ਕੋਰੋਨਾ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਉਂਦੇ ਹੋਏ ਮੁਹਾਲੀ 'ਚ ਖੋਲ੍ਹਿਆ ਗਿਆ ਸਕੂਲ, ਨਤੀਜਾ ਹੋਇਆ ਭਿਆਨਕ

By  Jagroop Kaur April 27th 2021 11:54 AM -- Updated: April 27th 2021 11:55 AM

ਕੋਰੋਨਾ ਹੁਕਮਾਂ ਦੀ ਉਲੰਘਣਾ ਬਨੂੜ ਨੇੜੇ ਟੰਗੋਰੀ 'ਚ ਚੱਲ ਰਹੇ ਇੱਕ ਬੋਰਡਿੰਗ ਸਕੂਲ ਤੇ ਛਾਪਾ ਮਾਰ ਕੇ ਮੋਹਾਲੀ ਪ੍ਰਸ਼ਸਾਂਨ ਨੇ ਸਕੂਲ ਪ੍ਰਬੰਧਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਸਕੂਲ ਬੰਦ ਕਰਨ ਦੇ ਹੁਕਮ ਦਿੱਤੇ ਹਨ . ਇਸ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦਾ ਜਦੋਂ ਕੋਰੋਨਾ ਟੇਸਟ ਕਰਾਇਆ ਗਿਆ ਤਾਂ ਇਸ ਵਿਚ 42 ਬੱਚੇ ਅਤੇ 3 ਸਟਾਫ਼ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ . ਇਸ ਵਿਚੋਂ 11 ਕੁੜੀਆਂ ਸ਼ਾਮਲ ਸਨ |

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਦਾ ਲੰਗਰ ਲਗਾ ਕੇ ਜ਼ਰੂਰਤਮੰਦਾਂ ਦੀ ਮਦਦ ਕਰ ਰਿਹੈ ਇਹ ਗੁਰਦੁਆਰਾ

ਮੋਹਾਲੀ ਪ੍ਰਸ਼ਾਂਸਨ ਵਲੋਂ ਸ਼ਿਕਾਇਤ ਦੇ ਆਧਾਰ ਕੈਰੀਅ ਪੁਆਇੰਟ ਗੁਰੂਕੁਲ ਨਾਮੀ ਇਸ ਸਕੂਲ ਤੇ ਜਦੋਂ ਛਾਪਾ ਮਾਰਿਆ ਤਾਂ ਉਸ ਵੇਲੇ 197 ਬੱਚੇ ਹੋਸਟਲਾਂ ਵਿਚ ਅਤੇ 20 ਸਟਾਫ਼ ਮੈਂਬਰ ਮੌਜੂਦ ਸਨ .ਇਨ੍ਹਾਂ ਵਿਚ ਕੋਈ ਵੀ ਬੱਚਾ ਮੋਹਾਲੀ ਜ਼ਿਲ੍ਹੇ ਦਾ ਨਹੀਂ ਸਗੋਂ ਇਹ ਬੱਚੇ ਦੁਬਈ, ਗੁਜਰਾਤ , ਹਰਿਆਣਾ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆਏ ਹੋਏ ਸਨ .ਇਨ੍ਹਾਂ ਦੀ ਉਮਰ 7 ਸਾਲ ਤੋਂ ਲੈਕੇ 12 ਸਾਲ ਤੱਕ ਸੀ | ਲਗਭਗ 7 ਘੰਟੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤੇ ਇਸ ਆਪ੍ਰੇਸ਼ਨ ਦੌਰਾਨ ਉੱਥੇ ਹੀ ਮੈਡੀਕਲ ਟੀਮਾਂ ਬੁਲਾ ਕੇ ਸਭ ਦੇ ਕੋਰੋਨਾ ਟੇਸਟ ਕਰਾਏ ਗਏ Covid-19 pandemic in India updates: Coronavirus status by city and stateREAd More : ਮਾਈਨਿੰਗ ਦੀ ਡਿਊਟੀ ‘ਤੇ ਗਸ਼ਤ ਦੌਰਾਨ ਐਸ.ਐਚ.ਓ.ਦੀ ਸੜਕ ਹਾਦਸੇ ‘ਚ ਮੌਤ

ਡੀ ਸੀ ਮੋਹਾਲੀ ਗਰੀਸ਼ ਦਿਆਲਨ ਅਨੁਸਾਰ ਪਾਏ ਗਏ ਬੱਚਿਆਂ ਨੂੰ ਕੁਆਰੰਟਾਈਨ ਸੈਂਟਰ ਭੇਜਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਨੂੰ ਆਪੋ ਆਪਣੇ ਘਰਾਂ ਨੂੰ ਭੇਜਿਆ ਜਾ ਰਿਹਾ ਹੈ

Related Post