ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਦੇ ਵਿਦਿਆਰਥੀਆਂ ਨੂੰ 17 ਜੂਨ ਨੂੰ ਵੰਡੇ ਜਾਣਗੇ ਵਜ਼ੀਫੇ

By  Jagroop Kaur June 15th 2021 06:25 PM

ਅੰਮ੍ਰਿਤਸਰ, 15 ਜੂਨ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਹਰ ਸਾਲ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ। ਸਾਲ 2019-20 ਵਿੱਚ ਆਯੋਜਿਤ ਕੀਤੀ ਗਈ ਧਾਰਮਿਕ ਪ੍ਰੀਖਿਆ ਵਿਚ ਤਕਰੀਬਨ 50,000 ਵਿਦਿਆਰਥੀਆਂ ਨੇ ਭਾਗ ਲਿਆ ਸੀ।Bibi Jagir Kaur takes stern notice of sacrilege of bir in Haryana village

Read more : ਮੁੱਖ ਮੰਤਰੀ ਤੋਂ ਘੁਟਾਲਿਆਂ ਦਾ ਹਿਸਾਬ ਮੰਗਣ ‘ਤੇ ਅਕਾਲੀ ਵਰਕਰਾਂ ਨੂੰ ਮਿਲੀਆਂ ਪਾਣੀ ਦੀਆਂ…

ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਮੀਤ ਸਕੱਤਰ ਪਬਲੀਸਿਟੀ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਦਰਜੇ ਵਿੱਚ ਧਾਰਮਿਕ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿਚੋਂ 990 ਵਿਦਿਆਰਥੀਆਂ ਨੇ ਵਜ਼ੀਫਾ ਪ੍ਰਾਪਤ ਕੀਤਾ ਹੈ ਅਤੇ 17 ਵਿਦਿਆਰਥੀਆਂ ਨੇ ਬਿਹਤਰੀਨ ਕਾਰਗੁਜਾਰੀ ਦਿਖਾਉਦਿਆਂ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

Read More : ਇਸ ਕੇਸ ਕਰਕੇ ਨਹੀਂ ਹੋਈ ਕੰਗਣਾ ਰਨੌਤ ਦੀ ਸੁਣਵਾਈ , ਹਾਈ ਕੋਰਟ ਨੇ ਪਾਈ ਝਾੜ

ਉਨ੍ਹਾਂ ਦੱਸਿਆਂ ਕਿ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ 17 ਜੂਨ 2021 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਵਜ਼ੀਫੇ ਪ੍ਰਦਾਨ ਕਰਨਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਕਰਮਵਾਰ 5100/-, 4100/- ਅਤੇ 3100/- ਰੁਪਏ ਦੀ ਵਜ਼ੀਫਾ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਹਨਾਂ ਵਿਦਿਆਰਥੀਆਂ ਨੂੰ SGPC ਵੱਲੋਂ ਦਿੱਤੇ ਜਾਣਗੇ ਵਜ਼ੀਫੇ | SGPC

ਇਸ ਸਮੇਂ ਧਾਰਮਿਕ ਪ੍ਰੀਖਿਆ ’ਚ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਧਾਰਮਿਕ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਚੌਹਾਂ ਦਰਜਿਆਂ ਵਿੱਚੋਂ 70% ਤੋਂ ਉਪਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕ੍ਰਮਵਾਰ 1100/-, 2100/-, 3100/- ਅਤੇ 4100/- ਰੁਪਏ ਦੀ ਵਜ਼ੀਫਾ ਰਾਸ਼ੀ ਦਿੱਤੀ ਜਾਵੇਗੀ।

Related Post