10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ

By  Shanker Badra January 7th 2021 11:52 AM

ਚੰਡੀਗੜ੍ਹ : ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਿੱਖਿਆ ਵਿਭਾਗ ਨੇ ਅੱਜ 5ਵੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਹੁਣ ਕੇਵਲ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੀ ਸਕੂਲ ਆ ਕੇ ਜਮਾਤਾਂ ਲਾਉਣ ਦੀ ਆਗਿਆ ਹੋਵੇਗੀ ,ਜਦਕਿ ਅੱਜ ਪਹਿਲੇ ਦਿਨ ਸਕੂਲਾਂ ਚ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ ਹੈ। [caption id="attachment_464129" align="aligncenter" width="300"]Schools reopen in Punjab । Punjab schools to reopen today for-students of 5 to 12 classes 10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ[/caption] ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ ਕੋਰੋਨਾ ਮਹਾਂਮਾਰੀ ਕਾਰਨ ਕਰੀਬ 10 ਮਹੀਨੇ ਬੰਦ ਰਹਿਣ ਮਗਰੋਂ ਹੁਣ ਪੰਜਾਬ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ। ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਰਕਾਰ ਵੱਲੋਂ  ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। [caption id="attachment_464126" align="aligncenter" width="259"]Schools reopen in Punjab । Punjab schools to reopen today for-students of 5 to 12 classes 10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ[/caption] ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਕੱਲ 7 ਜਨਵਰੀ ਤੋਂ ਮੁੜ ਸੂਬੇ ਦੇ ਸਕੂਲ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ। ਇਸ ਤਹਿਤ ਅੱਜ ਪੰਜਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲਾਂ 'ਚ ਬੁਲਾ ਲਿਆ ਗਿਆ ਹੈ। ਬੇਸ਼ੱਕ ਸਕੂਲ ਖੋਲ੍ਹਣ ਦਾ ਫੈਸਲਾ ਸਰਕਾਰ ਨੇ ਲੈ ਲਿਆ ਹੈ ਪਰ ਇਸ ਦੌਰਾਨ ਕਈ ਗੱਲਾਂ ਦੀ ਪਾਲਣਾ ਜ਼ਰੂਰੀ ਹੈ। [caption id="attachment_464128" align="aligncenter" width="259"]Schools reopen in Punjab । Punjab schools to reopen today for-students of 5 to 12 classes 10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ[/caption] ਅਧਿਆਪਕਾਂ ਲਈ ਜ਼ਰੂਰੀ ਨਿਯਮ : ਅਧਿਆਪਕਾਂ ਨੂੰ ਕੋਵਾ ਐਪ ਲਾਜ਼ਮੀਡਾਊਨਲੋਡ ਕਰਨੀ ਹੋਵੇਗੀ। ਬੱਚਿਆਂ ਨੂੰ ਸਕੂਲ ਆਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ, ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਮਾਪਿਆਂ ਦੀ ਲਿਖਤੀ ਸਹਿਮਤੀ ਤੋਂ ਬਾਅਦ ਹੀ ਵਿਦਿਆਰਥੀ ਸਕੂਲ ਆ ਸਕਣਗੇ। ਇਕ ਬੈਂਚ ਤੇ ਇੱਕ ਬੱਚਾ ਯਾਨੀ ਸਰੀਰਕ ਦੂਰੀ ਜ਼ਰੂਰੀ ਹੈ। ਦੋ ਬੱਚਿਆਂ ਦੇ ਵਿਚ 6 ਫੁੱਟ ਦੀ ਦੂਰੀ ਜ਼ਰੂਰੀ ਹੈ। [caption id="attachment_464125" align="aligncenter" width="300"]Schools reopen in Punjab । Punjab schools to reopen today for-students of 5 to 12 classes 10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ[/caption] ਇਸ ਦੇ ਨਾਲ ਹੀ ਸਕੂਲ ਨੂੰ ਰੋਜ਼ਾਨਾ ਸੈਨੇਟਾਇਜ਼ ਕਰਨਾ ਹੋਵੇਗਾ। ਕੰਟੇਨਮੈਂਟ ਤੇ ਮਾਇਕ੍ਰੋ ਕੰਟੇਨਮੈਂਟ ਜ਼ੋਨ ਦੇ ਵਿਦਿਆਰਥੀ ਸਕੂਲ ਨਹੀਂ ਆ ਸਕਣਗੇ। ਕਿਸੇ ਬੱਚੇ 'ਚ ਲੱਛਣ ਦਿਖਾਈ ਦਿੱਤੇ ਤਾਂ ਸਕੂਲ ਅਥਾਰਿਟੀ ਨੂੰ ਸਿਹਤ ਵਿਭਾਗ ਨੂੰ ਸੂਚਨਾ ਦੇਣੀ ਪਵੇਗੀ। ਬਿਨਾਂ ਥਰਮਲ ਸਕ੍ਰੀਨਿੰਗ ਐਂਟਰੀ ਨਹੀਂ। ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਦਿੱਲੀ ਦੇ ਕੇ.ਐਮ.ਪੀ ਐਕਸਪ੍ਰੈਸ ਅ 'ਤੇ ਕਰਨਗੇ ਟਰੈਕਟਰ ਮਾਰਚ [caption id="attachment_464127" align="aligncenter" width="300"]Schools reopen in Punjab । Punjab schools to reopen today for-students of 5 to 12 classes 10 ਮਹੀਨਿਆਂ ਬਾਅਦ ਮੁੜ ਪਰਤੀਆਂ ਸਕੂਲਾਂ 'ਚ ਰੌਣਕਾਂ, ਬੱਚਿਆਂ 'ਚ ਦਿਖਿਆ ਭਾਰੀ ਉਤਸ਼ਾਹ[/caption] ਬੱਚਿਆਂ ਲਈ ਧਿਆਨ ਰੱਖਣਯੋਗ ਗੱਲਾਂ: ਬਿਨਾਂ ਮਾਸਕ ਦੇ ਕਿਸੇ ਵੀ ਬੱਚੇ ਨੂੰ ਸਕੂਲ 'ਚ ਦਾਖਲਾ ਨਹੀਂ ਮਿਲੇਗਾ। ਮਾਸਕ ਪੂਰਾ ਦਿਨ ਪਹਿਣਨਾ ਲਾਜ਼ਮੀ ਹੋਵੇਗਾ। ਹਰ ਬੱਚਾ ਆਪਣੇ ਨਾਲ ਸੈਨੇਟਾਇਜ਼ਰ ਲੈ ਕੇ ਆਵੇਗਾ। ਪਾਣੀ ਦੀ ਬੋਤਲ ਘਰੋਂ ਲੈ ਕੇ ਆਉਣੀ ਲਾਜ਼ਮੀ ਹੋਵੇਗੀ। ਸਕੂਲ ਦੇ ਗਿਲਾਸ ਪਾਣੀ ਲਈ ਇਸਤੇਮਾਲ ਨਹੀਂ ਕੀਤੇ ਜਾਣਗੇ। ਕੋਈ ਵੀ ਬੱਚਾ ਆਪਣੇ ਸਾਥੀਆਂ ਤੋਂ ਕੁਝ ਨਹੀਂ ਮੰਗੇਗਾ ਤੇ ਨਾ ਹੀ ਕਿਸੇ ਨੂੰ ਆਪਣੀ ਚੀਜ਼ ਦੇਵੇਗਾ।ਵਿਦਿਆਰਥੀ ਇਕ ਦੂਜੇ ਨਾਲ ਖਾਣਾ ਸ਼ੇਅਰ ਨਹੀਂ ਕਰਨਗੇ। -PTCNews

Related Post