਂ ਦਲਿਤਾਂ ਖਿਲਾਫ ਬਿਆਨ ਦੇਣ ਉੱਤੇ ਐੱਸ.ਸੀ. ਕਮਿਸ਼ਨ ਵਲੋਂ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ।

ਪੜੋ ਹੋਰ ਖਬਰਾ: ਗੁ: ਸਾਹਿਬ ਪਾਤਸ਼ਾਹੀ ਦਸਵੀਂ ਗੰਗਸਰ ਜੈਤੋ ਦੇ ਮਾਮਲੇ ‘ਚ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਮੈਨੇਜਰ ਸਣੇ 5 ਮੁਲਾਜ਼ਮ ਬਰਖ਼ਾਸਤ

ਤੁਹਾਨੂੰ ਦੱਸ ਦਈਏ ਕਿ ਰਵਨੀਤ ਬਿੱਟੂ ਨੇ ਬਸਪਾ-SAD ਗਠਜੋੜ ਤੋਂ ਬਾਅਦ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਬਸਪਾ ਨੂੰ ਦਿੱਤੇ ਜਾਣ ਉੱਤੇ ਤੰਜ ਕੱਸਿਆ ਸੀ। ਉਨ੍ਹਾਂ ਇਨ੍ਹਾਂ ਦੋਵਾਂ ਸੀਟਾਂ ਨੂੰ ਸਿੱਖ ਕੌਮ ਦੀਆਂ ਪਵਿੱਤਰ ਸੀਟਾਂ ਦੱਸਿਆ ਸੀ।

ਪੜੋ ਹੋਰ ਖਬਰਾ: ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਵਿਭਾਗ ਦੀ ਬਿਲਡਿੰਗ ‘ਤੇ ਚੜ੍ਹੇ ਕੱਚੇ ਮੁਲਾਜ਼ਮ, ਦਿੱਤੀ ਆਤਮਦਾਹ ਦੀ ਚਿਤਾਵਨੀ

ਐੱਸ.ਸੀ. ਕਮਿਸ਼ਨ ਨੂੰ ਬੀਤੇ ਦਿਨ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਸੀ ਤੇ ਕਮਿਸ਼ਨ ਵਲੋਂ ਰਵਨੀਤ ਬਿੱਟੂ ਵਿਰੁੱਧ ਮਿਲੀ ਸ਼ਿਕਾਇਤ ਦੀ ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਐਕਟ-2004 ਤਹਿਤ ਪੜਤਾਲ ਕੀਤੀ ਜਾ ਰਹੀ ਹੈ।

-PTC News

Related Post